ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੁੰਹੋਂ ਜਿਹੜੀ ਵੀ ਗੱਲ ਕੱਢੀ ਹੈ ਉਸ ਨੂੰ ਪੂਰਾ ਕਰਕੇ ਵਿਖਾਇਆ ਹੈ -ਬਲਬੀਰ ਸਿੱਧੂ

ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੁੰਹੋਂ ਜਿਹੜੀ ਵੀ ਗੱਲ ਕੱਢੀ ਹੈ ਉਸ ਨੂੰ ਪੂਰਾ ਕਰਕੇ ਵਿਖਾਇਆ ਹੈ -ਬਲਬੀਰ ਸਿੱਧੂ

112201634029dsc_9034ਮੋਹਾਲੀ 01 ਦਸੰਬਰ (ਪ.ਪ.): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੁੰਹੋਂ ਜਿਹੜੀ ਵੀ ਗੱਲ ਕੱਢੀ ਹੈ ਉਸ ਨੂੰ ਪੂਰਾ ਕਰਕੇ ਵਿਖਾਇਆ ਹੈ ਕੈਪਟਨ ਨੇ ਕਦੇ ਵੀ ਅਕਾਲੀਆਂ ਵਾਂਗ ਲੋਕਾਂ ਨਾਲ ਝੂਠੇ ਵਾਅਦੇ ਨਹੀਂ ਕੀਤੇ । ਹੁਣ ਕੈਪਟਨ ਵੱਲੋਂ ਜੋ ਹਰਇੱਕ ਘਰ ਦੇ ਇੱਕ ਨੌਜਵਾਨ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਹੈ ਉਹ ਬਹੁਤ ਹੀ ਸਲਾਘਾਯੋਗ ਹੈ ਕਿਉਂਕਿ ਨਸ਼ਿਆਂ ਦੇ ਰਾਹ ਤੇ ਪਈ ਪੰਜਾਬ ਦੀ ਜਵਾਨੀ ਨੂੰ ਰੋਕਣ ਲਈ ਰੁਜ਼ਗਾਰ ਬਹੁਤ ਹੀ ਅਹਿਮ ਹਥਿਆਰ ਹੈ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਜ਼ਿਲਾ ਕਾਂਗਰਸ ਕਮੇਟੀ ਮੋਹਾਲੀ ਦੇ ਦਫਤਰ ਫੇਜ਼-1, ਮੋਹਾਲੀ ਵਿਖੇ ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਸ੍ਰੀ ਸਿੱਧੂ ਨੇ ਕੀਤਾ । ਲੋਕਾਂ ਨੂੰ ਸੰਬੋਧਨ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਲੋਕਾਂ ਨੂੰ ਇਹ ਗੱਲ ਭਲੀ ਭਾਂਤ ਪਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਲੋਕਾਂ ਨਾਲ ਜਿਹੜਾ ਵੀ ਵਾਅਦਾ ਕੀਤਾ ਸੀ ਉਸ ਨੂੰ ਹਰ ਹੀਲੇ ਪੂਰਾ ਕਰਕੇ ਵਿਖਾਇਆ ਅਤੇ ਹੁਣ ਵੀ ਉਹ ਸਰਕਾਰ ਬਣਨ ਤੇ ਛੇ ਮਹੀਨੇ ਦੇ ਅੰਦਰ-ਅੰਦਰ ਲੋਕਾਂ ਨਾਲ ਕੀਤੇ ਹਰਇੱਕ ਵਾਅਦੇ ਨੂੰ ਪੂਰਾ ਕਰਕੇ ਆਪਣੇ ਬੋਲ ਪੁਗਾਉਣਗੇ । ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਲੋਕਾਂ ਵੱਲੋਂ ਭਰਪੂਰ ਸਮਰਥਨ ਦਿੱਤਾ ਜਾ ਰਿਹਾ ਹੈ ਜਿਸ ਸਦਕਾ ਕਾਂਗਰਸ ਪਾਰਟੀ ਬਹੁਤ ਜਿਆਦਾ ਮਜ਼ਬੂਤ ਹੋਈ ਹੈ ਅਤੇ ਚੋਣ ਜਾਬਤਾ ਲੱਗਣ ਮਗਰੋਂ ਲੋਕਾਂ ਦੇ ਸਮਰਥਨ ਦਾ ਝੱਖੜ ਝੂਲੇਗਾ ਜਿਸ ਵਿੱਚ ਆਮ ਆਦਮੀ ਪਾਰਟੀ ਅਤੇ ਅਕਾਲੀ-ਭਾਜਪਾ ਤਿਣਕਿਆਂ ਵਾਂਗ ਉਡ ਜਾਣਗੇ। ਇਸ ਮੌਕੇ ਹੋਰਨਾ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਕਾਂਗਰਸ ਪਾਰਟੀ ਦੇ ਸੁਬਾਈ ਸਕੱਤਰ ਰਾਮ ਸਰੂਪ ਜੋਸ਼ੀ, ਸਕੱਤਰ ਐਮ.ਡੀ.ਐਸ. ਸੋਢੀ, ਕਰਨਲ ਰਣਜੀਤ ਸਿੰਘ ਬੋਪਾਰਾਏ, ਜ਼ਿਲਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਗੁਰਚਰਨ ਸਿੰਘ ਭਮਰਾ, ਬਲਾਕ ਪ੍ਰਧਾਨ ਜੋਗਿੰਦਰ ਸਿੰਘ ਧਾਲੀਵਾਲ, ਸ਼ਹਿਰੀ ਕਾਂਗਰਸ ਦੇ ਪ੍ਰਧਾਨ ਇੰਦਰਜੀਤ ਸਿੰਘ ਖੋਖਰ, ਕੌਂਸਲਰ ਅਮਰੀਕ ਸਿੰਘ ਸੋਮਲ, ਕੌਂਸਲਰ ਨਰੈਣ ਸਿੰਘ ਸਿੱਧੂ, ਕੌਂਸਲਰ ਸੁਰਿੰਦਰ ਸਿੰਘ ਰਾਜਪੂਤ, ਕੌਂਸਲਰ ਨਛੱਤਰ ਸਿੰਘ, ਕੌਂਸਲਰ ਜਸਬੀਰ ਸਿੰਘ ਧਾਲੀਵਾਲ, ਜਸਪ੍ਰੀਤ ਸਿੰਘ ਗਿੱਲ, ਸੁਨੀਲ ਕੁਮਾਰ ਪਿੰਕਾ, ਰਘਬੀਰ ਸਿੰਘ ਸੰਧੂ, ਮੀਤ ਪ੍ਰਧਾਨ ਪ੍ਰਦੀਪ ਕੁਮਾਰ ਪੱਪੀ, ਮੀਤ ਪ੍ਰਧਾਨ ਜਤਿੰਦਰ ਆਨੰਦ (ਟਿੰਕੂ), ਆਰ.ਪੀ.ਸਿੰਘ, ਮੀਤ ਪ੍ਰਧਾਨ ਜਗੀਰ ਸਿੰਘ ਲਾਲੀਆ, ਮੀਤ ਪ੍ਰਧਾਨ ਨਵਜੋਤ ਸਿੰਘ ਬਾਛਲ, ਜਨ. ਸਕੱਤਰ ਬਸੰਤ ਸਿੰਘ ਕਾਦੀਅਨ, ਗੁਰਦੇਵ ਸਿੰਘ ਚੌਹਾਨ, ਐਚ.ਐਸ. ਢਿੱਲੋਂ, ਮਨਮੋਹਨ ਸਿੰਘ ਬੈਦਵਾਣ, ਆਰ.ਪੀ. ਸਿੰਘ, ਐਸ.ਐਲ. ਵਸਿਸ਼ਟ, ਗੁਰਸਾਹਿਬ ਸਿੰਘ, ਅਮਨਪ੍ਰੀਤ ਸਿੰਘ ਵਿਕਟਰ, ਬੀਰ ਸਿੰਘ ਬਾਜਵਾ, ਮੇਜਰ ਸਿੰਘ ਮਾਨ, ਕਮਲਪ੍ਰੀਤ ਸਿੰਘ ਬਨੀ, ਦਵਿੰਦਰ ਕੌਰ, ਸੁਰਜੀਤ ਕੌਰ ਸੈਣੀ, ਹਰਪ੍ਰੀਤ ਕੌਰ, ਫਕੀਰ ਸਿੰਘ ਖਿਲਨ, ਨਵਨੀਤ ਸਿੰਘ ਤੋਖੀ, ਹਰਬੰਤ ਸਿੰਘ ਗਰੇਵਾਲ, ਇੰਦਰਜੀਤ ਸਿੰਘ, ਅਸੌਕ ਕੌਂਡਲ, ਨਿਰਮਲ ਸਿੰਘ ਸੱਭਰਵਾਲ, ਦਵਿੰਦਰ ਸਿੰਘ ਵਿਰਕ, ਭੁਪਿੰਦਰ ਸਿੰਘ, ਹਰਬੰਤ ਸਿੰਘ ਗਰੇਵਾਲ, ਪ੍ਰਿੰਸੀਪਲ ਗੁਰਮੁਖ ਸਿੰਘ, ਖੁਸ਼ਵੰਤ ਸਿੰਘ ਰੂਬੀ, ਜਸਪਾਲ ਸਿੰਘ ਟਿਵਾਣਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਮੌਜੂਦ ਸਨ ।

Share Button

Leave a Reply

Your email address will not be published. Required fields are marked *

%d bloggers like this: