ਕੈਨੇਡੀਅਨ ਨੇਤਾ ਨੇ ਦੱਸੀ ਲੰਗਰ ਦੀ ਮਹੱਤਤਾ, ਪਰਵਾਸੀ ਵਿਦਿਆਰਥੀਆਂ ਦੇ ਵੀ ਹੱਕ ‘ਚ ਨਿਤਰੇ

ss1

ਕੈਨੇਡੀਅਨ ਨੇਤਾ ਨੇ ਦੱਸੀ ਲੰਗਰ ਦੀ ਮਹੱਤਤਾ, ਪਰਵਾਸੀ ਵਿਦਿਆਰਥੀਆਂ ਦੇ ਵੀ ਹੱਕ ‘ਚ ਨਿਤਰੇ

ਟੋਰਾਂਟੋ— ਨਿਊ ਡੈਮੋਕ੍ਰੇਟਿਕ ਪਾਰਟੀ ਦੀ ਮੈਂਬਰ ਅਤੇ ਓਨਟਾਰੀਓ ਵਿਧਾਇਕ ਜਗਮੀਤ ਸਿੰਘ ਨੇ ਲੋਕਾਂ ਨੂੰ ਲੰਗਰ ਦੀ ਮਹੱਤਤਾ ਦੱਸੀ ਅਤੇ ਕਿਹਾ ਕਿ ਲੰਗਰ ਦਾ ਮਕਸਦ ਉਨ੍ਹਾਂ ਲੋਕਾਂ ਨੂੰ ਭੋਜਨ ਦੇਣਾ ਹੈ, ਜਿਨ੍ਹਾਂ ਨੂੰ ਇਸ ਦੀ ਲੋੜ ਹੈ। ਉਹ ਕੋਈ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਹ ਦੁਨੀਆ ਵਿਚ ਅਜਿਹੇ ਲੋਕਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਗੁਰਦੁਆਰਾ ਸਾਹਿਬਾਨਾਂ ਵਿਚ ਹਮੇਸ਼ਾ ਸਾਰਿਆਂ ਦਾ ਸੁਆਗਤ ਕੀਤਾ ਜਾਂਦਾ ਹੈ ਅਤੇ ‘ਲੰਗਰ’ ਸ਼ਬਦ ਨੂੰ ਦੁਨੀਆ ਵਿਚ ਇੰਨਾਂ ਫੈਲਾਓ ਕਿ ਲੋਕ ਬਿਨਾਂ ਝਿਜਕ ਤੋਂ ਲੰਗਰ ਦਾ ਆਨੰਦ ਮਾਨਣ ਲਈ ਗੁਰਦੁਆਰਾ ਸਾਹਿਬਾਨਾਂ ਵਿਚ ਪਹੁੰਚਣ। ਇੱਥੇ ਉਨ੍ਹਾਂ ਨੇ ਉਨ੍ਹਾਂ ਪਰਵਾਸੀ ਵਿਦਿਆਰਥੀਆਂ ਦਾ ਵੀ ਜ਼ਿਕਰ ਕੀਤਾ ਜਿਨ੍ਹਾਂ ਨੂੰ ਮੁਸੀਬਤ ਦੇ ਦਿਨਾਂ ਵਿਚ ਲੰਗਰ ‘ਤੇ ਨਿਰਭਰ ਰਹਿਣ ਕਰਕੇ ਆਲੋਚਨਾ ਦਾ ਸ਼ਿਕਾਰ ਬਣਾਇਆ ਜਾਂਦਾ ਹੈ।
ਜਗਮੀਤ ਸਿੰਘ ਨੇ ਕਿਹਾ ਕਿ ਪਰਵਾਸੀਆਂ ਵਿਦਿਆਰਥੀਆਂ ਨੂੰ ਹਮੇਸ਼ਾ ਆਲੋਚਨਾ ਦਾ ਸ਼ਿਕਾਰ ਬਣਾਇਆ ਜਾਂਦਾ ਹੈ ਪਰ ਕੈਨੇਡਾ ਦੀਆਂ ਯੂਨੀਵਰਸਿਟੀਆਂ ਇਨ੍ਹਾਂ ਵਿਦਿਆਰਥੀਆਂ ਨੂੰ ਵੱਡੀ ਗਿਣਤੀ ਵਿਚ ਦਾਖਲਾ ਦਿੰਦੀਆਂ ਹਨ। ਇਹ ਵਿਦਿਆਰਥੀ ਜਿੱਥੇ ਆਪਣੀਆਂ ਫੀਸ ਰਾਹੀਂ ਕੈਨੇਡਾ ਦੀ ਆਰਥਿਕਤਾ ਵਿਚ ਯੋਗਦਾਨ ਪਾਉਂਦੇ ਹਨ ਉੱਥੇ ਇੱਥੇ ਕੰਮ ਕਰਕੇ ਦੇਸ਼ ਦੇ ਵਿਕਾਸ ਵਿਚ ਵੀ ਆਪਣਾ ਅਹਿਮ ਯੋਗਦਾਨ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪਰਵਾਸੀ ਵਿਦਿਆਰਥੀਆਂ ਦੀ ਆਲੋਚਨਾ ਕਰਨ ਦੀ ਥਾਂ ‘ਤੇ ਸਾਨੂੰ ਉਨ੍ਹਾਂ ਦਾ ਸਮਰਥਨ ਕਰਨਾ ਚਾਹੀਦਾ ਹੈ। ਜਗਮੀਤ ਨੇ ਮੁਸ਼ਕਿਲ ਦੀ ਘੜੀ ਵਿਚ ਗੁਰਦੁਆਰਾ ਸਾਹਿਬਾਨਾਂ ਵਿਚ ਲੰਗਰ ਦਾ ਸਹਾਰਾ ਲੈਣ ਵਾਲੇ ਵਿਦਿਆਰਥੀਆਂ ਦੀ ਆਲੋਚਨਾ ਕਰਨ ਵਾਲਿਆਂ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਲੰਗਰ ਦਾ ਮਕਸਦ ਹੀ ਲੋੜਵੰਦ ਅਤੇ ਭੁੱਖੇ ਲੋਕਾਂ ਦੀ ਭੁੱਖ ਨੂੰ ਮਿਟਾਉਣਾ ਹੈ ਅਤੇ ਜੇਕਰ ਕੋਈ ਪਰਵਾਸੀ ਵਿਦਿਆਰਥੀ ਇਸ ਲਈ ਆਉਂਦਾ ਹੈ ਤਾਂ ਉਹ ਆਲੋਚਨਾ ਦਾ ਪਾਤਰ ਨਹੀਂ ਹੈ। ਜਗਮੀਤ ਨੇ ਕਿਹਾ ਕਿ ਉਨ੍ਹਾਂ ਨੂੰ ਸਿੱਖ ਹੋਣ ‘ਤੇ ਮਾਣ ਹੈ ਅਤੇ ਮਾਣ ਹੈ ਕਿ ਇਸ ਭਾਈਚਾਰੇ ਦੇ ਲੋਕ ਲੋੜਵੰਦ ਲੋਕਾਂ ਦੇ ਕੰਮ ਆਉਂਦੇ ਹਨ।
Share Button

Leave a Reply

Your email address will not be published. Required fields are marked *