Thu. May 23rd, 2019

ਕੈਪਟਨ ਦੀ ‘ਫੱਟੀ ਪੋਚਣ’ ਵਾਲੇ ਜ਼ੀਰਾ ਨੇ ਹੁਣ ਆਪਣੀ ਹੀ ਸਰਕਾਰ ਖ਼ਿਲਾਫ਼ ਦਿੱਤੀ ਧਰਨੇ ਦੀ ਧਮਕੀ

ਕੈਪਟਨ ਦੀ ‘ਫੱਟੀ ਪੋਚਣ’ ਵਾਲੇ ਜ਼ੀਰਾ ਨੇ ਹੁਣ ਆਪਣੀ ਹੀ ਸਰਕਾਰ ਖ਼ਿਲਾਫ਼ ਦਿੱਤੀ ਧਰਨੇ ਦੀ ਧਮਕੀ

ਪਿਛਲੇ ਦਿਨੀਂ ਨਸ਼ਿਆਂ ਦੇ ਮੁੱਦੇ ‘ਤੇ ਸਰਕਾਰੀ ਸਮਾਗਮ ਦਾ ਬਾਈਕਾਟ ਕਰ ਮੀਡੀਆ ਤੇ ਪੂਰੇ ਪੰਜਾਬ ਸਾਹਮਣੇ ਸਰਕਾਰ ਦੀ ਪੋਲ ਖੋਲ੍ਹਣ ਵਾਲੇ ਜ਼ੀਰਾ ਦੇ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਪਾਰਟੀ ਨੱਥ ਪਾਉਣ ਦੀ ਤਿਆਰੀ ਕਰ ਰਹੀ ਹੈ। ਦੂਜੇ ਪਾਸੇ ਜ਼ੀਰਾ ਇਸ ਲਈ ਤਿਆਰ ਹਨ ਤੇ ਆਪਣੇ ਮਸਲੇ ਨਾ ਹੱਲ ਹੋਣ ‘ਤੇ ਉਹ ਧਰਨੇ ਵੀ ਦੇਣਗੇ। ਪਾਰਟੀ ਨੇ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।
ਆਪਣੀ ਸਫਾਈ ਪੇਸ਼ ਕਰਦਿਆਂ ਜ਼ੀਰਾ ਨੇ ਕਿਹਾ ਕਿ ਉਨ੍ਹਾਂ ਸਹੁੰ ਚੁੱਕ ਸਮਾਰੋਹ ਦੌਰਾਨ ਫ਼ਿਰੋਜ਼ਪੁਰ ਰੇਂਜ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਖ਼ਿਲਾਫ਼ ਆਵਾਜ਼ ਚੁੱਕੀ ਸੀ ਨਾ ਕਿ ਕਾਂਗਰਸ ਸਰਕਾਰ ਦੇ। ਜ਼ੀਰਾ ਨੇ ਕਿਹਾ ਕਾਂਗਰਸ ਵੱਲੋਂ ਆਏ ਨੋਟਿਸ ਦਾ ਜਵਾਬ ਜ਼ਰੂਰ ਦਿੱਤਾ ਜਾਵੇਗਾ ਤੇ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਮਿਲ ਕੇ ਵੀ ਇਸ ਗੱਲ ‘ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਉਨ੍ਹਾਂ ਆਈਜੀ ਮੁਖਵਿੰਦਰ ਸਿੰਘ ਛੀਨਾ ਅਕਾਲੀ ਲੀਡਰਾਂ ਦੀ ਮਿਲੀਭੁਗਤ ਹੋਣ ਦੇ ਵੀ ਦੋਸ਼ ਲਾਏ।
ਜ਼ੀਰਾ ਮੁਤਾਬਕ ਉਨ੍ਹਾਂ ਕੋਲ ਆਈਜੀ ਮੁਖਵਿੰਦਰ ਸਿੰਘ ਛੀਨਾ ਵਿਰੁੱਧ ਠੋਸ ਸਬੂਤ ਹਨ। ਉਨ੍ਹਾਂ ਆਈਜੀ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਮੁਖਵਿੰਦਰ ਸਿੰਘ ਛੀਨਾ ‘ਤੇ ਪਰਚਾ ਦਰਜ ਹੋਣਾ ਚਾਹੀਦਾ ਹੈ। ਇਸ ਬਾਬਤ ਉਹ ਪੰਜਾਬ ਪੁਲਿਸ ਮੁਖੀ ਨੂੰ ਸਬੂਤਾਂ ਸਮੇਤ ਆਪਣਾ ਲਿਖਤੀ ਮੰਗ ਪੱਤਰ ਦੇਣਗੇ।

Leave a Reply

Your email address will not be published. Required fields are marked *

%d bloggers like this: