ਕੈਪਟਨ ਦੇ ਰਾਜ ‘ਚ ਹੁਣ ਤੱਕ 460 ਕਿਸਾਨ ਤੇ ਮਜਦੂਰ ਕਰ ਚੁੱਕੇ ਨੇ ਖੁਦਕਸੀਆਂ: ਆਪ ਆਗੂ ਸੁਖਪਾਲ ਸਿੰਘ ਖਹਿਰਾ

ss1

ਕੈਪਟਨ ਦੇ ਰਾਜ ‘ਚ ਹੁਣ ਤੱਕ 460 ਕਿਸਾਨ ਤੇ ਮਜਦੂਰ ਕਰ ਚੁੱਕੇ ਨੇ ਖੁਦਕਸੀਆਂ: ਆਪ ਆਗੂ ਸੁਖਪਾਲ ਸਿੰਘ ਖਹਿਰਾ
ਪੰਜਾਬ ਦੇ ਰੋਜਾਨਾ ਪੰਜ ਕਿਸਾਨਾਂ ਨੂੰ ਨਿੱਗਲ ਜਾਂਦਾ ਕਰਜੇ ਦਾ ਦੈਂਤ

ਰਾਮਪੁਰਾ ਫੂਲ , 16 ਜੂਨ ( ਦਲਜੀਤ ਸਿੰਘ ਸਿਧਾਣਾ): ਅੱਜ ਸਥਾਨਕ ਸਹਿਰ ਚ ਆਤਮ ਹੱਤਿਆਂ ਕਰ ਚੁੱਕੇ ਕਿਸਾਨ ਦੇ ਪੀੜਤ ਪਰੀਵਾਰ ਨਾਲ ਦੁੱਖ ਸਾਂਝਾ ਕਰਨ ਆਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਤੇ ਵਿਧਾਨ ਸਭਾ ਹਲਕਾ ਮੌੜ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਪਹਿਰੇਦਾਰ ਨਾਲ ਵਿਸੇਸ਼ ਗੱਲਬਾਤ ਕਰਦਿਆਂ ਕਿਹਾ ਕਿ ਜਦੋ ਤੋ ਕਾਂਗਰਸ ਦਾ ਰਾਜ ਆਇਆ ਉਦੋ ਤੋ ਲੈਕੇ ਹੁਣ ਤੱਕ ਪੰਜਾਬ ਦੇ 460 ਕਿਸਾਨ ਤੇ ਮਜਦੂਰ ਕਰਜੇ ਤੋ ਦੁੱਖੀ ਹੋਕੇ ਆਤਮ ਹੱਤਿਆ ਕਰ ਚੁੱਕੇ ਹਨ। ਇਸ ਤੋ ਇਲਾਵਾ ਹੁਣ ਔਸਤ ਰੌਜਾਨਾ ਪੰਜ ਕਿਸਾਨ ਤੇ ਮਜਦੂਰ ਕਰਜੇ ਦੇ ਦੈਤ ਤੋ ਸਤਾਏ ਆਤਮ ਹੱਤਿਆਵਾਂ ਕਰ ਰਹੇ ਹਨ।
ਉਹਨਾਂ ਕਿਹਾ ਕਿ ਕਰਜਾਂ ਮੁਕਤੀ ਦਾ ਵਾਅਦਾ ਕਰਕੇ ਕੈਪਟਨ ਸਰਕਾਰ ਸੱਤਾ ਚ ਆਈ ਸੀ ਪਰਤੂੰ ਇੱਕ ਸਾਲ ਬੀਤ ਜਾਣ ਤੇ ਵੀ ਇਸ ਦਾ ਕੋਈ ਹੱਲ ਨਹੀ ਹੋਇਆ ਜਿਸ ਕਾਰਨ ਕਿਸਾਨਾਂ ਚ ਬੇਭਰੋਸਗੀ ਵਧੀ ਤੇ ਉਹ ਪਹਿਲਾਂ ਨਾਲੋ ਵੀ ਜਿਆਦਾ ਆਤਮ ਹੱਤਿਆਵਾਂ ਕਰਨ ਲੱਗ ਪਏ।
ਉਹਨਾਂ ਅੱਗੇ ਕਿਹਾ ਕਿ ਹਰ ਪਾਸੇ ਲੁੱਟ ਖੋਹ ,ਠੱਗੀ ਚੋਰੀ ਦਾ ਬੋਲਬਾਲਾ ਭਾਰੂ ਹੈ। ਪੰਜਾਬ ਚ ਸਰਕਾਰ ਨਾ ਦੀ ਕੋਈ ਚੀਜ ਨਹੀ ਰਹੀ ਹੈ। ਉਹਨਾਂ ਉਕਤ ਪਰਿਵਾਰ ਨੂੰ ਭਰੋਸਾ ਦਵਾਇਆ ਕਿ ਉਹ ਹਰ ਸੰਭਵ ਤਰੀਕੇ ਨਾਲ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਚਾਰਾਜੋਈ ਕਰਨਗੇ।
ਜਿਕਰਯੋਗ ਹੈ ਕਿ ਉਕਤ ਧਰਨੇ ਨੂੰ ਅੱਜ 15 ਵਾਂ ਦਿਨ ਹੋ ਗਿਆ ਆਮ ਆਦਮੀ ਪਾਰਟੀ ਤੋ ਬਿਨਾ ਹੋਰ ਕੋਈ ਵੀ ਸਿਆਸੀ ਪਾਰਟੀ ਨੇ ਧਰਨੇ ਨੂੰ ਹਮਾਇਤ ਨਹੀ ਦਿੱਤੀ ਇਸ ਧਰਨੇ ਚ ਮੌੜ ਹਲਕੇ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ਦੋ ਵਾਰ ਪਹੁੰਚ ਕੇ ਹਾਜਰੀ ਲਵਾ ਚੁੱਕੇ ਹਨ। ਇਸ ਮੌਕੇ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਕਿਹਾ ਕਿ ਉਹ ਹਰ ਹਾਲਤ ਚ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਕੇ ਰਹਿਣਗੇ।
ਇਸ ਤੋ ਬਾਅਦ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਪਿੰਡ ਬਰਗਾੜੀ ਇਨਸਾਫ ਮੋਰਚੇ ਚ ਸਾਮਲ ਹੋਣ ਲਈ ਰਵਾਨਾ ਹੋ ਗਏ। ਉਹਨਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਅਕਾਲੀ ਭਾਜਪਾ ਸਰਕਾਰ ਵੇਲੇ ਬੇਅਦਬੀ ਕਰਨ ਵਾਲੇ ਵਿਆਕਤੀਆ ਨੂੰ ਗ੍ਰਿਫਤਾਰ ਕਰਵਾਉਣ ਤੇ ਸਹੀਦ ਸਿੰਘਾਂ ਨੂੰ ਇਨਸਾਫ ਦਵਾਉਣ ਲਈ ਲਾਏ ਮੋਰਚੇ ਦੀ ਵੀ ਹਮਾਇਤ ਕੀਤੀ।ਇਸ ਮੌਕੇ ਉਹਨਾਂ ਨਾਲ ਆਮ ਆਦਮੀ ਪਾਰਟੀ ਦੇ ਭਜਨ ਸਿੰਘ ਚੋਟੀਆਂ ਤੇ ਆਪ ਪਾਰਟੀ ਦੇ ਵਰਕਰ ਹਾਜਰ ਸਨ।

Share Button

Leave a Reply

Your email address will not be published. Required fields are marked *