ਕੈਨੇਡੀਅਨ ਨੇਤਾ ਜਗਮੀਤ ਸਿੰਘ ਵਿਆਹ ਬੰਧਨ ‘ਚ ਬੱਝੇ, ਰਿਸੈਪਸ਼ਨ ‘ਚ ਗਾਇਕ ਜੈਜ਼ੀ ਬੀ, ਰੁਪਿੰਦਰ ਹਾਂਡਾ ਤੇ ਦਿਨੇਸ਼ ਔਲਖ ਨੇ ਕੀਤੀ ਸ਼ਿਰਕਤ

ss1

ਕੈਨੇਡੀਅਨ ਨੇਤਾ ਜਗਮੀਤ ਸਿੰਘ ਵਿਆਹ ਬੰਧਨ ‘ਚ ਬੱਝੇ, ਰਿਸੈਪਸ਼ਨ ‘ਚ ਗਾਇਕ ਜੈਜ਼ੀ ਬੀ, ਰੁਪਿੰਦਰ ਹਾਂਡਾ ਤੇ ਦਿਨੇਸ਼ ਔਲਖ ਨੇ ਕੀਤੀ ਸ਼ਿਰਕਤ

ਚੰਡੀਗੜ੍ਹ 25 ਫਰਵਰੀ (ਜਵੰਦਾ)- ਕੈਨੇਡਾ ਵਿੱਚ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਸਰਦਾਰ ਜਗਮੀਤ ਸਿੰਘ ਦਾ ਵਿਆਹ ਗੁਰਕਿਰਨ ਕੌਰ (ਫੈਸ਼ਨ ਡਿਜ਼ਾਇਨਰ) ਨਾਲ ਮੈਕਸੀਕੋ ਵਿਖੇ ਹੋ ਚੁੱਕਾ ਹੈ। ਵਿਆਹ ਦੀ ਰਿਸੈਪਸ਼ਨ ਮੌਕੇ ‘ਤੇ ਪੰਜਾਬ ਦੀ ਮਸ਼ਹੂਰ ਗਾਇਕ ਤੇ ਭੰਗੜਾ ਕਿੰਗ ਜੈਜ਼ੀ ਬੀ, ਗਾਇਕਾ ਰੁਪਿੰਦਰ ਹਾਂਡਾ, ਸਪੀਡ ਸੰਗੀਤਕ ਕੰਪਨੀ ਤੋਂ ਦਿਨੇਸ਼ ਔਲਖ ਅਤੇ ਗੁਰਮੁੱਖ ਸਿੰਘ ਗੋਗਾ ਧਾਲੀਵਾਲ ਨੇ ਉੱਚੇਚੇ ਤੌਰ ਤੇ ਸ਼ਿਰਕਤ ਕੀਤੀ ਅਤੇ ਨਵੀਂ ਜੋੜੀ ਨੂੰ ਵਿਆਹ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਵਿਆਹ ਸਬੰਧੀ ਵੱਖ-ਵੱਖ ਰਸਮਾਂ ਅਤੇ ਰਿਸੈਪਸ਼ਨ ਪਾਰਟੀ ਦੀਆਂ ਕਾਫੀ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਹਨ। ਕੁਝ ਵੀਡੀਉਜ਼ ‘ਚ ਗਾਇਕ ਜੈਜ਼ੀ ਬੀ ਤੇ ਰੁਪਿੰਦਰ ਹਾਂਡਾ ਗਾਉਂਦੇ ਵੀ ਨਜ਼ਰ ਆ ਰਹੇ ਹਨ ਤੇ ਨਵੀਂ ਵਿਆਹੀ ਜੋੜੀ ਸਰਦਾਰ ਜਗਮੀਤ ਸਿੰਘ ਤੇ ਗੁਰਕਿਰਨ ਕੌਰ ਨਾਲ ਨੱਚਦੇ ਨਜ਼ਰ ਆ ਰਹੇ ਹਨ।ਦੱਸ ਦਈਏ ਕਿ ਹੁਣ ਵਿਆਹ ਤੋਂ ਬਾਅਦ ਇਹ ਨਵਾਂ ਜੋੜਾ ਮੈਕਸੀਕੋ ਵਿਖੇ ਹੀ ਰਹਿਗੇ।

Share Button

Leave a Reply

Your email address will not be published. Required fields are marked *