ਕੈਪਟਨ ਅਮਰਿੰਦਰ ਦੇ ਰਾਜ ‘ਚ ਨਸ਼ਿਆਂ ਦੀਆਂ ਵੱਗ ਰਹੀਆਂ ਹਨ ਖੁੱਲ੍ਹੇਆਮ ਨਹਿਰਾਂ : ਸੁਖਬੀਰ ਬਾਦਲ

ss1

ਕੈਪਟਨ ਅਮਰਿੰਦਰ ਦੇ ਰਾਜ ‘ਚ ਨਸ਼ਿਆਂ ਦੀਆਂ ਵੱਗ ਰਹੀਆਂ ਹਨ ਖੁੱਲ੍ਹੇਆਮ ਨਹਿਰਾਂ : ਸੁਖਬੀਰ ਬਾਦਲ

8 copy

11 ਅਕਤੂਬਰ ਨੂੰ ਹੋਣ ਜਾ ਰਹੀ ਗੁਰਦਾਸਪੁਰ ਹਲਕੇ ਦੀ ਜ਼ਿਮਨੀ ਚੋਣ ‘ਚ ਅਕਾਲੀ-ਭਾਜਪਾ ਦੇ ਉਮੀਦਵਾਰ ਸਵਰਨ ਸਲਾਰੀਆ ਦੇ ਹੱਕ ਵਿਚ ਹਲਕਾ ਫਤਿਹਗੜ੍ਹ ਚੂੜੀਆਂ ਦੇ ਵੱਖ-ਵੱਖ ਪਿੰਡਾਂ ਬੱਲਪੁਰੀਆ, ਭਾਗੋਵਾਲ, ਅਲੀਵਾਲ, ਘਣੀਏ-ਕੇ-ਬਾਂਗਰ ਅਤੇ ਵੀਲ੍ਹਾ ਤੇਜਾ ਵਿਚ ਚੋਣ ਮੀਟਿੰਗਾ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਅਤੇ ਮਾਝਾ ਜ਼ੋਨ ਦੇ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਦੀ ਅਗਵਾਈ ਹੇਠ ਆਯੋਜਿਤ ਕੀਤੀਆਂ ਗਈਆਂ, ਜਿਸ ਵਿਚ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕ ਬਿਕਰਮ ਸਿੰਘ ਮਜੀਠੀਆ, ਅਕਾਲੀ-ਭਾਜਪਾ ਦੇ ਉਮੀਦਵਾਰ ਸਵਰਨ ਸਲਾਰੀਆ, ਵਿਧਾਇਕ ਅਰੁਨ ਕੁਮਾਰ ਅਬੋਹਰ ਅਤੇ ਵਿਰਸਾ ਸਿੰਘ ਵਲਟੋਹਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।
ਇਸ ਮੌਕੇ ਚੋਣ ਮੀਟਿੰਗਾ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਨੇ ਕਾਂਗਰਸ ਪਾਰਟੀ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੇ 6 ਮਹੀਨਿਆਂ ਦੇ ਕਾਰਜਕਾਲ ਵਿਚ ਹੀ ਪੰਜਾਬ ਵਾਸੀਆਂ ਨੂੰ ਮਿਲ ਰਹੀਆਂ ਸਰਕਾਰੀ ਸਹੂਲਤਾਂ ਬੰਦ ਕਰ ਦਿੱਤੀਆਂ ਹਨ ਤੇ ਹੁਣ ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗਿਆ-ਠੱਗਿਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਦੇ ਰਾਜ ਸਮੇਂ ਕਾਂਗਰਸ ਨੇ ਰੇਤ ਬਜ਼ਰੀ ਦੇ ਰੇਟ ਨੂੰ ਲੈ ਕੇ ਕਾਫ਼ੀ ਹੱਲਾ ਮਚਾਇਆ ਸੀ ਪਰ ਹੁਣ ਰੇਤ ਬਜ਼ਰੀ ਦਾ ਰੇਟ ਦੁਗਣਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚੋਂ ਨਸ਼ੇ ਨੂੰ ਖ਼ਤਮ ਕਰਨ ਦਾ ਦਾਅਵਾ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿਚ ਹੁਣ ਸ਼ਰਾਬ ਅਤੇ ਹੋਰ ਕਈ ਪ੍ਰਕਾਰ ਦੇ ਨਸ਼ਿਆਂ ਦੀਆਂ ਨਹਿਰਾਂ ਵੱਗ ਰਹੀਆਂ ਹਨ। ਮਜੀਠੀਆ ਨੇ ਜੋਸ਼ ਵਿਚ ਬੋਲਦਿਆਂ ਕਿਹਾ ਕਿ ਮਨਪ੍ਰੀਤ ਬਾਦਲ ਤੇ ਨਵਜੋਤ ਸਿੰਘ ਸਿੱਧੂ ਦੀ ਜੋੜੀ ਨੇ ਪੰਜਾਬ ਵਾਸੀਆਂ ਨੂੰ ਝੂਠੇ ਲਾਰਿਆਂ ਨਾਲ ਉਨ੍ਹਾਂ ਨੂੰ ਠੱਗਿਆ ਹੈ, ਜਿਸ ਲਈ ਪੰਜਾਬ ਦੀ ਜਨਤਾ ਇਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰੇਗੀ। ਇਸ ਮੌਕੇ ਸਵਰਨ ਸਲਾਰੀਆ ਨੇ ਕਿਹਾ ਕਿ ਇਸ ਵਾਰ ਲੋਕ ਸਭਾ ਹਲਕਾ ਗੁਰਦਾਸਪੁਰ ਵਾਸੀਆਂ ਪਿਛਲੀਆਂ ਲੰਘੀਆਂ ਵਿਧਾਨ ਸਭਾ ਚੋਣਾਂ ਵਾਂਗ ਕਾਂਗਰਸ ਦੇ ਝੂਠੇ ਵਾਅਦਿਆਂ ਵਿਚ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਆਪਣੇ ਸਾਢੇ ਤਿੰਨ ਸਾਲਾਂ ਦੇ ਰਾਜ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਇਮਾਨਦਾਰ ਨੇਤਾ ਦੀ ਜਿੱਥੇ ਛਵੀ ਛੱਡੀ ਹੈ, ਉਥੇ ਸਾਰੀ ਦੁਨੀਆਂ ਵਿਚ ਭਾਰਤ ਦਾ ਲੋਹਾ ਮਨਵਾਇਆ ਹੈ।ਇਸ ਮੌਕੇ ਨਿਰਮਲ ਸਿੰਘ ਕਾਹਲੋਂ ਅਤੇ ਰਵੀਕਰਨ ਸਿੰਘ ਕਾਹਲੋਂ ਨੇ ਬੋਲਦਿਆਂ ਕਿਹਾ ਕਿ ਕਾਂਗਰਸ ਸਰਕਾਰ ਦੀ ਲਿਫ਼ਾਫ਼ੇਬਾਜੀ ਸਾਰਿਆਂ ਸਾਹਮਣੇ ਆ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਕੋਲੋਂ ਕਿਸਾਨਾਂ ਦਾ ਕਰਜ਼ਾ ਮੁਆਫ਼Àਮਪ; ਤਾਂ ਨਹੀਂ ਹੋ ਸਕਿਆ ਅਤੇ ਇਹ ਸਰਕਾਰ ਨੌਜਵਾਨਾਂ ਨੂੰ ਨੌਕਰੀਆ ਕੀ ਦੇਵੇਗੀ। ਉਨ੍ਹਾਂ ਕਿਹਾ ਕਿ ਕੈਪਟਨ ਨੇ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦੇ ਝੂਠੇ ਲਾਰੇ ਲਗਾਏ ਹਨ ਅਤੇ ਕਾਂਗਰਸ ਵੱਲੋਂ ਸ਼ਗਨ ਸਕੀਮ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਏ ਦਿਨ ਕਾਂਗਰਸ ਵੱਲੋਂ ਅਕਾਲੀ ਵਰਕਰਾਂ ਉਪਰ ਝੂਠੇ ਪਰਚੇ ਦਰਜ ਕਰਵਾਏ ਜਾ ਰਹੇ ਹਨ ਅਤੇ ਉਨ੍ਹਾਂ ਦੀ ਸਰਕਾਰ ਆਉਣ ‘ਤੇ ਕਾਂਗਰਸ ਵੱਲੋਂ ਚਾੜੀ ਭਾਜੀ ਉਨ੍ਹਾਂ ਨੂੰ ਵਧਾ ਕੇ ਮੋੜੀ ਜਾਵੇਗੀ।
ਬਾਰ-ਬਾਰ ਲੜਖੜਾਉਂਦੀ ਰਹੀ ਬੁਲਾਰਿਆਂ ਦੀ ਜ਼ੁਬਾਨ – ਜਿਕਰਯੋਗ ਹੈ ਕਿ ਮੰਚ ਉਪਰ ਕਈ ਬੁਲਾਰੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਉੱਪ ਮੁੱਖ ਮੰਤਰੀ ਹੀ ਕਹਿ ਕੇ ਹੀ ਬੋਲਦੇ ਰਹੇ ਪਰ ਇਨ੍ਹਾਂ ਬੁਲਾਰਿਆਂ ਨੂੰ ਸ਼ਾਇਦ ਇਹ ਯਾਦ ਭੁੱਲ ਚੁੱਕਿਆ ਸੀ ਹੈ ਕਿ ਸੁਖਬੀਰ ਸਿੰਘ ਬਾਦਲ ਸਾਬਕਾ ਉੱਪ ਮੁੱਖ ਮੰਤਰੀ ਸਨ, ਜਦਕਿ ਅਕਾਲੀ ਆਗੂ ਹੁਣ ਵੀ ਉਨ੍ਹਾਂ ਨੂੰ ਪੰਜਾਬ ਦੇ ਉੱਪ ਮੁੱਖ ਮੰਤਰੀ ਹੀ ਕਹਿ ਰਹੇ ਸਨ।

Share Button

Leave a Reply

Your email address will not be published. Required fields are marked *