Fri. May 24th, 2019

ਕੈਪਟਨ ਦੀ ਕਿਤਾਬ ਅਧਾਰਿਤ ਇਤਿਹਾਸਕ ਘਟਨਾਵਾਂ ਤੋਂ ਪ੍ਰੇਰਿਤ ਸਾਰਾਗੜ੍ਹੀ ਦੀ ਜੰਗ ਬਾਰੇ ਸਾਈਟ ਐਾਡ ਸਾਉਂਡ ਸ਼ੋਅ ਦੀ ਪੇਸ਼ਕਾਰੀ

ਕੈਪਟਨ ਦੀ ਕਿਤਾਬ ਅਧਾਰਿਤ ਇਤਿਹਾਸਕ ਘਟਨਾਵਾਂ ਤੋਂ ਪ੍ਰੇਰਿਤ ਸਾਰਾਗੜ੍ਹੀ ਦੀ ਜੰਗ ਬਾਰੇ ਸਾਈਟ ਐਾਡ ਸਾਉਂਡ ਸ਼ੋਅ ਦੀ ਪੇਸ਼ਕਾਰੀ

Battle-of-Saragarhi-Play-Mohali

ਜਿਉਂਹੀ ਹਵਲਦਾਰ ਈਸ਼ਰ ਸਿੰਘ ਦੇ ਸ਼ਬਦ ਰਾਤ ਦੇ ਸਨਾਟੇ ਵਿੱਚ ਗੁੰਜੇ ਤਾਂ ਦਰਸ਼ਕਾਂ ਵਿਚ ਸ਼ਾਮਲ ਬਹੁਤ ਸਾਰੇ ਲੋਕਾਂ ਦੀਆਂ ਅੱਖਾਂ ਵਿਚੋਂ ਹੰਝੂ ਵਗ ਤੁਰੇ | ਸਾਰਾਗੜ੍ਹੀ ਦੀ ਇਤਿਹਾਸਕ ਲੜਾਈ ਬਾਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੁਸਤਕ ਨੇ ਇਸ ਦਿ੍ਸ਼ ਅਤੇ ਆਵਾਜ਼ ਦੀ ਵਿਲੱਖਣ ਇਕਰੂਪਤਾ ਨੂੰ ਪ੍ਰੇਰਿਤ ਕੀਤਾ ਸੀ | ਇਸ ਨੇ ਇਹ ਦਿਖਾ ਦਿਤਾ ਹੈ ਕਿ ਕਿਵੇਂ ਇਸ ਘਟਨਾ ਨੂੰ ਸ਼ਾਨਦਾਰ ਢੰਗ ਨਾਲ ਭਾਵਨਾਤਮਕ ਰੂਪ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ |

ਸਾਰਾਗੜ੍ਹੀ ਦੀ ਲੜਾਈ ਬਾਰੇ ਦਿ੍ਸ਼ ਅਤੇ ਆਵਾਜ਼ ਦਾ ਜਿਉਂਦਾ ਜਾਗਦਾ ਪਦਰਸ਼ਨ ਇੱਥੇ ਡਿਜੀਟਲ ਸੈੱਟ ਦੀ ਪਿੱਠਭੂਮੀ ‘ਚ ਮੰਗਲਵਾਰ ਦੀ ਸ਼ਾਮ 50 ਫੁੱਟ ਐਲ ਈ ਡੀ ਸਕਰੀਨ ‘ਤੇ ਪ੍ਰਦਰਸ਼ਿਤ ਕੀਤਾ ਗਿਆ | ਇਸ ਸ਼ੋਅ ਵਿੱਚ ਹਵਲਦਾਰ ਈਸ਼ਰ ਸਿੰਘ ਨੇ ਉਹਨਾਂ ਪ੍ਰੇਰਣਾਦਾਇਕ ਸ਼ਬਦਾਂ ਨੂੰ ਉਚਾਰਿਆ ਜਿਨ੍ਹਾਂ ਰਾਹੀਂ ਡਿਊੁਟੀ ਦੀ ਮਹੱਤਤਾ ਦਾ ਜ਼ਿਕਰ ਕੀਤਾ ਗਿਆ ਸੀ |

 

ਇਨ੍ਹਾਂ ਸ਼ਬਦਾਂ ਨੇ ਬਰਤਾਨੀਆ ਦੀ ਭਾਰਤੀ ਫੌਜ ਦੇ 21 ਸਿਪਾਹੀਆਂ ਨੂੰ ਪਸ਼ਤੂਨ ਔਰਕਜ਼ਾਈ ਕਬਾਇਲੀਆਂ ਵਿਰੁੱਧ ਪ੍ਰੇਰਨਾ ਦਿੱਤੀ ਅਤੇ ਇਨ੍ਹਾਂ ਫ਼ੌਜੀਆਂ ਨੇ ਉਨ੍ਹਾਂ ਕਬਾਇਲੀਆਂ ਵਿਰੁੱਧ ਲੜਦੇ ਹੋਏ ਆਪਣੇ ਪ੍ਰਾਣ ਤਿਆਗ ਦਿੱਤੇ | ਜਦੋਂ ਹਵਲਦਾਰ ਈਸ਼ਰ ਸਿੰਘ ਇਹ ਸ਼ਬਦ ਬੋਲ ਰਿਹਾ ਸੀ ਤਾਂ ਉੱਥੇ ਬੈਠੇ ਦਰਸ਼ਕਾਂ ਵਿਚ ਜਬਰਦਸਤ ਮੌਨ ਅਤੇ ਸਨਾਟਾ ਸੀ | ਇਹ ਲਗਦਾ ਸੀ ਕਿ 12 ਸਤੰਬਰ, 1897 ਦੀ ਲੜਾਈ ਉਨ੍ਹਾਂ ਦੀਆਂ ਆਪਣੀਆਂ ਅੱਖਾਂ ਦੇ ਸਾਹਮਣੇ ਦੁਬਾਰਾ ਪੇਸ਼ ਕੀਤਾ ਜਾ ਰਿਹਾ ਹੈ | ਇਹ ਜੰਗ 36 ਸਿੱਖ ਨਾਲ ਸਬੰਧ ਬਹਾਦਰ ਫੌਜੀਆਂ ਨੇ ਇੱਕ ਸਦੀ ਤੋਂ ਵੀ ਵੱਧ ਸਮਾਂ ਪਹਿਲਾਂ ਬਹਾਦਰੀ ਨਾਲ ਲੜੀ ਸੀ |

ਇਸ ਸ਼ੋਅ ਦੇ ਸ਼ੁਰੂ ਹੋਣ ਤੋਂ ਪਹਿਲਾਂ ਬੋਲਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਬੰਧੀ ਕੋਸ਼ਿਸ਼ਾਂ ਦੀ ਪ੍ਰਸ਼ੰਸਾਂ ਕੀਤੀ | ਉਨ੍ਹਾਂ ਨੇ ਇਸ ਸ਼ੋਅ ਨੇ ਯੁੱਧ ਦੀ ਭਾਵਨਾ ਨੂੰ ਸਫਲਤਾਪੂਰਵਕ ਉਭਾਰਿਆ ਹੈ | ਇਸ ਨੇ ਘਟਨਾਵਾਂ ਦੀ ਇੱਕ ਵਾਰ ਫਿਰ ਯਾਦ ਦਿਵਾਈ ਹੈ ਜੋ ਪਿਛਲੇ ਅਨੇਕਾਂ ਸਾਲਾਂ ਤੋਂ ਗੁੰਮਨਾਮੀ ਦੇ ਹੇਠ ਦੱਬੀਆਂ ਪਈਆਂ ਸਨ | ਆਪਣੀ ਕਿਤਾਬ ਨਾਲ ਮਹੱਤਵਪੂਰਨ ਘਟਨਾਵਾਂ ਨੂੰ  ਮੁੜ ਸਾਹਮਣੇ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਸ਼ੋਅ ਸਿੱਖ ਇਤਿਹਾਸ ਦਾ ਇਕ ਅਹਿਮ ਹਿੱਸਾ ਹਨ |

