ਕੈਪਟਨ ਦੀ ਭਦੌੜ ਫ਼ੇਰੀ ਮੌਕੇ ਉਮੜੇ ਲੋਕਾਂ ਦੇ ਇਕੱਠ ਨੇ ਵਿਰੋਧੀਆਂ ਦੀ ਨੀਂਦ ਉਡਾਈ ਵਿਧਾਇਕ ਸਦੀਕ

ss1

ਕੈਪਟਨ ਦੀ ਭਦੌੜ ਫ਼ੇਰੀ ਮੌਕੇ ਉਮੜੇ ਲੋਕਾਂ ਦੇ ਇਕੱਠ ਨੇ ਵਿਰੋਧੀਆਂ ਦੀ ਨੀਂਦ ਉਡਾਈ ਵਿਧਾਇਕ ਸਦੀਕ

16-8 (3)

ਭਦੌੜ 15 ਜੁਲਾਈ (ਵਿਕਰਾਂਤ ਬਾਂਸਲ) ਬੀਤੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਦੀ ਭਦੌੜ ਫੇਰੀ ਮੌਕੇ ਲੋਕਾਂ ਦੇ ਉਮੜੇ ਜਨ-ਸੈਲਾਬ ਨੇ ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ ਕਿਉਂਕਿ ਆਪ ਮੁਹਾਰੇ ਉਮੜੇ ਲੋਕਾਂ ਦੇ ਇਕੱਠ ਨੇ ਸਿੱਧ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਲੋਂ ਚਾਹੁੰਦੇ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਲੋਕਾਂ ਦੇ ਇਕੱਠ ਤੋਂ ਬੇਹੱਦ ਉਤਸ਼ਾਹਤ ਖੁਸ਼ੀ ਨਾਲ ਗਦਗਦ ਹੋ ਉਠੇ ਹਲਕਾ ਭਦੌੜ ਦੇ ਕਾਂਗਰਸੀ ਵਿਧਾਇਕ ਨੇ ਗੱਲਬਾਤ ਕਰਦਿਆਂ ਕੀਤਾ। ਉਹਨਾਂ ਨਾਲ ਲੋਕ ਘਰਾਂ ਚੋਂ ਬਾਹਰ ਨਿੱਕਲੇ ਅਤੇ ਆਪਣੇ ਕਾਰੋਬਾਰ ਰੋਕ ਕੇ ਕੈਪਟਨ ਦੇ ਵਿਚਾਰ ਸੁਣਨ ਲਈ ਨਿੱਕਲੇ, ਉਸ ਤੋਂ ਸਹਿਜੇ ਹੀ ਅੰਦਾਜਾ ਲੱਗ ਜਾਂਦਾ ਹੈ ਕਿ ਲੋਕ ਅਕਾਲੀ-ਭਾਜਪਾ ਸਰਕਾਰ ਤੋਂ ਕਿੰਨੇ ਦੁਖੀ ਹਨ ਉਹਨਾਂ ਕਿਹਾ ਕਿ ਲੋਕ 2017 ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ ਅਤੇ ਕੈਪਟਨ ਮੁੱਖ ਮੰਤਰੀ ਬਣਾਉਣ ਲਈ ਉਤਾਬਲੇ ਹਨ। ਇਸ ਮੌਕੇ ਜਿਲ੍ਹਾ ਕਾਂਗਰਸ ਦੇ ਮੀਤ ਪ੍ਰਧਾਨ ਜਗਦੀਪ ਜੱਗੀ, ਬਲਾਕ ਪ੍ਰਧਾਨ ਅਮਰਜੀਤ ਤਲਵੰਡੀ, ਇਕਬਾਲ ਸਿੰਘ ਜੰਗੀਆਣਾ, ਦੀਪਕ ਬਜਾਜ, ਇੰਦਰ ਭਿੰਦਾ, ਪ੍ਰਧਾਨ ਰਾਮ ਸਿੰਘ, ਜਗਸੀਰ ਬੁੁੱਟਰ, ਸਾਧੂ ਰਾਮ ਜਰਗਰ, ਬੂਟਾ ਬੁੱਟਰ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *