ਕੈਪਟਨ ਅਮਰਿੰਦਰ ਸਿੰਘ ਹੀ ਬਰਬਾਦ ਹੋ ਰਹੇ ਪੰਜਾਬ ਸੂਬੇ ਨੂੰ ਬਚਾ ਸਕਦੇ ਹਨ :ਹਰਦਿਆਲ ਸਿੰਘ ਕੰਬੋਜ

ss1

ਕੈਪਟਨ ਅਮਰਿੰਦਰ ਸਿੰਘ ਹੀ ਬਰਬਾਦ ਹੋ ਰਹੇ ਪੰਜਾਬ ਸੂਬੇ ਨੂੰ ਬਚਾ ਸਕਦੇ ਹਨ :ਹਰਦਿਆਲ ਸਿੰਘ ਕੰਬੋਜ

ਰਾਜਪੁਰਾ 24  ਜੂਨ: ਮੌਜੂਦਾ ਅਕਾਲੀ-ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੇ ਆਮ ਜਨਤਾ ਵਿਚ ਰੋਹ ਪੈਦਾ ਕਰ ਦਿੱਤਾਹੈ ਅਤੇ ਹੁਣ ਲੋਕ ਸੂਬੇ ਵਿਚ ਪਰਿਵਰਤਨ ਚਾਹੁੰਦੇ ਹਨ ਜਿਸਦੇ ਲਈ ਉਹ 2017 ਦੀਆਂ ਚੋਣਾਂ ਦਾ ਬੜੀ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ, ਤਾਂ ਜੋਪੰਜਾਬ ਵਿਚ ਧਰਮ ਨਿਰਪੱਖ ਅਤੇ ਹਰ ਵਰਗ ਦੇ ਲਈ ਕੰਮ ਕਰਨ ਵਾਲੀ ਇੱਕੋ ਇਕ ਕਾਂਗਰਸ ਪਾਰਟੀ ਨੂੰ ਸੱਤਾ ਦੀ ਕਮਾਨ ਸੰਭਾਲੀ ਜਾ ਸਕੇ। ਇਹਪ੍ਰਗਟਾਵਾ ਰਾਜਪੁਰਾ ਤੋ ਐਮ,ਐਲ ,ਏ  ਸ਼ ਹਰਦਿਆਲ ਸਿੰਘ ਕੰਬੋਜ਼ ਨੇ  ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।ਓਨਾ ਕਿਹਾ ਕੀ  ਕੈਪਟਨ ਅਮਰਿੰਦਰਸਿੰਘ ਹੀ ਸੂਬੇ ਦੇ ਲੋਕਾਂ ਨੂੰ ਮਹਿੰਗਾਈ, ਮੰਦਹਾਲੀ, ਗਰੀਬੀ, ਅਸ਼ਾਂਤੀ ਅਤੇ ਮਾਯੂਸੀ ਦੇ ਮਾਹੌਲ ‘ਚੋਂ ਬਾਹਰ ਕੱਢਣ ਵਿਚ ਸਮਰਥ ਹਨ। ਸੂਬਾ ਸਰਕਾਰਦੀਆਂ ਨੀਤੀਆਂ ਤੋਂ ਤੰਗ ਹੋਏ ਕਿਸਾਨਾਂ ਅਤੇ ਹੋਰ ਵਰਗਾਂ ਦੇ ਲੋਕਾਂ ਨੂੰ ਖੁਦਕੁਸ਼ੀਆਂ ਕਰਨ ਦੀ ਬਜਾਏ ਸਮੇਂ ਦਾ ਇੰਤਜਾਰ ਕਰਨਾ ਚਾਹੀਦਾ ਹੈ ਤਾਂ ਜੋ ਸਮਾਂਆਉਣ ‘ਤੇ ਇਨ੍ਹਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ। ਇੱਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੀ ਸੂਬੇ ਨੂੰ ਆਰਥਿਕ ਤੌਰ’ਤੇ ਮਜ਼ਬੂਤ ਕਰ   ਅਤੇ ਲੋਕਾਂ ਵਿਚ ਪਾਈ ਜਾ ਰਹੀ ਨਿਰਾਸ਼ਾ ਨੂੰ ਦੂਰ ਕਰ ਸਕਦੇ ਹਨ ਅਤੇ  ਮੁੜ ਪੰਜਾਬ ਨੂੰ ਖੁਸ਼ਹਾਲ ਬਣਾ ਸਕਦੇ ਹਨ  ।  ਉਨ੍ਹਾਂ ਕਿਹਾਕੀ  ਆਉਣ ਵਾਲੀਆਂ ਚੋਣਾਂ ਵਿੱਚ  ਬਾਦਲਾਂ ਦੇ ਸਾਰੇ ਭਰਮ ਭੁਲੇਖੇ ਦੂਰ ਹੋ ਜਾਣਗੇ।

Share Button

Leave a Reply

Your email address will not be published. Required fields are marked *