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਈਟ ਅਤੇ ਸਾਊਾਡ ਸ਼ੋਅ ਉਸ ਲੜਾਈ ਦੀ ਭਾਵਨਾ ਨੂੰ ਪ੍ਰਚਾਰਨ ਲਈ ਹੋਰ ਮਦਦ ਕਰ ਸਕਦਾ ਹੈ ਜਿਸ ਵਿਚੱ 21 ਫੌਜੀਆਂ ਨੇ ਅਫਗਾਨ ਕਬਾਇਲਾਂ ਦੀ ਵੱਡੀ ਸ਼ਕਤੀਸ਼ਾਲੀ ਫੌਜ ਨਾਲ ਟੱਕਰ ਲਈ ਸੀ | ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸਾਰਾਗੜ੍ਹੀ ਦੀ ਜੰਗ ਨੂੰ ਪੰਜਾਬ ਦੇ ਸਕੂਲਾਂ ਦੇ ਪਾਠਕ੍ਰਮ ਵਿਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ |

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਸਾਈਟ ਐਾਡ ਸਾਉਂਡ ਸ਼ੋਅ ਇਸ ਲੜਾਈ ਬਾਰੇ ਲੋੜੀਂਦੀ ਜਾਗਰੂਕਤਾ ਪੈਦਾ ਕਰਨ ਵਿਚ ਮਦਦ ਕਰ ਸਕਦਾ ਹੈ | ਇਹ ਸਾਡੇ ਫੌਜੀ ਇਤਿਹਾਸ ਦੀ ਮਹੱਤਵਪੂਰਨ ਘਟਨਾ ਹੈ ਅਤੇ ਇਹ ਨੌਜਵਾਨ ਪੀੜੀ ਨੂੰ ਪ੍ਰੇਰਿਤ ਕਰਨ ਲਈ ਅਹਿਮ ਭੂਮਿਕਾ ਨਿਭਾ ਸਕਦੀ ਹੈ |

ਇਹ ਸ਼ੋਅ ਦੇ ਪ੍ਰੋਡਿਉਸਰ ਅਤੇ ਸਹਿ-ਲਿਖਾਰੀ ਹਰਬਕਸ਼ ਲੱਟਾ ਦੇ ਅਨੁਸਾਰ, ਇਸ ਮਹੱਤਵਪੂਰਣ ਦਿਨ ਦੀਆਂ ਘਟਨਾਵਾਂ ਨੂੰ ਪਰਦੇ ਵਾਸਤੇ ਇਕੱਠਾ ਕਰਨ ਲਈ ਉਨਾਂ ਨੂੰ ਅੱਠ ਮਹੀਨੇ ਲੱਗ ਗਏ | ਕੈਪਟਨ ਅਮਰਿੰਦਰ ਸਿੰਘ ਦੁਆਰਾ ਲਿਖੀ ਕਿਤਾਬ ਨੇ ਉਨ੍ਹਾਂ ਨੂੰ ਇਸ ਵਿਸ਼ੇ ‘ਤੇ ਆਪਣੀ ਨਵੀਂ ਲਾਈਟ ਐਾਡ ਸਾਉਂਡ ਸ਼ੋਅ ਲਈ ਪ੍ਰੇਰਿਤ ਕੀਤਾ | ਉਨ੍ਹਾਂ ਦੇ ਅਨੁਸਾਰ ਇਸ ਦਾ ਸੰਕਲਪ ਲਾਈਟ ਐਾਡ ਸ਼ੋਅ ਤੇ ਥੀਏਟਰ ਅਤੇ ਫ਼ਿਲਮ ਦੇ ਪੱਖ ਤੋਂ ਵੱਖਰਾ ਸੀ |

 

ਕੇਸ਼ਵ ਭਰਾਤਾ ਨਾਲ ਮਿਲਕੇ ਸਕਰਿਪਟ ਲਿਖਣ ਵਾਲੀ ਲਾਟਾ ਨੇ ਕਿਹਾ ਕਿ ਸਾਰਾਗੜ੍ਹੀ ਐਾਡ ਦੀ ਡਿਫੈਂਸ ਆਫ ਦੀ ਸਮਾਨਾ ਫੋਰਟਸ-ਦੀ 36 ਸਿਖਜ ਇਨ ਦਾ ਤੀਰਾਹ ਕੈਂਪੇਨ 1897-98 ਨਾਂ ਦੇ ਸਿਰਲੇਖ ਵਾਲੀ ਇਹ ਕਿਤਾਬ ਉਨ੍ਹਾਂ ਦੇ ਸੰਕਲਪ ਦੀ ਪ੍ਰਾਪਤੀ ਲਈ ਸਾਰੇ ਲੋੜੀਂਦੇ ਸਰੋਤਾਂ ਲਈ ਮੁੱਖ ਸਰੋਤ ਬਣ ਗਈ |

