ਕੈਪਟਨ ਦੇ ਤਾਜਾ ਬਿਆਨ ਤੋਂ ਬਾਅਦ ਹਲਕਾ ਮਹਿਲ ਕਲਾਂ ਤੋਂ ਬੀਬੀ ਘਨੌਰੀ ਦੀ ਛੁੱਟੀ ਲਗਭਗ ਤੈਅ

ss1

ਕੈਪਟਨ ਦੇ ਤਾਜਾ ਬਿਆਨ ਤੋਂ ਬਾਅਦ ਹਲਕਾ ਮਹਿਲ ਕਲਾਂ ਤੋਂ ਬੀਬੀ ਘਨੌਰੀ ਦੀ ਛੁੱਟੀ ਲਗਭਗ ਤੈਅ
ਪ੍ਰਸਾਂਤ ਕਿਸੋਰ ਦੀ ਟੀਮ ਕੋਲ ਵਰਕਰਾਂ ਨੇ ਕੱਢੀ ਖੁੱਲਕੇ ਭੜਾਸ
ਹੈਟ੍ਰਿਕ ਦੇ ਸੁਪਨੇ ਲੈ ਰਹੀ ਬੀਬੀ ਘਨੌਰੀ ਹੱਥੋ ਟਿਕਟ ਖਿਸਕਦੀ ਲੱਗ ਰਹੀ ਹੈ
ਬੀਬੀ ਘਨੌਰੀ ਸਰਕਾਰੀ ਹਸਪਤਾਲ ਮਹਿਲ ਕਲਾਂ ਵਿਖੇ ਦਾਖਲ

16-20

ਮਹਿਲ ਕਲਾਂ 13 ਜੁਲਾਈ (ਪਰਦੀਪ ਕੁਮਾਰ)-ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਚੋਣਾਂ 2017 ਲਈ ਟਿਕਟਾ ਦੇਦੇਣ ਦੇ ਮਾਪਦੰਡ ਵਜੋਂ ਪਾਰਟੀ ਮੌਜੂਦਾ ਵਿਧਾਇਕਾ ਨੂੰ ਕਾਰਗੁਜਾਰੀ ਦੇ ਆਧਾਰ ਤੇ ਹੀ ਦੁਬਾਰਾ ਟਿਕਟ ਦੇਣ ਦੇ ਬਿਆਨ ਤੋਂ ਬਾਅਦ ਹਲਕਾ ਮਹਿਲ ਕਲਾਂ ਤੋਂ ਕਾਂਗਰਸ ਦੀ ਮੌਜੂਦਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਦੀ ਛੁੱਟੀ ਲਗਭਗ ਤੈਅ ਮੰਨੀ ਜਾ ਚੁੱਕੀ ਹੈ। ਸੂਤਰਾਂ ਦੀ ਜੇ ਮੰਨੀਏ ਤਾਂ ਪੰਜਾਬ ਚੋਣਾਂ ਲਈ ਕਾਂਗਰਸ ਪਾਰਟੀ ਦੇ ਰਣਨੀਤੀਕਾਰ ਪ੍ਰਸ਼ਾਤ ਕਿਸੋਰ ਦੀ ਸਰਵੇ ਰਿਪੋਰਟ ਅਨੁਸਾਰ ਬੀਬੀ ਘਨੌਰੀ ਪਾਰਟੀ ਹਾਈਕਮਾਂਡ ਦੀਆਂ ਉਮੀਦਾਂ ਦੇ ਨੇੜੇ ਤੇੜੇ ਵੀ ਨਹੀ ਹੈ। ਵਰਨਣਯੋਗ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਇੱਕਧਵੈ ਵੱਲੋਂ ਬੀਬੀ ਘਨੌਰੀ ਦੀ ਜਿੱਤ ਵਿੱਚ ਅਹਿਮ ਰੋਲ ਅਦਾ ਕੀਤਾ ਸੀ। ਭਾਵੇਂ ਕਿ ਸ੍ਰੋਮਣੀ ਅਕਾਲੀ ਦਲ ਵਰਗੇ ਇਸ ਧੜੇ ਦੀ ਬਦੌਲਤ ਬੀਬੀ ਘਨੌਰੀ ਵਿਧਾਨ ਸਭਾ ਦੀਆ ਪੌੜੀਆਂ ਚੜਨ ਵਿੱਚ ਕਾਮਯਾਬ ਤਾਂ ਹੋ ਗਈ ਪਰੰਤੂ ਇਸ ਤੋਹਫੇ ਵਿੱਚ ਮਿਲੀ ਜਿੱਤ ਤੋਂ ਬਾਅਦ ਬੀਬੀ ਘਨੌਰੀਨੇ ਕਾਂਗਰਸ ਪਾਰਟੀ ਦੇ ਟਕਸਾਲੀ ਆਗੂਆਂ ਅਤੇ ਵਰਕਰਾਂ ਨੂੰ ਆਪਣੇ ਕਲਾਵੇ ਵਿੱਚ ਲੈਣ ਦੀ ਲੋੜ ਹੀ ਨਹੀ ਸਮਝੀ, ਜਿਸ ਦੇ ਸਿੱਟੇ ਵਜੋਂ ਹਲਕੇ ਅੰਦਰ ਚੰਗਾ ਆਧਾਂਰ ਰੱਖਦੇ ਕਾਂਗਰਸ ਪਾਰਟੀ ਦੇ ਤਕੜੇ ਗੁਰੱਪ ਨੇ ਬੀਬੀ ਘਨੌਰੀ ਦੇ ਖਿਲਾਫ ਬਗਾਵਤ ਦਾ ਬਿਗੁਲ ਵਜਾ ਦਿੱਤਾ ਹੈ। ਅਸਲ ਵਿੱਚ ਬੀਬੀ ਘਨੌਰੀ ਖੁਦ ਵੀ ਪਿਛਲੀਆਂ ਚੋਣਾਂ ਵਿੱਚ ਆਪਣੀ ਜਿੱਤ ਦੇ ਪਿੱਛੇ ਸ੍ਰੋਮਣੀ ਅਕਾਲੀ ਦਲ ਦੇ ਬਗਾਵਤੀ ਧੜੈ ਦੇ ਰੋਲ ਨੂੰ ਅਹਿਮ ਸਮਝਦੀ ਰਹੀ। ਜਿਸ ਦੇ ਕਾਰਨ ਉਹ ਹਲਕੇ ਵਿੱਚ ਕਾਂਗਰਸ ਦੇ ਟਕਸਾਲੀ ਵਰਕਰਾਂ ਤੋਂ ਦੂਰ ਹੁੰਦੀ ਗਈ।

ਜੇਕਰ ਵਿਧਾਨ ਸਭਾ ਦੇ ਅੰਦਰਲੀ ਗੱਲ ਕਰੀਏ ਤਾਂ ਸਹੂਲਤਾਂ ਤੋਂ ਸੱਖਣੇ ਨਿਰੋਲ ਪੇਂਡੂ ਹਲਕਾ ਮਹਿਲ ਕਲਾਂ ਦੀਬੀਬੀ ਘਨੌਰੀ ਨੇ ਆਪਣੇ ਕਾਰਜਕਾਲ ਦੌਰਾਨ ਕਦੇਂ ਵੀ ਆਵਾਜ ਨਹੀ ਉਠਾਈ। ਭਾਵੇਂ ਕਿ ਕੁੜੀਆਂ ਦਾ ਸਰਕਾਰੀ ਕਾਲਜ,ਤਕਨੀਕੀ ਸਿੱਖਿਆ ਸੰਸਥਾਂ, ਬੱਸ ਅੱਡਾ ਮਹਿਲ ਕਲਾਂ ਦੇ ਦੁਕਾਨਦਾਰਾਂ ਦਾ ਉਜਾੜਾ,ਸਬ ਤਹਿਸੀਲ ਦੀ ਇਮਾਰਤ,ਬੀ ਡੀ ਪੀ ਓ ਕੰਲੈਕਸ ਦੀ ਖਸਤਾ ਹਾਲਤ,ਸਿਵਲ ਹਸਪਤਾਲ ਮਹਿਲਕਲਾਂ ਵਿੱਚ ਡਾਕਟਰਾਂ ,ਮੁਲਾਜਮਾਂ, ਦਵਾਈਆਂ ਅਤੇ ਹੋਰ ਜਰੂਰੀ ਮੈਡੀਕਲ ਸਾਜੋਂ ਸਮਾਨ ਵਰਗੀਆਂ ਮੁੱਖ ਮੰਗਾਂ ਸਮੇਤ ਹਲਕੇ ਦੇ ਕਈ ਵੱਡੇ ਪਿੰਡਾਂ ਵਿੱਚ ਸਕੂਲਾਂ ਦੀ ਅਪਗ੍ਰੇਡੇਸਨ ਦਾ ਮੁੱਦਾ, ਪੇਂਡੂ ਸਿਹਤ ਸਬ ਸੈਂਟਰਾਂ ਮਾੜੀਆਂ ਮੈਡੀਕਲ ਸੇਵਾਵਅਤੇ ਅਕਾਲੀ ਸਰਪੰਚਾਂ ਵੱਲੋਂ ਲੋਕ ਭਲ਼ਾਈ ਸਕੀਮਾਂ ਦੇ ਮਾਮਲੇ ਵਿੱਚ ਕਾਂਗਰਸੀ ਵਰਕਰਾਂ ਨਾਲਕੀਤੀ ਗਈ ਵਿਤਕਰੇਬਾਜੀ ਦੇ ਖਿਾਲਫ ਬੀਬੀ ਘਨੌਰੀ ਨੇ ਵਿਧਾਨ ਸਭਾ ਵਿੱਚ ਆਪਣੀ ਜੁਬਾਨ ਨਹੀ ਖੋਲ੍ਹੀ, ਜਿਸ ਕਾਰਨ ਹਲਕੇ ਅੰਦਰ ਕਾਂਗਰਸ ਪਾਰਟੀ ਦਾ ਗਿਰਾਫ ਦਿਨੋਂ ਦਿਨ ਹੇਠਾ ਡਿੱਗਿਆ ਅਤੇ ਘੋਰ ਨਿਰਾਸਤਾ ਦੇ ਆਲਮ ਵਿੱਚ ਡੁੱਬੇ ਵਰਕਰਾਂ ਨੇ 2017 ਦੀਆ ਚੋਣਾਂ ਨੇੜੇ ਹੋਣ ਕਾਰਨ ਬੀਬੀ ਘਨੌਰੀ ਨੂੰ ਦੁਬਾਰਾ ਟਿਕਟ ਦੇਣ ਦੇ ਖਿਲਾਫ ਝੰਡਾ ਚੁੱਕ ਲਿਆ ਹੈ। ਇਨ੍ਹਾਂ ਕਾਂਗਸਰੀ ਵਰਕਰਾਂ ਦਾ ਦੋਸ਼ ਹੈ ਕਿ ਬੀਬੀ ਘਨੌਰੀ ਹਮੇਸਾਂ ਕੁਝ ਅਜਿਹੇ ਆਗੁਆਂ ਦੇ ਸਪੰਰਕ ਵਿੱਚ ਰਹੀ ਜਿਹਵੇ ਮੌਕਾ ਪ੍ਰਸਤੀ ਦੀ ਮਿਸਾਲ ਹਨ। ਪਾਰਟੀ ਦੇ ਟਕਸਾਲੀ ਆਗੂਆਂ ਨੇ ਆਪਣਾ ਨਾਮ ਨਾ ਛਾਪਣ ਦੀ ਸਰਤ ਤੇ ਖੁਲਾਸਾ ਕੀਤਾ ਕਿ ਪਿਛਲੀਆਂ ਪੰਚਾਇਤ ਸੰਮਤੀ ਅਤੇ ਜਿਲ੍ਹਾ ਪ੍ਰੀਸਦ ਚੋਣਾਂ ਵਿੱਚ ਬੀਬੀ ਘਨੌਰੀ ਨੇ ਅਕਾਲੀ ਦਲ ਨਾਲ ਗੰਢਤੁੱਪ ਕਰਕੇ ਕਈ ਜੋਨਾਂ ਤੇ ਉਮੀਦਵਾਰ ਖੜ੍ਹੇ ਹੀ ਨਹੀ ਕੀਤੇ ਸਨ। ਇਨ੍ਹਾਂ ਆਗੂਆਂ ਨੇ ਇੱਕਹੋਰ ਸਨਸਨੀਖੇਜ਼ ਖੁਲਾਸਾ ਕੀਤਾ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਵੀ ਬੀਬੀ ਘਨੌਰੀ ਨੇ ਕਾਂਗਰਸ ਪਾਰਟੀ ਦੇ ੳਧਿਕਾਰ ਉਮੀਦਵਾਰ ਸ੍ਰੀ ਵਿਝੇ ਇੰਦਰ ਸਿੰਗਲਾ ਦੀ ਖੁੱਲ ਕੇ ਵਿਰੋਧਤਾ ਕੀਤੀ ਸੀ। ਜਿਕਰਯੋਗ ਹੈ ਕਿ ਪ੍ਰਸਾਤ ਕਿਸੋਰ ਦੀ ਟੀਮ ਵੱਲੋਂ ਕੀਤੇ ਗਏ ਗੁਪਤ ਸਰਵੇ ਦੌਰਾਨ ਬੀਬੀ ਘਨੋਰੀ ਦੇ ਖਿਲਾਫ ਅੰਦਰੋਂ ਅੰਦਰੀ ਕਾਂਗਰਸੀ ਵਰਕਰਾਂ ਦੇ ਮਨਾਂ ਵਿੱਚ ਸੁਲਤ ਰਹੀ ਚਿੰਗਾਰੀ ਭਾਂਬੜ ਬਣ ਕੇ ਮੱਚੀ । ਉਕਤ ਸਾਰੇ ਹਲਾਤਾਂ ਦੇ ਮੱਦੇਨਜਰ ਜਿੱਤ ਦੀ ਹੈਟ੍ਰਿਕ ਦੇ ਸੁਪਨੇ ਦੇਖ ਰਹੀ ਬੀਬੀ ਘਨੌਰੀ ਦੇ ਹੱਥਾਂ ਵਿੱਚੋਂ ਇਸ ਵਾਰ ”ਟਿਕਟ” ਲਗਭਗ ਖਿਸਕਦੀ ਨਜਰ ਆ ਰਹੀ ਹੈ।

Share Button

Leave a Reply

Your email address will not be published. Required fields are marked *