ਕੈਪਟਨ ਅਮਰਿੰਦਰ ਵੱਲੋਂ ਅਟਾਰੀ ਹਾਦਸੇ ਦੇ ਹਰੇਕ ਪੀੜਤ ਨੂੰ 1 ਲੱਖ ਰੁਪਏ ਦੇਣ ਦਾ ਐਲਾਨ

ss1

ਕੈਪਟਨ ਅਮਰਿੰਦਰ ਵੱਲੋਂ ਅਟਾਰੀ ਹਾਦਸੇ ਦੇ ਹਰੇਕ ਪੀੜਤ ਨੂੰ 1 ਲੱਖ ਰੁਪਏ ਦੇਣ ਦਾ ਐਲਾਨ

ਸਕੂਲ ਪ੍ਰਿੰਸੀਪਲ, ਟ੍ਰਾਂਸਪੋਰਟ ਠੇਕੇਦਾਰ, ਡੀ.ਟੀ.ਓ ਖਿਲਾਫ ਕੇਸ ਦਰਜ਼ ਕਰਨ ਦੀ ਮੰਗ

ਬੱਚਿਆਂ ਦੀ ਯਾਦ ਮੈਮੋਰਿਅਲ ਕੀਤਾ ਜਾਵੇਗਾ ਸਥਾਪਤ

captain-amarinder-togive-1-lakhਮਾਹਵਾ (ਅੰਮ੍ਰਿਤਸਰ), 26 ਸਤੰਬਰ 2016:  ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨੀਂ ਸਕੂਲ ਬੱਸ ਹਾਦਸੇ ਦੇ ਹਰੇਕ ਪੀੜਤ ਦੇ ਰਿਸ਼ਤੇਦਾਰ ਨੂੰ ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਸਥਾਨਕ ਨਿਵਾਸੀਆਂ ਦੀ ਅਪੀਲ ‘ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਉਨ•ਾਂ ਨੇ ਹਾਦਸੇ ‘ਚ ਮਾਰੇ ਗਏ ਬੱਚਿਆਂ ਦੀ ਯਾਦ ‘ਚ ਪਿੰਡ ‘ਚ ਮੈਮੋਰਿਅਲ ਸਥਾਪਤ ਕਰਨ ਦਾ ਐਲਾਨ ਵੀ ਕੀਤਾ।
ਕੈਪਟਨ ਅਮਰਿੰਦਰ ਹਾਦਸੇ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲੇ ਬੱਚਿਆਂ ਦੇ ਸਾਰੇ ਪੰਜੋਂ ਪਰਿਵਾਰਾਂ ਕੋਲ ਵੀ ਗਏ। ਦੋ ਪਰਿਵਾਰਾਂ ਨੇ ਦੋ-ਦੋ ਬੱਚਿਆਂ ਨੂੰ ਖੋਹਿਆ ਹੈ। ਉਹ ਕੁਝ ਜ਼ਖਮੀ ਵਿਦਿਆਰਥੀਆਂ ਨੂੰ ਵੀ ਮਿਲੇ।
ਅੰਮ੍ਰਿਤਸਰ ਤੋਂ ਮੈਂਬਰ ਲੋਕ ਸਭਾ ਨੇ ਬੱਚਿਆਂ ਨੂੰ ਬਚਾਉਣ ‘ਚ ਸਹਾਇਤਾ ਕਰਨ ਵਾਲੇ ਦੋ ਮਨਰੇਗਾ ਵਰਕਰਾਂ ਤੇ ਇਕ ਵਿਦਿਆਰਥੀ ਨੂੰ 50,000-50,000 ਰੁਪਏ ਦਾ ਇਨਾਮ ਦੇਣ ਦਾ ਐਲਾਨ ਵੀ ਕੀਤਾ। ਉਹ ਬੱਚੇ ਦੇ ਨਾਂ ਦੀ ਕੌਮੀ ਬਹਾਦਰੀ ਪੁਰਸਕਾਰ ਲਈ ਵੀ ਸਿਫਾਰਿਸ਼ ਕਰਨਗੇ, ਜਿਸਨੇ ਦੂਜਿਆਂ ਜਾਨਾਂ ਬਚਾਉਣ ਖਾਤਿਰ ਆਪਣੀ ਜਾਨ ਖਤਰੇ ‘ਚ ਪਾਈ।
ਸਾਬਕਾ ਮੁੱਖ ਮੰਤਰੀ ਨੇ ਸਕੂਲ ਦੇ ਪ੍ਰਿੰਸੀਪਲ ਤੇ ਸਕੂਲ ਨੂੰ ਬੱਸਾਂ ਮੁਹੱਈਆ ਕਰਵਾਉਣ ਵਾਲੇ ਟ੍ਰਾਂਸਪੋਰਟ ਠੇਕੇਦਾਰ ਖਿਲਾਫ ਕੇਸ ਦਰਜ਼ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ•ਾਂ ਨੂੰ ਦੱਸਿਆ ਗਿਆ ਕਿ ਬੱਚਿਆਂ ਨੂੰ ਲਿਜਾਣ ਵਾਲੀਆਂ ਜ਼ਿਆਦਾਤਰ ਬੱਸਾਂ ਪਹਿਲਾਂ ਹੀ ਕੰਡਮ ਹੋ ਚੁਕੀਆਂ ਹਨ। ਇਸ ਤੋਂ ਇਲਾਵਾ, ਇਨ•ਾਂ ਬੱਸਾਂ ਦੇ ਡਰਾਈਵਰ ਵੀ ਪੂਰੀ ਤਰ•ਾਂ ਨਾਲ ਟ੍ਰੇਨ ਨਹੀਂ ਹਨ।
ਉਨ•ਾਂ ਨੇ ਕਿਹਾ ਕਿ ਜ਼ਿੰਮੇਵਾਰੀ ਠੇਕੇਦਾਰ ਸਮੇਤ ਸਕੂਲ ਪ੍ਰਿੰਸੀਪਲ ਦੀ ਵੀ ਬਰਾਬਰ ਦੀ ਬਣਦੀ ਹੈ, ਜਿਸਨੇ ਇਨ•ਾਂ ਬੱਸਾਂ ਨੂੰ ਚਲਾਉਣ ਦੀ ਇਜ਼ਾਜਤ ਦਿੱਤੀ। ਇਸ ਤੋਂ ਇਲਾਵਾ, ਸਥਾਨਕ ਜ਼ਿਲ•ਾ ਟ੍ਰਾਂਸਪੋਰਟ ਅਫਸਰ ਨੂੰ ਵੀ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ, ਜਿਸਨੇ ਅਜਿਹੀਆਂ ਕੰਡਮ ਬੱਸਾਂ ਨੂੰ ਸੜਕਾਂ ‘ਤੇ ਚੱਲਣ ਦੀ ਇਜ਼ਾਜਤ ਦਿੱਤੀ।
ਇਸ ਮੌਕੇ ਹਾਦਸੇ ਦੇ ਪੀੜਤ ਪਰਿਵਾਰਾਂ ਨੂੰ ਮਿੱਲਣ ਤੋਂ ਇਲਾਵਾ, ਕੈਪਟਨ ਅਮਰਿੰਦਰ ਹਾਦਸੇ ਵਾਲੀ ਜਗ•ਾ ਤੇ ਪੁੱਲ ‘ਤੇ ਵੀ ਗਏ, ਜਿਹੜਾ ਬਹੁਤ ਬੁਰੀ ਹਾਲਤ ‘ਚ ਹੈ ਅਤੇ ਇਸ ਤੋਂ ਨਿਕਲਣ ਵਾਲੇ ਲੋਕਾਂ ਦੀ ਜ਼ਿੰਦਗੀ ਹਰ ਵਕਤ ਖਤਰੇ ‘ਚ ਰਹੇਗੀ। ਉਨ•ਾਂ ਨੇ ਕਿਹਾ ਕਿ ਉਨ•ਾਂ ਨੂੰ ਦੱਸਿਆ ਗਿਆ ਹੈ ਕਿ ਇਲਾਕੇ ‘ਚ ਕਰੀਬ 25 ਅਜਿਹੇ ਪੁੱਲ ਹਨ, ਜਿਨ•ਾਂ ਨੂੰ ਤੁਰੰਤ ਰਿਪੇਅਰ ਕੀਤੇ ਜਾਣ ਦੀ ਲੋੜ ਹੈ। ਉਹ ਇਨ•ਾਂ ਪੁੱਲਾਂ ਨੂੰ ਰਿਪੇਅਰ ਕਰਵਾਉਣ ਵਾਸਤੇ ਫੌਜ ਦੇ ਕਮਾਂਡਰ ਨੂੰ ਲਿੱਖਣਗੇ, ਕਿਉਂਕਿ ਇਹ ਸਾਰੇ ਪੁੱਲ ਫੌਜ਼ ਦੇ ਅਧਿਕਾਰ ਖੇਤਰ ‘ਚ ਆਉਂਦੇ ਹਨ।
ਕੈਪਟਨ ਅਮਰਿੰਦਰ ਨੇ ਸਰਕਾਰ ਨੂੰ ਵੀ ਪੀੜਤਾਂ ਨੂੰ ਦਿੱਤੇ ਗਏ 1 ਲੱਖ ਰੁਪਏ ਦੇ ਥੋੜ•ੇ ਜਿਹੇ ਮੁਆਵਜੇ ਨੂੰ 10 ਲੱਖ ਰੁਪਏ ਕਰਨ ਲਈ ਕਿਹਾ। ਉਨ•ਾਂ ਨੇ ਕਿਹਾ ਕਿ ਅਜਿਹੇ ਮੁਆਵਜੇ ਦੇਣ ਸਬੰਧੀ ਸਰਕਾਰ ਕੋਲ ਇਕ ਤਜ਼ਵੀਜ ਹੈ ਅਤੇ ਮੁੱਖ ਮੰਤਰੀ ਕੋਲ ਬਹੁਤ ਸਾਰੇ ਫੰਡ ਹਨ, ਜਿਹੜੇ ਉਹ ਅਜਿਹੇ ਹਾਦਸਿਆਂ ਦੌਰਾਨ ਇਸਤੇਮਾਲ ਕਰ ਸਕਦੇ ਹਨ।
ਇਸ ਦੌਰਾਨ ਕੈਪਟਨ ਅਮਰਿੰਦਰ ਨਾਲ ਸੀਨੀਅਰ ਪਾਰਟੀ ਆਗੂਆਂ ‘ਚ ਮਮਤਾ ਦੱਤਾ, ਤਰਸੇਮ ਸਿੰਘ ਡੀ.ਸੀ, ਹਰਪ੍ਰਤਾਪ ਅਜਨਾਲਾ, ਗੁਰਜੀਤ ਓਜਲਾ, ਹਰਜਿੰਦਰ ਠੇਕੇਦਾਰ, ਸੁਨੀਲ ਦੱਤੀ ਆਦਿ ਵੀ ਮੌਜ਼ੂਦ ਰਹੇ।

Share Button

Leave a Reply

Your email address will not be published. Required fields are marked *