ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਕੈਨੇਡੀਅਨ ਗਾਇਕ ਹਰਪ੍ਰੀਤ ਰੰਧਾਵਾ ਇਕ ਹੋਰ ਬਿਲਕੁਲ ਨਵਾਂ ਸਿੰਗਲ ਟਰੈਕ 6 ਸਤੰਬਰ ਨੂੰ ਵੱਖਰਾ ਵਿਸ਼ਾ ਲੈ ਕੇ ਹਾਜ਼ਿਰ ਹੋ ਰਿਹਾ

ਕੈਨੇਡੀਅਨ ਗਾਇਕ ਹਰਪ੍ਰੀਤ ਰੰਧਾਵਾ ਇਕ ਹੋਰ ਬਿਲਕੁਲ ਨਵਾਂ ਸਿੰਗਲ ਟਰੈਕ 6 ਸਤੰਬਰ ਨੂੰ ਵੱਖਰਾ ਵਿਸ਼ਾ ਲੈ ਕੇ ਹਾਜ਼ਿਰ ਹੋ ਰਿਹਾ

ਨਿਊਯਾਰਕ , 2 ਸਤੰਬਰ (ਰਾਜ ਗੋਗਨਾ): ਸਾਡੇ ਪਿੰਡ ਮੇਲਾ ਲੱਗਦਾ, ਮੈਂ ਕਿਹਨੂੰ ਕਿਹਨੂੰ ਦੱਸਾਂ ਇਹ ਰਾਜ ਦੀ ਆ ਗੱਲਾ, ਮਸਲਾ ਹੈ 18 ਲੱਖ ਦਾ, ਮਿੱਤਰਾਂ ਦਾ ਬੀਬਾ ਪਾਸਪੋਰਟ ਵੇਖ ਲੈ,ਅਸੀਂ ਜਗੀਰਾ ਵਾਲੇ ਨਹੀਂ ਅਸੀਂ ਜਮੀਰਾ ਵਾਲੇ ਹਾਂ ਵਰਗੇ ਖੂਬਸੂਰਤ ਗੀਤਾਂ ਨੂੰ ਗਾਉਣ ਵਾਲੇ ਕੈਨੇਡੀਅਨ ਗਾਇਕ ਹਰਪ੍ਰੀਤ ਰੰਧਾਵਾ ਇਕ ਹੋਰ ਬਿਲਕੁਲ ਨਵਾ ਸਿੰਗਲ ਟਰੈਕ ਵੱਖਰਾ ਵਿਸ਼ਾ ਲੈ ਕੇ ਹਾਜ਼ਿਰ ਹੋ ਰਿਹਾ ਜਿਸ ਨੂੰ ਆਪਣੀ ਕਲਮ ਨਾਲ ਪਰੋਇਆ ਪ੍ਰਸਿੱਧ ਗੀਤਕਾਰ ਭੱਟੀ ਭੱੜੀਵਾਲਾ ਨੇ ਤੇ ਮਿਊਜਕ ਦਿੱਤਾ ਮਿਊਜ਼ਿਕ ਰਾਈਡਰ ਨੇ, ਲੋਕ ਰੰਗ ਆਡੀਓ ਤੇ ਗੋਰਾ ਧਨੋਆ(ਕੈਨੇਡਾ) ਵੱਲੋਂ ਇਸਨੂੰ ਪੇਸ਼ ਕੀਤਾ ਜਾ ਰਿਹਾ ਹੈ|

ਗਾਇਕ ਹਰਪ੍ਰੀਤ ਰੰਧਾਵਾ ਨੇ ਸਾਡੇ ਪੱਤਰਕਾਰ ਨੂੰ ਫ਼ੋਨ ਵਾਰਤਾ ਤੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਗੀਤ ਵਿੱਚ ਬਾਹਰ ਵੱਸਦੇ ਪੰਜਾਬੀ ਵੀਰਾ ਵੱਲੋਂ ਜਦੋਂ ਵੀ ਕਦੇ ਸਾਡੇ ਪੰਜਾਬ ਨੂੰ ਕਿਸੇ ਵੀ ਤਰ੍ਹਾਂ ਦੀ ਸਪੋਟ ਦੀ ਲੋੜ ਪੈਂਦੀ ਹੈ ਤੇ ਦਿਲ ਖੋਲ੍ਹ ਕੇ, ਮੋਢੇ ਨਾਲ ਮੋਢਾ ਲਾ ਕੇ ਖੜ ਜਾਂਦੇ ਨੇ ਅਸੀਂ ਵੀ ਦਿਲੋਂ ਅਰਦਾਸ ਕਰਦੇ ਹਾਂ ਕਿ ਸਾਡੇ ਪਰਦੇਸੀ ਵੀਰ ਸਦਾ ਹੀ ਚੜ੍ਹਦੀ ਕਲਾ ਵਿਚ ਰਹਿਣ ਇਸ ਵਿਸ਼ੇ ਨੂੰ ਛੂਹਦਾਂ ਹੋਇਆ ਗੀਤ ਰਹਿਣ ਚੜ੍ਹਦੀ ਕਲਾ ਚ ਬਈ ਸਾਡੇ ਯਾਰ ਕੈਨੇਡਾ ਵਾਲੇ 6 ਸਤੰਬਰ ਨੂੰ ਰਿਲੀਜ਼ ਕੀਤਾ ਜਾਵੇਗਾ ।ਧੰਨਵਾਦ ਸਾਡੀ ਪੂਰੀ ਟੀਮ ਦਾ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਸਾਹਿਬ ਸਿੰਘ ਢਿੱਲੋਂ, ਜਸ ਸੰਘਾ, ਸੋਢੀ ਨਾਗਰਾ(ਰੋਕਣ ਪੰਜਾਬ ਦੀ)ਸਾਬੀ ਸੁਖੀਆ ਨੰਗਲ, ਬਲਜੀਤ ਫੌਜੀ,ਟੇਕ ਚੰਦ ਜਗਤਪੁਰ, ਰਾਜ ਗੋਗਨਾ ਯੂ.ਐਸ. ਏ ਸੀਨੀਅਰ ਉੱਘੇ ਪੱਤਰਕਾਰ, ਬਲਜੀਤ ਸੰਘਾ,ਅਵਤਾਰ ਗਿੱਲ ਜਗਰੂਪ ਮਾਨ, ਕੁਲਵਿੰਦਰ ਸਿੰਘ ਲੋਕ ਰੰਗ, ਤੀਰਥ ਦਿਉਲ, ਗੀਤਕਾਰ ਜੱਸ ਵਰਿਆਹਾਂ ਵਾਲਾ ਬੱਗਾ ਸਲਕਾਣੀਆ ਜੀ, ਦੇਵ ਮੁੰਡੀ,ਬੋਬੀ ਅਟਵਾਲ,ਮਲਕੀਤ ਧੀਰਪੁਰੀਆ,ਬਿੱਟੂ ਬਾਈ ਆਦਿ|

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: