ਕੈਪਟਨ ਦਾ ਸ਼ਾਸਨ ਪ੍ਰਸ਼ਾਸ਼ਨ ਰਾਜਨੀਤਕ ਆਗੂਆਂ ਦੀ ਕਟਪੱਤਲੀ -ਕੈਂਥ

ਕੈਪਟਨ ਦਾ ਸ਼ਾਸਨ ਪ੍ਰਸ਼ਾਸ਼ਨ ਰਾਜਨੀਤਕ ਆਗੂਆਂ ਦੀ ਕਟਪੱਤਲੀ -ਕੈਂਥ
ਅਨੁਸੂਚਿਤ ਜਾਤੀਆਂ ਹੋ ਰਹੇ ਅਨਿਆਂ ਅੱਤਿਆਚਾਰਾਂ ਨੂੰ ਸਬੰਧਤ ਅਧਿਕਾਰੀ ਗੰਭੀਰਤਾ ਨਾਲ ਨਹੀਂ ਲੈਂਦੇ – ਕੈਂਥ
ਕੈਪਟਨ ਸਰਕਾਰ ਸਿਹਤ, ਸੁਰੱਖਿਆ, ਪ੍ਰਦੂਸ਼ਣ ਰੋਕਥਾਮ,ਸਿੱਖਿਆ,ਵਿਕਾਸ ਅਤੇ ਹੋਰ ਮੁੱਦਿਆਂ ਉਤੇ ਫੇਲ੍ਹ
ਮੰਤਰੀ, ਵਿਧਾਇਕ ਮਨਮਰਜ਼ੀ ਨਾਲ ਆਪਣੇ ਚਹੇਤਿਆਂ ਅਧਿਕਾਰੀਆਂ ਨਾਲ ਮਿਲਕੇ ਧੱਕੇਸ਼ਾਹੀ ਰਾਹੇ ਚੱਲੇ-ਕੈਂਥ

ਚੰਡੀਗਡ਼੍ਹ , 29 ਅਕਤੂਬਰ ਸੱਤਾ ਪ੍ਰੀਵਰਤਨ ਲੋਕਤੰਤਰ ਪ੍ਰਕਿਰਿਆ ਨਾਲ ਆਪਣੇ ਜੀਵਨ ਵਿੱਚ ਰਾਜਨੀਤਕ, ਸਮਾਜਿਕ, ਆਰਥਿਕ ਅਤੇ ਹੋਰ ਤਬਦੀਲੀਆਂ ਦੀਆਂ ਆਸਾਂ ਨਾਲ ਵੋਟਾਂ ਪਾਉਣ ਦੀ ਪ੍ਰਕਿਆਂ ਹਿੱਸਾ ਲੈਂਦੇ ਹਨ,ਪਰ ਪੰਜਾਬੀਆਂ ਨੇ ਆਪਣੇ ਆਪ ਆਜਿਹੀ ਤਬਦੀਲੀ ਲਿਆਂਦੀ,ਪਰ ਕਾਂਗਰਸ ਪਾਰਟੀ ਨੂੰ ਨੈਸ਼ਨਲ ਪੱਧਰ ਉੱਤੇ ਸੱਤਾਂ ਤੋਂ ਦੂਰ ਕੀਤਾ ਹੋਇਆ ਸੀ, ਪੰਜਾਬ ਵਿੱਚ ਕਾਂਗਰਸ ਨੂੰ ਸਰਕਾਰ ਬਣਾਉਣ ਦਾ ਮੌਕਾ ਮਿਲਿਆ ਕੈਪਟਨ ਦੀ ਸਰਕਾਰ ਬਣਾਕੇ ਸਿਆਸੀ ਤਬਦੀਲੀ ਲਿਆਦੀ,ਆਕਲੀ-ਭਾਜਪਾ ਨੂੰ ਸ਼ਰਮਨਾਕ ਹਾਰ ਦਾ ਮੂੰਹ ਦੇਖਿਆ ਪਿਆ। ਇਹ ਵਿਚਾਰਾਂ ਦਾ ਪ੍ਰਗਟਾਵਾ , ਨੈਸ਼ਨਲ ਸਡਿਊਲਡ ਕਾਸਟਸ ਅਲਾਇੰਸ਼ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕੀਤਾ।
ਉਨ੍ਹਾਂ ਕਿਹਾ ਕਿ ਪਿੱਛਲੇ ਸਮੇਂ ਦੌਰਾਨ ਜੋ ਘਟਨਾਵਾਂ ਵਾਪਰਿਆ ਹਨ ,ਆਜਿਹਾਂ ਆਕਲੀ- ਭਾਜਪਾ ਸਰਕਾਰ ਲਾਚਾਰ ਤੇ ਬੇਵੱਸ ਨਜਰ ਆਉਂਦੀ ਸੀ ਆਜਿਹਾਂ ਸਿਆਸੀ ਬਦਲ ਤੋਂ ਬਾਅਦ ਵੀ ਕੁੱਝ ਨਜਰ ਨਹੀਂ ਆ ਰਿਹਾ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਫਰੰਟ ਉਤੇ ਸਮੱਸਿਆਵਾਂ ਵਿੱਚ ਘਿਰਿ ਹੋਇ ਹੈ। ਸਿਵਲ, ਪੁਲਿਸ ਪ੍ਰਸ਼ਾਸ਼ਨ ਰਾਜਨੀਤਕ ਆਗੂਆਂ ਦੀ ਕਟਪੱਤਲੀ ਬਣ ਕੇ ਰਹਿ ਗਿਆ ਹੈ ,ਮੰਤਰੀ ਅਤੇ ਵਿਧਾਇਕ ਬੇਲੋਡ਼ੀ ਬਿਆਨਬਾਜੀ ਕਰਦੇ ਹਨ,ਅਫ਼ਸਰਸਾਹੀ ਦਾ ਰਾਜਨੀਤਕ-ਕਰਨ ਹੋ ਗਿਆ ਹੈ ਜਿਸ ਨਾਲ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਬੇਹੱਦ ਨਾਜੁਕ ਬਣ ਚੁੱਕੀ ਹੈ।
ਕੈਪਟਨ ਅਮਰਿੰਦਰ ਸਿੰਘ ਕੋਲ ਗ੍ਰਹਿ ਵਿਭਾਗ ਵਿੱਚ ਵੀ ਸਿਆਸੀ ਲੀਡਰਾਂ ਦੀ ਦਖਲਅੰਦਾਜ਼ੀ ਕਰਨ ਕਰਕੇ ਨਿਰਪੱਖਤਾ ਨਿਆਂ ਖਤਮ ਹੋ ਗਿਆ ,ਸਗੋਂ ਭਾਈ ਭਾਤੀਜਾਵਾਦ,ਭ੍ਰਿਸ਼ਟਾਚਾਰ,ਅਨੈਤਿਕਤਾ ਅਤੇ ਮਾਫੀਆ,ਗੁੰਡਾਗਰਦੀ, ਦਾ ਰਾਜ ਵਹਿਸ਼ੀ ਤਰੀਕੇ ਨਾਲ ਚੱਲ ਰਿਹਾ ਹੈ।
ਕੈਂਥ ਨੇ ਦੋਸ਼ ਲਗਾਇਆ ਕਿ ਮੰਤਰੀ, ਵਿਧਾਇਕ ਮਨਮਰਜ਼ੀ ਨਾਲ ਆਪਣੇ ਸਬੰਧਤ ਚਹੇਤਿਆਂ ਅਧਿੱਕਾਰੀਆਂ ਨਾਲ ਮਿਲਕੇ ਨਜਾਇਜ਼ ਤਰੀਕੇ ਅਪਣਾਕੇ ਕੰਮ ਧੱਕੇਸ਼ਾਹੀ ਨਾਲ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਕੈਪਟਨ ਸਰਕਾਰ ਸਿਹਤ, ਸੁਰੱਖਿਆ, ਪ੍ਰਦੂਸ਼ਣ ਰੋਕਥਾਮ,ਸਿੱਖਿਆ,ਵਿਕਾਸ ਅਤੇ ਹੋਰ ਮੁੱਦਿਆਂ ਉਤੇ ਫੇਲ੍ਹ ਹੋ ਗਈ ਹੈ।
ਕੈਂਥ ਨੇ ਦੋਸ਼ ਲਗਾਇਆ ਸ਼ਹਿਰੀ ਅਤੇ ਦਿਹਾਤੀ ਖੇਤਰ ਵਿੱਚ ਪਾਡ਼ਾ ਪਾਇਆ ਜਾ ਰਿਹਾ ਹੈ ਅਤੇ ਇੱਕ ਵਰਗ ਸਮੁਦਾਏ ਨੂੰ ਮੁੱਖ ਮੰਤਰੀ ਹਾਊਸ ਅਤੇ ਪੰਜਾਬ ਵਿੱਚ ਉਚੇਰੇ ਅਹੁੱਦਿਆਂ ਲਗਿਆਂ ਗਿਆ ਹੈ,ਅਨੁਸੂਚਿਤ ਜਾਤੀਆਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ ਅਤੇ ਹੋ ਰਹੇ ਅਨਿਆਂ ਅੱਤਿਆਚਾਰਾਂ ਨੂੰ ਸਬੰਧਤ ਅਧਿਕਾਰੀ ਗੰਭੀਰਤਾ ਨਾਲ ਨਹੀਂ ਲੈਂਦੇ। ਜੱਥੇਬੰਦੀ ਜਲਦੀ ਹੀ ਸਰਕਾਰੀ ਵਧੀਕੀਆਂ ਦੇ ਖਿਲਾਫ਼ ਸਘੰਰਸ਼ ਸ਼ੁਰੂ ਕੇਰੇਗੀ ।

Share Button

Leave a Reply

Your email address will not be published. Required fields are marked *