Mon. Oct 14th, 2019

ਕੈਪਟਨ ਤੋ ਮੋਹ ਭੰਗ, ਅਕਾਲੀਆਂ ਦੀ ਕੁੱਟ ਤੇ ” ਆਪ ਦੀ ਹਾਰ ” ਦੇ ਕਾਰਨ -?

ਕੈਪਟਨ ਤੋ ਮੋਹ ਭੰਗ, ਅਕਾਲੀਆਂ ਦੀ ਕੁੱਟ ਤੇ ” ਆਪ ਦੀ ਹਾਰ ” ਦੇ ਕਾਰਨ -?

ਬੀਤੇ ਦਿਨੀ ਪੰਜਾਬ ਦੇ ਕੁੱਝ ਹਲਕਿਆਂ ਚ ਨਗਰ ਨਿਗਮ ਦੀਆਂ ਹੋਈਆਂ ਚੋਣਾਂ ਨੇ ਵਿਧਾਨ ਸਭਾਂ ਚੋਣਾਂ ਤੋ ਤਕਰੀਬਨ ਇੱਕ ਸਾਲ ਬਾਅਦ ਸਿਆਸੀ ਪਾਰਟੀਆਂ ਦੀ ਸਥਿਤੀ ਤੇ ਪੰਜਾਬ ਵਾਸੀਆਂ ਦੀ ਮਨੋ ਵਿਰਤੀ ਨੂੰ ਜਾਹਰ ਕਰਕੇ ਰੱਖ ਦਿੱਤਾ । ਹਾਲਾਕਿ ਚੋਣਾਂ ਦੌਰਾਨ ਜਿੱਤ ਹਾਰ ਦੇ ਬਹੁਤ ਸਾਰੇ ਕਾਰਨ ਹੁੰਦੇ ਹਨ ਜਿਸ ਚ ਵੱਖ ਵੱਖ ਇਲਾਕਿਆਂ ਤੇ ਵੱਖ ਵੱਖ ਉਮੀਦਵਾਰਾਂ ਦਾ ਆਪਣਾ ਨਿੱਜੀ ਰੁਤਬੇ ਦੇ ਵੀ ਜਿੱਤ ਹਾਰ ਤੇ ਪ੍ਰਭਾਵ ਪੈਦੇ ਹਨ। ਪਰਤੂੰ ਬਹੁਗਿਣਤੀ ਦੀ ਸੋਚ ਪੰਜਾਬ ਦੀਆਂ ਸਮੱਸਿਆਵਾਂ ਤੇ ਧਰਮ ਪ੍ਰਤੀ ਆਮ ਲੋਕਾਂ ਦੀ ਮਾਨਸਿਕਤਾਂ ਤਕਰੀਬਨ ਇੱਕ ਹੀ ਹੁੰਦੀ ਹੈ। ਇਸ ਚ ਕੋਈ ਦੋ ਰਾਵਾਂ ਨਹੀ ਕਿ ਜਿਸ ਸਿਆਸੀ ਧਿਰ ਦੀ ਸਰਕਾਰ ਹੁੰਦੀ ਹੈ ਉੱਥੇ ਨਗਰ ਨਿਗਮ, ਪੰਚਾਇਤੀ ਤੇ ਹੋਰ ਛੋਟੀਆ ਚੋਣਾਂ ਦੋਰਾਨ ਉਸ ਪਾਰਟੀ ਦੇ ਉਮੀਦਵਾਰ ਹੀ ਜਿਆਦਾ ਜਿੱਤਦੇ ਹਨ। ਉਹ ਭਾਵੇ ਧੱਕੇ ਸਾਹੀ ਕਾਰਨ ਜਿੱਤਣ ਜਾਂ ਫੇਰ ਲੋਕਾਂ ਦੀ ਟਾਈਮ ਲੰਘਾਉਣ ਦੀ ਨੀਤੀ ਕਾਰਨ । ਪਰਤੂੰ ਤਾਜਾਂ ਚੋਣ ਨਤੀਜਿਆ ਨੇ ਇਹ ਸਪੱਸਟ ਕਰ ਦਿੱਤਾ ਕਿ ਬਹੁਤ ਹੀ ਘੱਟ ਸਮੇਂ ਚ ਕੈਪਟਨ ਸਰਕਾਰ ਤੋ ਲੋਕਾਂ ਦਾ ਮੋਹ ਭੰਗ ਹੋ ਗਿਆ ਤੇ ਹੁਣ ” ਚਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ” ਨਾਅਰੇ ਦੇ ਅਰਥ ਪੂਰੀ ਤਰਾਂ ਬਦਲ ਗਏ ਹਨ । ਕਿਉਕਿ ਸਰਕਾਰ ਇਸ ਥੋੜੇ ਜਿਹੇ ਸਮੇ ਚ ਪੰਜਾਬ ਦੇ ਲੋਕਾਂ ਚ ਆਪਣਾ ਵਿਸਵਾਸ ਕਾਇਮ ਰੱਖਣ ਚ ਨਾਕਾਮ ਰਹੀ ਤੇ ਪੰਜਾਬ ਦੇ ਲੋਕਾਂ ਨੇ ਜਿਸ ਉਗਲ ਨਾਲ ਵੋਟਾਂ ਪਾਕੇ ਇਹ ਸਰਕਾਰ ਬਣਾਈ ਸੀ ਤੇ ਉਹੀ ਉਗਲ ਹੁਣ ਸਰਕਾਰ ਵੱਲੋ ਕੀਤੇ ਵਾਅਦੇ ਪੂਰੇ ਨਾ ਹੋਣ ਕਾਰਨ ਕੈਪਟਨ ਸਰਕਾਰ ਵੱਲ ਉੱਠਣੀ ਸੁਰੂ ਹੋ ਗਈ ਹੈ । ਸਰਕਾਰ ਦੇ ਬਹੁਤੇ ਵਿਧਾਇਕ ਆਪਣੇ ਹਲਕੇ ਦੀਆਂ ਸਮੱਸਿਆਵਾਂ ਦੂਰ ਕਰਨ ਦੀ ਥਾਂ ਵੱਸ ਲੋਕਾਂ ਦੇ ਬੁਜਰਗਾਂ ਦੇ ਮਰਨੇ ਦੇ ਭੋਗਾਂ ਤੇ ਜਾਣ ਜਾਂ ਵਿਆਹਾਂ ਚ ਸਗਨ ਦੇਣ ਵਰਗੇ ਕਾਰਜ ਕਰਨ ਨੂੰ ਹੀ ਆਪਣੀ ਪ੍ਰਾਪਤੀ ਸਮਝ ਰਹੇ ਹਨ। ਦੂਸਰੇ ਪਾਸੇ ਸ੍ਰੋਮਣੀ ਅਕਾਲੀ ਦਲ ਬਾਦਲ ਜਿਸ ਨੂੰ ਇਹ ਭਰਮ ਹੋ ਗਿਆ ਸੀ ਕਿ ਕੈਪਟਨ ਸਰਕਾਰ ਦੀ ਨਾਕਾਮੀ ਤੇ ਅਸਫਲਤਾਵਾਂ ਦਾ ਲਾਹਾ ਲੈਦੇ ਹੋਏ ਉਹ ਬਹੁਤ ਛੇਤੀ ਵੋਟ ਰੂਪੀ ਘੁੱਗੀ ਛਿੱਤਰ ਨਾਲ ਕੁੱਟ ਲੈਣਗੇ ਤੇ ਪਿਛਲੇ ਦਸ ਸਾਲਾਂ ਚ ਕੀਤੇ ਕਾਰਨਾਮਿਆਂ ਨੂੰ ਭੁੱਲ ਕੇ ਲੋਕ ਉਹਨਾਂ ਵੱਲੋ ਲਾਏ ਧਰਨਿਆਂ ਚ ਸੜਕਾਂ ਆਪ ਮੁਹਾਰੇ ਆ ਜਾਣਗੇ। ਅਕਾਲੀ ਦਲ ਦਾ ਇਹ ਭਰਮ ਸੜਕਾਂ ਤੇ ਲਾਏ ਧਰਨਿਆਂ ਚ ਟੁੱਟ ਗਿਆ ਜਦੋ ਧਰਨਿਆਂ ਚ ਸ੍ਰੋਮਣੀ ਕਮੇਟੀ ਦੇ ਮੈਬਰਾਂ ਦਾ ਸਹਾਰਾ ਲੈਣਾ ਪਿਆ ਦੂਸਰੀ ਰਹਿੰਦੀ ਕਸਰ ਚੋਣਾਂ ਦੌਰਾਨ ਅਕਾਲੀ ਵਰਕਰਾਂ ਤੇ ਆਗੂਆ ਤੇ ਪਈ ਕੁੱਟ ਨੇ ਕੱਢ ਦਿੱਤੀ ਅਤੇ ਬਾਦਲ ਦਲ ਨੂੰ ਇਹ ਅਹਿਸਾਸ ਵੀ ਕਰਵਾਂ ਦਿੱਤਾ ਕਿ ਭਲੇ ਕੈਪਟਨ ਦੀ ਸਰਕਾਰ ਸਾਡੇ ਰਾਸ ਨਹੀ ਆਈ ਪਰਤੂੰ ਘੱਟ ਤੁਸੀ ਵੀ ਆਪਣੇ ਰਾਜ ਦੌਰਾਨ ਨਹੀ ਕੀਤੀ ਤੀਸਰਾ ਅਕਾਲੀ ਦਲ ਤੇ ਸਿੱਖ ਕੌਮ ਦਾ ਇਹ ਰੋਸ ਹੈ ਕਿ ਕਾਂਗਰਸ ਤਾ ਮੁੱਢੋ ਹੀ ਸਿੱਖ ਦੁਸਮਣ ਜਮਾਤ ਰਹੀ ਆ ਪਰਤੂੰ ਬਾਦਲ ਦਲ ਨੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਾਂਡ ਤੇ ਸਿੱਖ ਨੌਜਵਾਨਾਂ ਨੂੰ ਗੋਲੀਆਂ ਨਾਲ ਭੁੰਨ ਕੇ ਗੁਲ ਖਿਡਾਇਆਂ ਉਹ ਬਰਦਾਸ਼ਤ ਤੋ ਬਾਹਰ ਹੈ । ਭਲੇ ਹੀ ਚਾਪਲੂਸ ਤੇ ਮਰੀਆਂ ਜਮੀਰਾਂ ਵਾਲੇ ਸਿੱਖ ਤੁਹਾਡੇ ਨਾਲ ਤੁਰੇ ਫਿਰਨ ਪਰਤੂੰ ਸਮੁੱਚੀ ਸਿੱਖ ਕੌਮ ਤੁਹਾਡੇ ਇਸ ਗੁਨਾਹ ਨੂੰ ਸਦੀਆਂ ਤੱਕ ਮੁਆਫ ਨਹੀ ਕਰੇਗੀ।
ਇਹਨਾਂ ਦੋਵੇ ਪਾਰਟੀਆਂ ਤੋ ਬਾਅਦ ਜੇ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਤੋ ਕੇਜਰੀਵਾਲ ਵਰਗੀ ਇਮਾਨਦਾਰ ਤੇ ਸੱਚੀ ਸੁੱਚੀ ਸਖਸੀਅਤ ਤੋ ਜੋ ਝਲਕਾਰਾ ਮਿਲਣ ਦੀ ਆਸ ਸੀ ਉਹ ਕਿਉ ਜਾਦੀ ਰਹੀ -? ਕਿਉ ਆਪ ਪਾਰਟੀ ਦੇ ਉਮੀਦਵਾਰ ਉਹ ਬੁਲੰਦੀਆ ਨਹੀ ਛੂੰਹ ਸਕੇ ਜਿੰਨਾਂ ਦੀ ਉਹਨਾਂ ਨੂੰ ਉਮੀਦ ਸੀ ਕਿਉ ਇਹਨਾਂ ਚੋਣਾਂ ਚ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਇਹ ਵੀ ਇੱਕ ਵੱਡਾ ਸਵਾਲ ਹੈ। ਹਾਲਾਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਚ ਉਮੀਦ ਨਾਲੋ ਮਿਲੀ ਛੋਟੀ ਜਿੱਤ ਨੂੰ ਦੂਸਰੀਆਂ ਪਾਰਟੀਆਂ ਤੇ ਭਾਰਤੀ ਸਟੇਟ ਦੇ ਪੱਖੀ ਮੀਡੀਆਂ ਨੇ ਇਹ ਪ੍ਰਚਾਰਨਾ ਸੁਰੂ ਕੀਤਾ ਹੋਇਆ ਹੈ ਕਿ ਦੇਖੋ ਜੀ ਆਮ ਆਦਮੀ ਪਾਰਟੀ ਨੂੰ ਪੰਜਾਬੀਆ ਨੇ ਨਿਕਾਰ ਦਿੱਤਾ ਦਰਅਸਲ ਨਾ ਤਾ ਉਦੋ ਅਤੇ ਨਾ ਹੀ ਹੁਣ ਦੀਆ ਚੋਣਾਂ ਚ ਆਮ ਆਦਮੀ ਪਾਰਟੀ ਨੂੰ ਨਕਾਰਿਆ ਹੈ। ਅਸਲ ਚ ਕਹਿਣਾ ਇਹ ਜਿਆਦਾ ਢੁੱਕਵਾਂ ਰਹੇਗਾ ਕਿ ਆਪ ਨੂੰ ਪੰਜਾਬ ਦੇ ਲੋਕਾਂ ਨੇ ਨਕਾਰਿਆਂ ਨਹੀ ਸਗੋ ਹਾਲੇ ਅਪਣਾਇਆ ਹੀ ਨਹੀ ਕਿਉਕਿ ਨਕਾਰਿਆ ਤਾ ਫੇਰ ਹੁੰਦਾ ਜੇ ਕੈਪਟਨ ਸਰਕਾਰ ਵਾਗ ਉਸ ਨੂੰ ਬਹੁਗਿਣਤੀ ਚ ਜਿੱਤਾ ਕੇ ਵਿਧਾਨ ਸਭਾਂ ਚ ਭੇਜਦੇ ਤੇ ਉਸ ਤੋ ਬਾਅਦ ਥੱਲੜੀਆ ਚੋਣਾਂ ਚ ਉਸ ਨੂੰ ਨਿਕਾਰ ਦੇ ਹਾਲੇ ਆਮ ਆਦਮੀ ਪਾਰਟੀ ਨੂੰ ਆਪਣੀ ਭਵਿੱਖ ਦੀ ਰਣਨੀਤੀ ਲੈ ਕੇ ਪੰਜਾਬ ਵਾਸੀਆ ਦੇ ਰੂਬਰੂ ਹੋਣਾ ਪਵੇਗਾ ਹੁਣ ਪੰਜਾਬ ਦੇ ਲੋਕ ਕੇਵਲ ਇਮਾਨਦਾਰੀ, ਭ੍ਰਿਸਟਾਚਾਰ, ਬੇਰੁਜ਼ਗਾਰੀ ਤੇ ਨਸਿਆਂ ਵਰਗੀਆਂ ਸਮੱਸਿਆਵਾਂ ਦੇ ਨਾਲ ਨਾਲ ਆਪਣੇ ਧਰਮ ,ਕੌਮ ਸਵੈਮਾਣ ਤੇ ਅਜਾਦ ਹਸਤੀ ਨੂੰ ਵੀ ਮਲੀਆਮੇਟ ਨਹੀ ਕਰਵਾਉਣਾ ਚਹੁੰਦੇ ਪੰਜਾਬ ਦੇ ਸਿੱਖ ਨਾ ਤਾ ਅਕਾਲੀ ਦਲ ਬਾਦਲ ਦੀ ਨੀਤੀ ਵਾਗ ਸਿਰਫ ਧਰਮ ਦੇ ਆਸਰੇ ਚੱਲਣਾ ਚਹੁੰਦੇ ਹਨ ਤੇ ਨਾ ਹੀ ਆਪਣੀ ਆਰਥਿਕਤਾ ਨੂੰ ਮਜਬੂਤ ਕਰਨ ਲਈ ਗੁਰੂ ਨੂੰ ਬੇਦਾਵਾਂ ਲਿਖ ਸਕਦੇ ਹਨ । ਇਸ ਲਈ ਜਦੋ ਤੱਕ ਆਪ ਪਾਰਟੀ ਸਿੱਖ ਕੌਮ ਨੂੰ ਉਹਨਾਂ ਦੇ ਧਰਮ ਤੇ ਆਰਥਿਕਤਾ ਦੀ ਸਲਾਮਤੀ ਦਾ ਅਹਿਸਾਸ ਨਹੀ ਕਰਵਾਉਦੀ ਉਦੋ ਤੱਕ ਆਪ ਪਾਰਟੀ ਕਦੇ ਵੀ ਪੰਜਾਬ ਚ ਰਾਜ ਸੱਤਾ ਹਾਸਲ ਨਹੀ ਕਰ ਸਕਦੀ । ਇਸ ਚ ਕੋਈ ਸੱਕ ਨਹੀ ਕਿ ਅਕਾਲੀ ਦਲ ਬਾਦਲ ਤੇ ਕਾਗਰਸ ਦੇ ਸਮਾਨ ਅੰਤਰ ਆਪ ਪਾਰਟੀ ਇੱਕ ਬਰਾਬਰ ਦੀ ਧਿਰ ਬਣਨ ਦੀ ਕੋਸਿਸ ਕਰ ਰਹੀ ਹੈ ।ਪਰਤੂੰ ਉਪਰੋਕਤ ਤੌਖਲਿਆਂ ਨੂੰ ਦੂਰ ਕਰਕੇ ਹੀ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸੱਤਾਂ ਪ੍ਰਾਪਤੀ ਹੋ ਸਕਦੀ ਹੈ ਨਹੀ ਤਾਂ ਦੋ ਪਾਰਟੀ ਸਿਸਟਮ ਚ ਪੰਜਾਬ ਦੇ ਲੋਕ ਪਿਸਦੇ ਰਹਿਣਗੇ ਤੇ ਲੜਦੇ ਰਹਿਣਗੇ ।

ਦਲਜੀਤ ਸਿੰਘ ਸਿਧਾਣਾ
ਰਾਮਪੁਰਾ ਫੂਲ

Leave a Reply

Your email address will not be published. Required fields are marked *

%d bloggers like this: