ਕੈਪਟਨ ਅਮਰਿੰਦਰ ਨੇ ਬਾਬਾ ਰਣਜੀਤ ਸਿੰਘ ‘ਤੇ ਕਾਤਿਲਾਨਾ ਹਮਲੇ ਦੀ ਨਿੰਦਾ ਕੀਤੀ

ss1

ਕੈਪਟਨ ਅਮਰਿੰਦਰ ਨੇ ਬਾਬਾ ਰਣਜੀਤ ਸਿੰਘ ‘ਤੇ ਕਾਤਿਲਾਨਾ ਹਮਲੇ ਦੀ ਨਿੰਦਾ ਕੀਤੀ

ਚੰਡੀਗੜ੍ਹ, 18 ਮਈ (ਪ੍ਰਿੰਸ): : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਬਾਬਾ ਰਣਜੀਤ ਸਿੰਘ ਢੰਡਰੀਆਂਵਾਲੇ ‘ਤੇ ਕਾਤਿਲਾਨਾ ਹਮਲੇ ਦੀ ਨਿੰਦਾ ਕੀਤੀ ਹੈ। ਇਸ ਲੜੀ ਹੇਠ ਉਨ੍ਹਾਂ ਨੇ ਬਾਬਾ ਰਣਜੀਤ ਸਿੰਘ ਨੂੰ ਕਿਸੇ ਤਰ੍ਹਾਂ ਦੀ ਸੱਟ ਨਾ ਲੱਗਣ ‘ਤੇ ਰਾਹਤ ਪ੍ਰਗਟਾਉਣ ਸਮੇਤ ਉਨ੍ਹਾਂ ਨਾਲ ਯਾਤਰਾ ਕਰ ਰਹੇ ਇਕ ਹੋਰ ਵਿਅਕਤੀ ਦੀ ਮੌਤ ‘ਤੇ ਦੁੱਖ ਪ੍ਰਗਟਾਇਆ ਹੈ।
ਕੈਪਟਨ ਅਮਰਿੰਦਰ ਨੇ ਇਕ ਵਾਰ ਫਿਰ ਤੋਂ ਦੁਹਰਾਇਆ ਕਿ ਪੰਜਾਬ ਜੰਗਲ ਰਾਜ ਵੱਲ ਵੱਧ ਰਿਹਾ ਹੈ। ਜਿਸਦਾ ਖੁਲਾਸਾ ਸੂਬੇ ‘ਚ ਕਾਨੂੰਨ ਤੇ ਵਿਵਸਥਾ ਦੀ ਮਾੜੀ ਹਾਲਤ ਤੋਂ ਹੁੰਦਾ ਹੈ, ਜਿਥੇ ਅਪਰਾਧੀਆਂ ‘ਚ ਕਾਨੂੰਨ ਦਾ ਡਰ ਖਤਮ ਹੋ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਕਾਨੂੰਨ ਤੇ ਵਿਵਸਥਾ ਦੀ ਹਾਲਤ ਦਿਨੋਂ ਦਿਨ ਮਾੜੀ ਹੁੰਦੀ ਜਾ ਰਹੀ ਹੈ ਤੇ ਅਸੀਂ ਅਕਾਲੀ ਭਾਜਪਾ ਦੇ ਸ਼ਾਸਨ ਹੇਠ ਅਰਾਜਕਤਾ ਵੱਲ ਵੱਧ ਰਹੇ ਹਾਂ।
ਬਾਬਾ ਰਣਜੀਤ ਸਿੰਘ ‘ਤੇ ਹਮਲੇ ਉਪਰ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਉਨ੍ਹਾਂ ਨੇ ਜ਼ਿਕਰ ਕੀਤਾ ਕਿ ਕਿਵੇਂ ਕਾਰ ਨੂੰ ਰੋਕਿਆ ਗਿਆ ਤੇ ਹਮਲਾਵਰਾਂ ਵੱਲੋਂ ਚਾਰ ਕਿਲੋਮੀਟਰ ਤੱਕ ਪਿੱਛਾ ਕੀਤਾ ਗਿਆ। ਅਜਿਹੇ ਹਾਲਾਤਾਂ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ। ਪੰਜਾਬ ‘ਚ ਕਦੇ ਵੀ ਅਜਿਹਾ ਡਰ ਦਾ ਮਾਹੌਲ ਨਹੀਂ ਬਣਿਆ ਸੀ।
ਸਾਬਕਾ ਮੁੱਖ ਮੰਤਰੀ ਨੇ ਕਾਨੂੰਨ ਤੇ ਵਿਵਸਥਾ ਦੀ ਬਿਗੜ ਰਹੀ ਹਾਲਤ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਅਜਿਹਾ ਕੋਈ ਵੀ ਦਿਨ ਨਹੀਂ ਨਿਕਲਦਾ ਹੈ, ਜਦੋਂ ਪੰਜਾਬ ‘ਚ ਕਿਸੇ ਤਰ੍ਹਾਂ ਦੀ ਵੱਡੀ ਕਾਨੂੰਨ ਤੇ ਵਿਵਸਥਾ ਦੀ ਸਮੱਸਿਆ ਨਾ ਪੈਦਾ ਹੋਈ ਹੋਵੇ। ਸੂਬਾ ਗੈਂਗਸਟਰਾਂ ਤੇ ਕਤਲਾਂ ਦੀ ਧਰਤੀ ਬਣਦਾ ਜਾ ਰਿਹਾ ਹੈ ਅਤੇ ਸਰਕਾਰ ਮੌਨ ਬਣੀ ਬੈਠੀ ਹੈ। ਉਨ੍ਹਾਂ ਨੇ ਹਾਲੇ ‘ਚ ਹੱਤਿਆ ਦੀਆਂ ਘਟਨਾਵਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ‘ਚ ਪੁਲਿਸ ਨੂੰ ਹਾਲੇ ਤੱਕ ਕੋਈ ਸੁਰਾਗ ਨਹੀਂ ਮਿੱਲਿਆ ਹੈ।

Share Button

Leave a Reply

Your email address will not be published. Required fields are marked *