Thu. Jul 18th, 2019

ਕੈਨੇਡੀਅਨ ਸਿੱਖ ਲੀਡਰ ਜਗਮੀਤ ਸਿੰਘ ਵੱਲੋਂ ਜਿਣਸੀ ਸ਼ੋਸ਼ਣ ਬਾਰੇ ਵੱਡਾ ਖੁਲਾਸਾ

ਕੈਨੇਡੀਅਨ ਸਿੱਖ ਲੀਡਰ ਜਗਮੀਤ ਸਿੰਘ ਵੱਲੋਂ ਜਿਣਸੀ ਸ਼ੋਸ਼ਣ ਬਾਰੇ ਵੱਡਾ ਖੁਲਾਸਾ

ਕੈਨੇਡਾ ਦੇ ਵਿਰੋਧੀ ਧਿਰ ਦੇ ਨੇਤਾ ਜਗਮੀਤ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਜਦ ਉਹ 10 ਸਾਲਾਂ ਦੇ ਸੀ ਤਾਂ ਉਨ੍ਹਾਂ ਦੇ ਤਾਇਕਵਾਂਡੋ ਕੋਚ ਨੇ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਸੀ। ਨਿਊ ਡੈਮੋਕ੍ਰੈਟਿਕ ਪਾਰਟੀ ਦੇ ਨੇਤਾ 40 ਸਾਲਾ ਜਗਮੀਤ ਸਿੰਘ ਨੇ ਪਿਛਲੇ ਮਹੀਨੇ ਹੀ ਕੈਨੇਡਾ ਦੇ ਹਾਊਸ ਆਫ ਕਾਮਨਜ਼ ਵਿੱਚ ਪਹਿਲੇ ਭੂਰੀ ਚਮੜੀ ਵਾਲੇ ਵਿਰੋਧੀ ਨੇਤਾ ਵਜੋਂ ਸ਼ਮੂਲੀਅਤ ਕੀਤੀ ਸੀ, ਜੋ ਇਤਿਹਾਸ ਹੈ। ਸਿੱਖ ਲੀਡਰ ਨੇ ਪਹਿਲਾਂ ਵੀ ਇੰਕਸ਼ਾਫ ਕੀਤਾ ਹੈ ਕਿ ਉਨ੍ਹਾਂ ਨੂੰ ਕਈ ਵਾਰ ਨਸਲੀ ਟਿੱਪਣੀਆਂ ਤੇ ਧੱਕੇਸ਼ਾਹੀ ਦਾ ਸ਼ਿਕਾਰ ਹੋਣਾ ਪਿਆ ਹੈ।

ਆਪਣੀ ਕਿਤਾਬ: ‘ਲਵ ਐਂਡ ਕਰੇਜ..’ ਵਿੱਚ ਜਗਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਕੋਚ ਮਿਸਟਰ ਐਨ ਨੇ ਨਿੱਜੀ ਕਲਾਸਾਂ ਦੀ ਪੇਸ਼ਕਸ਼ ਕੀਤੀ ਸੀ। ਇੱਕ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਜਗਮੀਤ ਸਿੰਘ ਨੇ ਕਿਹਾ ਕਿ ਬੱਚੇ ਹੋਣ ਸਮੇਂ ਉਹ ਇਸ ਘਟਨਾ ਤੋਂ ਬੇਹੱਦ ਸ਼ਰਮਿੰਦੇ ਸੀ ਕਿ ਇਹ ਉਨ੍ਹਾਂ ਨਾਲ ਕੀ ਵਾਪਰਿਆ ਪਰ ਉਦੋਂ ਇਸ ਬਾਰੇ ਕਿਸੇ ਨਾਲ ਗੱਲ ਨਹੀਂ ਕੀਤੀ।

ਜਗਮੀਤ ਸਿੰਘ ਨੇ ਕਿਹਾ ਕਿ ਘਟਨਾ ਤੋਂ ਤਕਰੀਬਨ 10 ਸਾਲਾਂ ਬਾਅਦ ਉਨ੍ਹਾਂ ਇਸ ਘਟਨਾ ਬਾਰੇ ਕਿਸੇ ਨੂੰ ਦੱਸਿਆ ਤੇ ਉਸ ਨੇ ਅੱਗੋਂ ਜਗਮੀਤ ਨੂੰ ਹੌਸਲਾ ਦਿੱਤਾ। ਐਨਡੀਪੀ ਲੀਡਰ ਨੇ ਕਿਹਾ ਕਿ ਇਹ ਪਹਿਲਾ ਮੌਕਾ ਸੀ ਜਦ ਕਿਸੇ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਇਸ ਵਿੱਚ ਉਸ ਦਾ ਕੋਈ ਦੋਸ਼ ਨਹੀਂ। ਜਗਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਜਾਪਦਾ ਕਿ ਉਸ ਕੋਚ ਨੂੰ ਕਦੇ ਸਜ਼ਾ ਮਿਲੀ ਹੋਵੇਗੀ।

ਉਨ੍ਹਾਂ ਕਿਹਾ ਕਿ ਇਹੋ ਘਟਨਾ ਦਾ ਮੈਨੂੰ ਸਦਾ ਪਛਤਾਵਾ ਰਹੇਗਾ ਕਿ ਉਹ ਆਪਣੇ ਕੋਚ ਦੇ ਜਿਊਂਦੇ ਹੋਏ ਕਦੇ ਕਿਉਂ ਨਹੀਂ ਬੋਲ ਸਕਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਿਤਾਬ ਉਨ੍ਹਾਂ ਵਰਗੇ ਹੋਰਾਂ ਨੂੰ ਉਤਸ਼ਾਹਤ ਕਰੇਗੀ ਕਿ ਆਪਣੇ ਨਾਲ ਹੋਣ ਵਾਲੇ ਗ਼ਲਤ ਵਤੀਰੇ ਖ਼ਿਲਾਫ਼ ਬੋਲਣਾ ਚਾਹੀਦਾ ਹੈ।

Leave a Reply

Your email address will not be published. Required fields are marked *

%d bloggers like this: