ਕੈਪਟਨ ਅਤੇ ਕੇਜਰੀਵਾਲ ਬਾਦਲ ਪਰਿਵਾਰ ਨੂੰ ਜੇਲ ਭੇਜਣ ਦੀ ਬਜਾਏ ਨਸ਼ਾ ਵੇਚ ਕੇ ਬਣਾਈਆਂ ਸੰਪਤੀਆਂ ਜਬਤ ਕਰਣ ਦੀ ਕਰਣ ਘੋਸ਼ਣਾ : ਰਮਨਜੀਤ ਲਾਲੀ

ss1

ਕੈਪਟਨ ਅਤੇ ਕੇਜਰੀਵਾਲ ਬਾਦਲ ਪਰਿਵਾਰ ਨੂੰ ਜੇਲ ਭੇਜਣ ਦੀ ਬਜਾਏ ਨਸ਼ਾ ਵੇਚ ਕੇ ਬਣਾਈਆਂ ਸੰਪਤੀਆਂ ਜਬਤ ਕਰਣ ਦੀ ਕਰਣ ਘੋਸ਼ਣਾ : ਰਮਨਜੀਤ ਲਾਲੀ

ਲੁਧਿਆਣਾ (ਪ੍ਰੀਤੀ ਸ਼ਰਮਾ) ਬਸਪਾ ਦੇ ਮਿਸ਼ਨਰੀ ਨੇਤਾ ਰਮਨਜੀਤ ਲਾਲੀ ਨੇ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਦਿੱਲੀ ਦੇ ਮੁੱਖਮੰਤਰੀ ਅਤੇ ਆਪ ਸੰਯੋਜਕ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵਿੱਚ ਆਪਣੀ-ਅਪਣੀ ਪਾਰਟੀ ਦੀ ਸਰਕਾਰ ਬਨਣ ਤੇ ਬਾਦਲ ਪਰਿਵਾਰ ਅਤੇ ਕੈਬਨਿਟ ਮੰਤਰੀ ਮਜੀਠੀਆ ਨੂੰ ਨਸ਼ਾ ਵੇਚਣ ਦੇ ਜੁਰਮ ਵਿੱਚ ਜੇਲ ਦੀਆਂ ਸਲਾਖਾਂ ਦੇ ਪਿੱਛੇ ਪੰਹੁਚਾਉਣ ਦੀ ਅਖਬਾਰੀ ਬਿਆਨਬਾਜੀ ਤੇ ਪ੍ਰਤਿਕ੍ਰਿਆ ਦਿੰਦੇ ਹੋਏ ਕਿਹਾ ਕਿ ਕੈਪਟਨ ਅਤੇ ਕੇਜਰੀਵਾਲ ਬਾਦਲ ਪਰਿਵਾਰ ਨੂੰ ਨਸ਼ਾ ਵੇਚਣ ਦੇ ਜੁਰਮ ਵਿੱਚ ਜੇਲ ਭੇਜਣ ਦੀ ਬਜਾਏ ਉਨਾਂ ਵੱਲੋਂ ਸਰਕਾਰੀ ਖਜਾਨੇ ਨੂੰ ਦੋਹੀਂ ਹੱਥੀਂ ਲੁੱਟਕੇ ਅਤੇ ਨਸ਼ਾ ਵੇਚ ਕੇ ਇਕਤਰਤ ਕੀਤੀ ਗਈ ਕਰੋੜਾਂ ਰੁਪਏ ਦੀ ਚੱਲ-ਅਚਲ ਸੰਪਤੀ, ਫਾਈਵ ਅਤੇ ਸੈਵਨ ਸਟਾਰ ਹੋਟਲਾਂ ਸਹਿਤ ਸੈਂਕੜੇਂ ਬੱਸਾਂ ਦੇ ਕਾਫਿਲੇ ਨੂੰ ਵੇਚਕੇ ਲੁੱਟ ਦੇ ਅਰਬਾਂ ਰੁਪਏ ਪੰਜਾਬ ਦੇ ਸਰਕਾਰੀ ਖਜਾਨੇ ਵਿੱਚ ਜਮਾਂ ਕਰਵਾਉਣ ਦੀ ਘੋਸ਼ਣਾ ਕਰਨ ਤਾਂਕਿ ਇਹਨਾਂ ਪੈਸਿਆਂ ਨਾਲ ਰਾਜ ਦੀ ਬੇਰੁਜਗਾਰ ਨੌਜਵਾਨ ਪੀੜੀ ਅਤੇ ਨਸ਼ੇ ਦੇ ਸੇਵਨ ਨਾਲ ਬਰਬਾਦ ਹੋਏ ਪਰਿਵਾਰਾਂ ਨੂੰ ਆਤਮ ਨਿਰਭਰ ਬਣਾਇਆ ਜਾ ਸਕੇ ਲਾਲੀ ਨੇ ਕਿਹਾ ਕਿ ਕੈਪਟਨ ਅਤੇ ਕੇਜਰੀਵਾਲ ਸਮੇਤ ਜੋ ਵੀ ਰਾਜਨਿਤਿਕ ਦਲ ਜਨਤਾ ਨੂੰ ਲਿਖਤੀ ਤੌਰ ਤੇ ਨੂੰ ਭਰੋਸਾ ਦੇਵੇਗਾ ਕਿ ਸਤਾਸੀਨ ਹੋਣ ਤੇ ਬਾਦਲ ਪਰਿਵਾਰ ਵੱਲੋਂ ਲੁੱਟ ਕੇ ਬਣਾਈਆਂ ਬੇਸ਼ੁਮਾਰ ਸੰਪਤੀਆਂ ਦੀ ਕੁਰਕੀ ਕਰਕੇ ਵੇਚਣ ਨਾਲ ਹਾਸਲ ਹੋਈ ਰਾਸ਼ੀ ਨੂੰ ਰਾਜ ਦੇ ਖਜਾਨੇ ਵਿੱਚ ਜਮਾਂ ਕਰਵਾਉਣ ਦੀ ਘੋਸ਼ਣਾ ਕਰੇਗਾ ਤਾਂ ਹਜਾਰਾਂ ਮਿਸ਼ਨਰੀ ਕਰਮਚਾਰੀ ਉਸੇ ਰਾਜਨਿਤੀਕ ਦਲ ਦਾ ਸਮਰਥਨ ਕਰਕੇ ਉਸਨੂੰ ਸਤਾਸੀਨ ਕਰਣ ਵਿੱਚ ਮਦਦ ਕਰਣਗੇ ਲਾਲੀ ਨੇ ਕਿਹਾ ਕਿ ਜੇਕਰ ਬਾਦਲ ਪਰਿਵਾਰ ਵੱਲੋਂ ਨਸ਼ਾ ਵੇਚਕੇ ਅਤੇ ਸਰਕਾਰੀ ਖਜਾਨੇ ਨੂੰ ਲੁੱਟ ਕੇ ਬਣਾਈਆਂ ਸੰਪਤੀਆਂ ਨੂੰ ਜਬਤ ਕਰ ਲਿਆ ਜਾਵੇ ਤਾਂ ਕੰਗਾਲ ਹੋਇਆ ਸਰਕਾਰੀ ਖਜਾਨਾ ਖੁਸ਼ਹਾਲ ਹੋਣ ਦੇ ਨਾਲ ਨਾਲ ਹਜਾਰਾਂ ਬੇਰੋਜਗਾਰਾਂ ਨੂੰ ਸਵਰੋਜਗਾਰ ਦਿਵਾਉਣ ਦਾ ਰਾਹ ਪੱਧਰਾ ਹੋਵੇਗਾ ਇਸ ਮੌਕੇ ਤੇ ਮਹਿੰਦਰ ਸਿੰਘ ਢੰਢਾਰੀ, ਗਿਆਨ ਸਿੰਘ ਬਾਲੀ, ਕੌਂਸਲਰ ਹੰਸ ਰਾਜ, ਬਲਦੇਵ ਸਿੰਘ ਦੇਬੂ, ਭਾਨੂੰ ਪ੍ਰਸਾਦ ਯਾਦਵ,ਪ੍ਰਿੰ.ਬਲਦੇਵ ਸਿੰਘ, ਸੁਰਿੰਦਰ ਸੋਨੀ, ਨਰੇਸ਼ ਬਸਰਾ, ਸੋਹਣ ਲਾਲ ਚੌਹਾਨ, ਹਰਬੰਸ ਲਾਲ, ਜਗਤਾਰ ਸਿੰਘ ਸਹਿਤ ਹੋਰ ਵੀ ਮੌਜੂਦ ਸਨ।

Share Button

Leave a Reply

Your email address will not be published. Required fields are marked *