ਕੈਨੇਡਾ: ਸਾਊਥ ਸਰੀ ਵਿਚ ਗੈਂਗਸਟਰ ਗੈਰੀ ਕੰਗ ਦਾ ਕਤਲ

ਗੈਰੀ ਕੰਗ ਨੂੰ ਪੁਲਿਸ ਹਿਰਾਸਤ ਲੈਣ ਸਮੇਂ ਦੀ ਫਾਈਲ ਫੋਟੋ
ਕੈਨੇਡਾ: ਸਾਊਥ ਸਰੀ ਵਿਚ ਗੈਂਗਸਟਰ ਗੈਰੀ ਕੰਗ ਦਾ ਕਤਲ

ਹਰਦਮ ਮਾਨ
ਸਰੀ, 7 ਜਨਵਰੀ 2021- ਕੱਲ੍ਹ ਸੁਬ੍ਹਾ ਪੰਜ ਵਜੇ ਸਾਊਥ ਸਰੀ ਵਿਚ ਹੋਈ ਗੋਲੀਬਾਰੀ ਦੀ ਇਕ ਘਟਨਾ ਵਿਚ ਗੈਂਗਸਟਰ ਗੈਰੀ ਕੰਗ ਦੇ ਮਾਰੇ ਜਾਣ ਦਾ ਪਤਾ ਲੱਗਿਆ ਹੈ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਗੈਰੀ ਕੰਗ ਨੂੰ ਮੋਰਗਨ ਕਰੀਕ ਵਿਚ 16000 ਬਲਾਕ 30 ਐਵਨਿਊ, ਸਾਊਥ ਸਰੀ ਵਿਖੇ ਸਥਿਤ ਉਸ ਦੇ ਘਰ ਵਿਚ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ 24 ਸਾਲਾ ਨੌਜਵਾਨ ਗੈਰੀ ਕੰਗ ਵਿਰੁੱਧ ਵੈਨਕੂਵਰ ਪੁਲਿਸ ਦੀ 2018 ਦੀ ਇਕ ਜਾਂਚ ਅਧੀਨ ਕਈ ਦੋਸ਼ ਆਇਦ ਕੀਤੇ ਗਏ ਸਨ ਅਤੇ ਬੀ ਸੀ ਸੁਪਰੀਮ ਕੋਰਟ ਵੱਲੋਂ ਉਸ ਦੇ ਖਿਲਾਫ ਅਜੇ ਸਜ਼ਾ ਸੁਣਾਈ ਜਾਣੀ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ ਅਕਤੂਬਰ 2017 ਵਿਚ ਵੀ ਗੈਰੀ ਕੰਗ ਤੇ ਗੋਲੀ ਚਲਾਈ ਗਈ ਸੀ ਅਤੇ ਉਸ ਘਟਨਾ ਵਿਚ ਉਸ ਦਾ ਭਰਾ ਰੈਂਡੀ ਕੰਗ ਮਾਰਿਆ ਗਿਆ ਸੀ ਪਰ ਗੈਰੀ ਬਚ ਗਿਆ ਸੀ। ਪੁਲਿਸ ਵੱਲੋਂ ਇਸ ਕਤਲ ਨੂੰ ਆਪਸੀ ਗੈਂਗਵਾਰ ਦਾ ਨਾਂ ਦਿੱਤਾ ਜਾ ਰਿਹਾ ਹੈ।