ਇਕ ਘੰਟੇ ਦੇ ਸ਼ੋਅ ਵਿਚ 45 ਕਲਾਕਾਰਾਂ/ਅਦਾਕਾਰਾਂ ਦੁਆਰਾ ਕੋਰੀਉਗ੍ਰਾਫ ਕੀਤਾ ਗਿਆ ਇਸ ਵਿੱਚ ਮੁੱਖ ਤੌਰ ਤੇ ਪੇਂਡੂ ਪੰਜਾਬੀ ਭਾਸ਼ਾ ਦੀ ਪ੍ਰਧਾਨਤਾ ਹੈ ਜੋ ਲੜਾਈ ਲੜਨ ਵਾਲੇ ਫੌਜੀ ਮੁੱਖ ਤੌਰ ‘ਤੇ ਬੋਲਦੇ ਸਨ | ਪਸ਼ਤੂਨ ਸਿਪਾਹੀ ਉਰਦੂ ਬੋਲਦੇ ਨਜ਼ਰ ਆ ਰਹੇ ਹਨ ਜਦੋਂ ਕਿ ਸ਼ੋਅ ਵਿਚ ਬਿ੍ਟਿਸ਼ ਅੰਗ੍ਰੇਜ਼ੀ ਅਤੇ ਹਿੰਦੀ ਦੇ ਮਿਸ਼ਨਣ ਦਾ ਇਸਤੇਮਾਲ ਕਰਦੇ ਹਨ |

ਇਹ ਸ਼ੋਅ ਦੀ ਤੀਜੀ ਸਕ੍ਰੀਨਿੰਗ ਸੀ | ਇਸ ਤੋਂ ਪਹਿਲਾ ਪਟਿਆਲਾ ਵਿਚ ਵਿਰਾਸਤੀ ਮੇਲੇ ਅਤੇ ਫਿਰ ਅੰਮਿ੍ਤਸਰ ਦੇ ਜੰਗੀ ਮਿਉਜਿਅਮ ਵਿਚ ਸ਼ੋਅ ਹੋ ਚੁੱਕਾ ਹੈ |

ਇਹ ਸ਼ੋਅ 9 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ ਜਿਸਦਾ ਵੱਡਾ ਹਿੱਸਾ ਇਤਿਹਾਸਕ ਵਰਦੀਆਂ/ਪਹਿਰਾਵੇ ਦਾ ਪ੍ਰਬੰਧ ਕਰਨ ਲਈ ਲੱਗ ਗਿਆ | 36 ਸਿੱਖ ਵੱਲੋਂ ਲੜਾਈ ਵਿਚ ਵਰਤੀਆਂ ਗਈਆਂ ਤੋਪਾਂ ਨੂੰ ਵੀ ਇਸ ਵਿੱਚ ਦਰਸਾਇਆ ਗਿਆ ਹੈ |

ਇਸ ਮੌਕੇ ਆਰਮੀ ਕਮਾਂਡਰ (ਪੱਛਮੀ ਕਮਾਾਡ) ਲੈਫਟੀਨੈਂਟ ਜਨਰਲ ਸੁਰਿੰਦਰ ਸਿੰਘ, ਕੋਰ ਕਮਾਾਡਰ ਲੈਫਟੀਨੈਂਟ ਜਨਰਲ ਏ ਐਸ ਕਲੇਰ, ਜੀਓਸੀ ਫਸਟ ਆਰਮਡ ਡਵੀਜ਼ਨ ਮੇਜਰ ਜਨਰਲ ਜੇ.ਐਸ. ਸੰਧੂ, ਸਿੱਖ ਰੈਜੀਮੈਂਟ ਦੇ ਮੌਜੂਦਾ ਕਮਾਂਡਰ ਲੈਫਟੀਨੈਂਟ ਜਨਰਲ ਐਸ ਕੇ ਝਾਅ ਤੋਂ ਇਲਾਵਾ ਫੌਜ ਦੇ ਅਨੇਕਾਂ ਸੇਵਾ ਮੁਕਤ ਅਧਿਕਾਰੀ ਹਾਜ਼ਰ ਸਨ |

Leave a Reply

Your email address will not be published. Required fields are marked *

%d bloggers like this: