ਕੈਪਟਨ ਦੀ ਫ਼ੇਰੀ ਸਮੇਂ ਜੇਬ ਕਤਰੇ ਰਹੇ ਪੂਰੇ ਸਰਗਰਮ

ss1

ਕੈਪਟਨ ਦੀ ਫ਼ੇਰੀ ਸਮੇਂ ਜੇਬ ਕਤਰੇ ਰਹੇ ਪੂਰੇ ਸਰਗਰਮ

16-8 (4)

ਭਦੌੜ 15 ਜੁਲਾਈ (ਵਿਕਰਾਂਤ ਬਾਂਸਲ) ਕੈਪਟਨ ਅਮਰਿੰਦਰ ਸਿੰਘ ਦੀ ਭਦੌੜ ਫ਼ੇਰੀ ਮੌਕੇ ਜੇਬ ਕਤਰੇ ਪੂਰੇ ਸਰਗਰਮ ਰਹੇ ਅਤੇ ਕਾਂਗਰਸੀਆਂ ਦੇ ਬਟੂਏ ਅਤੇ ਮੋਬਾਇਲ ਖੂਬ ਚੋਰੀ ਹੋਏ, ਜਿਉਂ ਹੀ ਕੈਪਟਨ ਦਾ ਸਮਾਗਮ ਦੇਖਕੇ ਲੋਕ ਬਾਹਰ ਨਿੱਕਲੇ ਤਾਂ ਆਪਣੇ ਖੀਸੇ ਖਾਲੀ ਹੋਣ ਦਾ ਰੋਣਾ ਰੋਂਦੇ ਦੇਖੇ ਗਏ। ਵੱਡਾ ਚੌਂਕ ਭਦੌੜ ਵਿਖੇ ਸੈਲੂਨ ਚਲਾਉਣ ਵਾਲੇ ਰੂਪ ਸਿੰਘ ਦਾ ਬਟੂਆ ਚੋਰੀ ਹੋ ਗਿਆ, ਪਵਨ ਕੁਮਾਰ ਦਾ ਵੀ ਬਟੂਆ ਵੀ ਜੇਬ ਕਤਰੇ ਲੈ ਗਏ। ਜੱਗੀ ਜਵਾਨ ਵਾਸੀ ਭਦੌੜ ਦਾ ਦਸ ਹਜ਼ਾਰ ਦਾ ਮੋਬਾਈਲ ਵੀ ਜੇਬ ਕਤਰੇ ਖੀਸਾ ਕੱਟ ਕੇ ਲੈ ਗਏ। ਆਮ ਲੋਕ ਇਹ ਕਹਿੰਦੇ ਸੁਣੇ ਗਏ ਕਿ ਸਾਨੂੰ ਤਾਂ ਕੈਪਟਨ ਮਹਿੰਗਾ ਹੀ ਪੈ ਗਿਆ। ਵੱਡੀ ਮਾਤਰਾ ਚ ਉੱਤਰੀ ਪੁਲਿਸ ਫੋਰਸ ਦੀ ਹਾਜ਼ਰੀ ਚ ਐਨੀ ਦਲੇਰੀ ਨਾਲ ਜੇਬ ਕਤਰਿਆਂ ਵੱਲੋਂ ਆਪਣੇ ਕੰਮ ਨੁੰ ਅੰਜਾਬ ਦੇਣਾ ਲੋਕਾਂ ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

Share Button

Leave a Reply

Your email address will not be published. Required fields are marked *