ਕੈਪਟਨ ਦੇ ਕਾਰਜਕਾਲ ਨੂੰ ਯਾਦ ਕਰਨ ਲੱਗੇ ਮੌਕੇ ਦੀ ਸਰਕਾਰ ਤੋਂ ਦੁਖੀ ਲੋਕ-ਬੀਬੀ ਬਾਲੀਆ

ss1

ਕੈਪਟਨ ਦੇ ਕਾਰਜਕਾਲ ਨੂੰ ਯਾਦ ਕਰਨ ਲੱਗੇ ਮੌਕੇ ਦੀ ਸਰਕਾਰ ਤੋਂ ਦੁਖੀ ਲੋਕ-ਬੀਬੀ ਬਾਲੀਆ

25-15 (2)
ਤਪਾ ਮੰਡੀ, 24 ਮਈ (ਨਰੇਸ਼ ਗਰਗ) ਪੰਜਾਬ ਅੰਦਰ ਅਕਾਲੀ-ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਆਮ ਲੋਕਾਂ ‘ਚ ਹਾਹਾਕਾਰ ਮੱਚੀ ਹੋਈ ਹੈ, ਉਪਰੋਂ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਾਸ-ਵਿਕਾਸ ਦੀ ਰਟ ਲਗਾਕੇ ਦੁਖੀ ਜਨਤਾ ਦੇ ਜਖ਼ਮਾਂ ਤੇ ਨਮਕ ਛਿੜਕਣ ਦਾ ਕੰਮ ਕਰ ਰਹੇ ਹਨ। ਜਦਕਿ ਪੰਜਾਬ ‘ਚ ਆਮ ਆਦਮੀ ਪਾਰਟੀ ਵੀ ਫੁੱਟ ਦਾ ਸ਼ਿਕਾਰ ਹੋਣ ਕਾਰਨ ਪੰਜਾਬ ਦੇ ਲੋਕਾਂ ਦੀਆਂ ਨਜ਼ਰ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਵੱਲ ਵੱਡੀਆਂ ਉਮੀਦਾਂ ਨਾਲ ਲੱਗੀਆਂ ਹੋਈਆਂ ਹਨ। ਇਨਾਂ ਵਿਚਾਰਾਂ ਦੀ ਪ੍ਰਗਟਾਵਾ ਕਾਂਗਰਸ ਪਾਰਟੀ ਪੰਜਾਬ ਦੀ ਜਨਰਲ ਸੈਕਟਰੀ ਬੀਬੀ ਸੁਰਿੰਦਰ ਕੌਰ ਬਾਲੀਆ ਵੱਲੋਂ ਪਹਿਰੇਦਾਰ ਨਾਲ ਵਿਸ਼ੇਸ ਗੱਲਬਾਤ ਦੌਰਾਨ ਕਰਦਿਆਂ ਕਿਹਾ ਕਿ ਅੱਜ ਅਕਾਲੀ ਭਾਜਪਾ ਦੇ ਕੁਸ਼ਾਸਨ ਤੋਂ ਦੁਖੀ ਸਾਰੇ ਹੀ ਵਰਗ ਕੈਪਟਨ ਸਰਕਾਰ ਦੇ ਕਾਰਜਕਾਲ ਨੂੰ ਯਾਦ ਕਰ ਰਹੇ ਹਨ। ਬੀਬੀ ਬਾਲੀਆ ਨੇ ਕਿਹਾ ਪੰਜਾਬ ‘ਚ 2017 ‘ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਤੇ ਜਾਰੀ ਲੋਕ ਭਲਾਈ ਸਕੀਮਾਂ, ਬੇਟੀਆਂ ਨੂੰ ਸਗਨ ਸਕੀਮ ਦੀ ਰਾਸ਼ੀ ਵਧਾਕੇ 51 ਹਜ਼ਾਰ, ਮਨਰੇਗਾ ਮਜ਼ਦੂਰਾਂ ਲਈ 200 ਦਿਨ ਰੁਜ਼ਗਾਰ ਦੀ ਪੱਕੀ ਗਰੰਟੀ ਸਮੇਤ ਕਿਸਾਨਾਂ ਦੀਆਂ ਫਸਲਾਂ ਦੇ ਭਾਅ ਸੂਚਕ ਅੰਕ ਨਾਲ ਜੋੜਕੇ ਵਾਧਾ ਕੀਤਾ ਜਾਵੇਗਾ। ਉਨਾਂ ਕਿਹਾ ਕਿ ਬਾਦਲ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਿਆ ਕਾਰਨ ਬੁਖਲਾ ਰਹੇ ਹਨ ਤੇ ਪ੍ਰੈਸ ਨੂੰ ਵੀ ਨਹੀ ਬਖ਼ਸਿਆ ਜਾ ਰਿਹਾ। ਬੀਬੀ ਬਾਲੀਆ ਅੱਜ ਇੱਥੇ ਘੜੈਲੀ ਚੌਂਕ ‘ਚ ਸ੍ਰ ਰਵਨੀਤ ਸਿੰਘ
ਬਿੱਟੂ ਐਮ ਪੀ ਲੁਧਿਆਣਾ ਵੱਲੋਂ ਇਲਾਕੇ ਦੇ ਪਿੰਡਾਂ ‘ਚ ਆਉਣ ਸਮੇਂ ਖੁੱਲੀ ਗੱਲਬਾਤ ਦੌਰਾਨ ਉਨਾਂ ਦਾਅਵਾ ਕੀਤਾ ਕਿ ਹੁਣ ਪੰਜਾਬ ‘ਚ ਕਾਂਗਰਸ ਦੇ ਪੱਖ ‘ਚ ਲੋਕ ਲਹਿਰ ਚੱਲਣ ਲੱਗ ਪਈ ਹੈ ਤੇ ਕਾਂਗਰਸ ਪਾਰਟੀ ਸ਼ਾਨਦਾਰ ਜਿੱਤ ਦਰਜ ਕਰਕੇ ਆਪਣਾ ਸਰਕਾਰ ਬਣਾਏਗੀ। ਉਨਾਂ ਦੱਸਿਆ ਕਿ ਆਉਣ ਵਾਲੇ ਦਿਨਾਂ ‘ਚ ਕੈਪਟਨ ਅਮਰਿੰਦਰ ਸਿੰਘ 117 ਹਲਕਿਆਂ ਦੇ ਦੌਰੇ ਸਮੇਂ ਭਦੌੜ ਇਲਾਕੇ ਦੇ ਲੋਕਾਂ ਨਾਲ ਵੀ ਸਿੱਧਾ ਸੰਵਾਦ ਰਚਾਉਣਗੇ। ਉਨਾਂ ਕਿਹਾ ਕਿ ਕਾਂਗਰਸ ਸਰਕਾਰ ਆਉਣ ਤੇ ਪੰਜਾਬ ਦੇ ਨੌਜਵਾਨ ਵਰਗ ਨੂੰ ਵੱਡੀ ਤਦਾਦ ‘ਚ ਸਰਕਾਰੀ ਨੌਕਰੀਆਂ ਦਿੱਤੀਆਂ ਮਹੁੱਈਆ ਕਰਵਾਈਆਂ ਜਾਣਗੀਆਂ।
ਇਸ ਮੌਕੇ ਨਰੇਸ਼ ਗੋਇਲ (ਕਾਲਾ ਪੱਖੋ) ਤਪਾ, ਇੰਦਰਜੀਤ ਮਹਿਤਾ, ਸੁਖਵਿੰਦਰ ਮਹਿਤਾ, ਰਣਜੀਤ ਸਿੰਘ ਪਿੱਥੋ, ਸੁਖਵਿੰਦਰ ਜੈਦ, ਮਿੱਠੂ ਸਿੰਘ ਜੇਠੂਕੇ, ਕਰਮਜੀਤ ਬੱਬੂ ਪਿੱਥੋ, ਦਰਸ਼ਨ ਬਦਿਆਲਾ, ਸਿੱਪੀ ਭਾਕਰ, ਬਲਵੀਰ ਸਰਪੰਚ ਬੁੱਗਰਾਂ, ਜਗਮੀਤ ਘੜੈਲੀ, ਸੁਖਦੀਪ ਸਿੰਘ ਰਾਮਗੜ, ਕਾਲਾ ਬੁੱਗਰ ਤੋਂ ਇਲਾਵਾ ਕਾਂਗਰਸੀ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Share Button

Leave a Reply

Your email address will not be published. Required fields are marked *