ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਪਿੰਡ ਮਹਿਰਾਜ ਤੇ ਹੋਈ ਅਕਾਲੀ ਸਰਕਾਰ ਮੇਹਰਬਾਨ

ss1

ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਪਿੰਡ ਮਹਿਰਾਜ ਤੇ ਹੋਈ ਅਕਾਲੀ ਸਰਕਾਰ ਮੇਹਰਬਾਨ

ਅਕਾਲੀਆਂ ਵੱਲੋਂ ਕਰਵਾਏ ਵਿਕਾਸ ਕਾਰਜਾਂ ਕਰਕੇ ਮਹਿਰਾਜ ਬਣਿਆ ਨਮੂਨੇ ਦਾ ਪਿੰਡ

IMG-20160419-WA0048 IMG-20160419-WA0049 IMG-20160419-WA0057

ਰਾਮਪੁਰਾ ਫੂਲ, (ਜਸਵੰਤ ਦਰਦ ਪ੍ਰੀਤ): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਪਿੰਡ ਮਹਿਰਾਜ ਤੇ ਅਕਾਲੀ ਸਰਕਾਰ ਏਨ੍ਹੀ ਦਿਨੀ ਪੂਰੀ ਤਰ੍ਹਾਂ ਮੇਹਰਬਾਨ ਹੋ ਗਈ ਹੈ ।ਅਕਾਲੀ ਭਾਜਪਾ ਸਰਕਾਰ ਵੱਲੋਂ ਵੋਟ ਬੈਂਕ ਸਥਾਪਿਤ ਕਰਨ ਲਈ ਕਰੋੜਾਂ ਰੁਪਏ ਖਰਚ ਕੇ ਪਿੰਡ ਮਹਿਰਾਜ ਨੂੰ ਨਮੂਨੇ ਦਾ ਪਿੰਡ ਬਣਾਇਆ ਜਾ ਰਿਹਾ ਹੈ ।ਜਿਕਰਯੋਗ ਹੈ ਕਿ ਮਹਿਰਾਜ ਪਿੰਡ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦਾ ਪਿੰਡ ਹੈ ਅਤੇ ਪੰਜਾਬ ਦੇ ਸੱਭ ਤੋਂ ਵੱਡੇ ਪਿੰਡ ਹੋਣ ਦਾ ਮਾਣ ਰੱਖਦਾ ਹੈ ।ਕਾਂਗਰਸ ਸਰਕਾਰ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਖੁੱਲਦਿਲੀ ਨਾਲ ਆਪਣੇ ਪੁਰਖਿਆਂ ਦੇ ਪਿੰਡ ਮਹਿਰਾਜ ਨੂੰ ਗ੍ਰਾਟਾਂ ਦੇ ਖੁੱਲੇ ਗੱਫੇ ਦਿੱਤੇ ਸਨ ਅਤੇ ਵਿਕਾਸ ਕਾਰਜਾਂ ਦੀ ਝੜੀ ਲਾਈ ਸੀ ਪਰ ਹੁਣ ਅਕਾਲੀ ਭਾਜਪਾ ਸਰਕਾਰ ਨੇ ਕੈਪਟਨ ਦੇ ਉਹਨਾ ਵਿਕਾਸ ਕਾਰਜਾਂ ਨੂੰ ਫਿੱਕਾ ਪਾ ਦਿੱਤਾ ਹੈ ਅਤੇ ਬਿਨ੍ਹਾਂ ਕਿਸੇ ਭੇਦ ਭਾਵ ਤੋਂ ਇਲਾਕੇ ਦੇ ਕੈਬਨਿਟ ਮੰਤਰੀ ਸ: ਸਿਕੰਦਰ ਸਿੰਘ ਮਲੂਕਾ ਵੱਲੋਂ ਕਰੋੜਾਂ ਰੁਪਏ ਦੀਆਂ ਗ੍ਰਾਟਾਂ ਦਿੱਤੀਆਂ ਜਾ ਰਹੀਆ ਹਨ।ਪਿੰਡ ਮਹਿਰਾਜ ਦੇ ਵਿਕਾਸ ਕਾਰਜਾਂ ਦੀ ਗੱਲ ਕਰੀਏ ਤਾਂ ਨਗਰ ਪੰਚਾਇਤ ਦੇ ਪ੍ਰਧਾਨ ਹਰਿੰਦਰ ਹਿੰਦਾ ਦੀ ਅਗਵਾਈ ਚ 6 ਕਰੋੜ 62 ਲੱਖ ਦੇ ਵਿਕਾਸ ਕਾਰਜਾਂ ਦੇ ਟੈਂਡਰ ਹੋ ਚੁੱਕੇ ਹਨ ਜਿਨ੍ਹਾਂ ਵਿਚੋ 65 ਫੀਸਦੀ ਕੰਮ ਮੁਕੰਮਲ ਹੋ ਚੁੱਕਿਆ ਹੈ ।ਇਸ ਤੋ ਇਲਾਵਾ ਕੰਕਰੀਟ ਦੀਆਂ ਸੜਕਾਂ ,ਲੁੱਕ ਵਾਲੀ ਸੜਕਾਂ ਤੇ ਟੀ.ਸੀ ਪਾਉਣੀ ਅਤੇ ਰਾਤ ਵੇਲੇ ਸਟਰੀਟ ਲਾਇਟਾਂ ਦਾ 80 ਫੀਸਦੀ ਕੰਮ ਮੁਕੰਮਲ ਹੋ ਚੁਕਿਆ ਹੈ ।

ਮਹਿਰਾਜ ਪੰਜਾਬ ਦਾ ਇੱਕੋ ਇੱਕ ਪਿੰਡ ਹੈ ਜਿੱਥੇ ਸਮੁਚੇ ਪਿੰਡ ਵਿੱਚ ਸੀ.ਸੀ.ਟੀ.ਵੀ ਕੈਮਰੇ ਲੱਗ ਚੁੱਕੇ ਹਨ ।ਪਿੰਡ ਨੂੰ ਹਰਿਆ ਭਰੀਆ ਬਣਾਉਣ ਲਈ 200 ਬੂੱਟੇ ਲਗਾਏ ਗਏ ਨੇ ਜਿਹੜੇ ਸਮੁਚੇ ਪਿੰਡ ਮਹਿਰਾਜ ਨੂੰ ਖੁਸ਼ਬੂ ਭਰਿਆ ਬਣਾਈ ਰੱਖਦੇ ਹਨ ।ਮਹਿਰਾਜ ਪਿੰਡ ਪੰਜਾਬ ਦਾ ਉਹ ਪਹਿਲਾ ਪਿੰਡ ਹੈ ਜਿੱਥੇ ਬਜੁਰਗਾਂ ਲਈ ਈ ਰਿਕਸ਼ਾਂ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ। ਕੋਈ ਵੇਲਾ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਦੇ ਯਤਨਾਂ ਸਦਕਾ ਸਮੁਚਾ ਮਹਿਰਾਜ ਪਿੰਡ ਕਾਂਗਰਸ ਦੀ ਬੋਲੀ ਬੋਲਦਾ ਸੀ ।ਪਰ ਪਿਛਲੇ 5 ਵਰ੍ਹਿਆਂ ਤੋ ਬਿਨਾਂ ਕਿਸੇ ਭੇਦ ਭਾਵ ਤੋ ਨਗਰ ਪੰਚਾਇਤ ਹਰਿੰਦਰ ਹਿੰਦਾ ਦੀ ਅਗਵਾਈ ਵਿੱਚ ਹੋ ਰਹੇ ਵਿਕਾਸ ਕਾਰਜਾਂ ਨੇ ਅਕਾਲੀ ਦਲ ਦੀ ਵੋਟ ਬੈਂਕ ਵਿੱਚ ਵਾਧਾ ਕੀਤਾ ਹੈ ।ਪਿੰਡ ਮਹਿਰਾਜ ਦੇ ਬਜੁਰਗ ਕਰਤਾਰ ਸਿੰਘ ਦਾ ਕਹਿਣਾ ਹੈ ਕਿ ਇਸ ਵਾਰ ਅਕਾਲੀ ਸਰਕਾਰ ਨੇ ਮਹਿਰਾਜ ਨੂੰ ਨਮੂਨੇ ਦਾ ਪਿੰਡ ਬਣਾਉਣ ਚ ਕੋਈ ਕਸਰ ਨਹੀ ਛੱਡੀ ਜਿਸ ਕਰਕੇ ਮਹਿਰਾਜ ਦੇ ਲੋਕ ਇਲਾਕੇ ਦੇ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਗੁਣ ਗਾਉਂਦੇ ਨਹੀ ਥਕਦੇ ।ਮਹਿਰਾਜ ਪਿੰਡ ਵਿੱਚ ਹੋ ਰਹੇ ਵੱਡੇ ਪੱਧਰ ਦੇ ਵਿਕਾਸ ਕਾਰਜਾਂ ਬਾਰੇ ਨਗਰ ਪੰਚਾਇਤ ਦੇ ਪ੍ਰਧਾਨ ਹਰਿੰਦਰ ਹਿੰਦਾ ਦਾ ਕਹਿਣਾ ਹੈ ਕਿ ਉਹਨਾ ਦੀ ਹਮੇਸ਼ਾ ਇਹੀ ਕੋਸ਼ਿਸ ਰਹੀ ਹੈ ਕਿ ਉਹ ਪਿੰਡ ਦੀ ਸੱਮਸਿਆਵਾਂ ਨੂੰ ਬਿਨ੍ਹਾਂ ਕਿਸੇ ਭੇਦ ਭਾਵ ਤੋ ਦੂਰ ਕਰਨ । ਉਹਨਾ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਸਮੁਚੇ ਮਹਿਰਾਜ ਪਿੰਡ ਵਿੱਚ ਬੱਚਿਆਂ ਅਤੇ ਬਜੁਰਗਾਂ ਦੇ ਬੈਠਣ ਲਈ ਪਾਰਕ ਬਣਾਏ ਜਾਣਗੇ ਅਤੇ ਸਮੁਚੇ ਮਹਿਰਾਜ ਪਿੰਡ ਨੂੰ ਵਾਈ ਫਾਈ ਨਾਲ ਜੋੜਿਆ ਜਾਵੇਗਾ।2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਭਾਜਪਾ ਸਰਕਾਰ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਪਿੰਡ ਮਹਿਰਾਜ ਤੇ ਹੋਈ ਇਹ ਮੇਹਰਬਾਨੀ ਅਕਾਲੀਆਂ ਲਈ ਚੰਗੇ ਨਤੀਜੇ ਸਾਹਮਣੇ ਲਿਆਵੇਗੀ ।

Share Button

Leave a Reply

Your email address will not be published. Required fields are marked *