Wed. Aug 21st, 2019

ਕੈਨੇਡਾ ਸਰਕਾਰ ਵਲੋਂ ਅਫਗਾਨ ਸਿੱਖ ਤੇ ਹਿੰਦੂ ਰਫਿਊਜੀਆਂ ਨੂੰ ਪ੍ਰਮਾਨੈਂਟ ਸਿਟੀਜ਼ਨਸਿਪ ਦਾ ਐਲਾਨ

ਕੈਨੇਡਾ ਸਰਕਾਰ ਵਲੋਂ ਅਫਗਾਨ ਸਿੱਖ ਤੇ ਹਿੰਦੂ ਰਫਿਊਜੀਆਂ ਨੂੰ ਪ੍ਰਮਾਨੈਂਟ ਸਿਟੀਜ਼ਨਸਿਪ ਦਾ ਐਲਾਨ

ਓਟਾਵਾ: ਕੈਨੇਡਾ ਸਰਕਾਰ ਨੇ ਅਫਗਾਨਿਸਤਾਨ ਤੋਂ ਆਏ ਰਫਿਊਜੀਆਂ ਸਿੱਖ ਅਤੇ ਹਿੰਦੂਆਂ ਨੂੰ ਪੱਕੀ ਰਿਹਾਇਸ਼ ਦੀ ਸੁਵਿਧਾ ਦੇਣ ਦਾ ਐਲਾਨ ਕੀਤਾ ਹੈ। ਅਫਿਗਾਨਿਸਤਾਨ ਦੀ ਜੰਗ ਵਿੱਚ ਹੋਏ ਤਸ਼ੱਦਤਾਂ ਕਾਰਨ ਕੈਨੇਡਾ ਵਿੱਚ ਆਏ ਸਿੱਖ ਅਤੇ ਹਿੰਦੂ ਅਫਗਾਨਿਸਤਾਨੀਆਂ ਨੂੰ ਕੈਨੇਡਾ ਸਰਕਾਰ ਵਲੋਂ ਪੱਕੀ ਰਿਹਾਇਸ਼ੀ ਸੁਵਿਧਾ ਪ੍ਰਦਾਨ ਕੀਤੀ ਜਾ ਰਹੀ ਹੈ।
ਤੁਹਾਨੂੰ ਦੱਸ ਦਈਏ ਕਿ ਅਫਗਾਨਿਸਤਾਨ ਵਿੱਚ ਚਲ ਰਹੀ ਜੰਗ ਕਾਰਨ ਬਹੁਤ ਸਾਰੇ ਸਿੱਖ ਅਤੇ ਹਿੰਦੂ ਘੱਟ ਗਿਣਤੀਆਂ ਉੱਤੇ ਹਮਲੇ ਹੋਏ ਸਨ। ਜਿਸ ਕਾਰਨ ਵੱਡੀ ਗਿਣਤੀ ਵਿੱਚ ਸਿੱਖਾਂ ਅਤੇ ਹਿੰਦੂਆਂ ਵਲੋਂ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿੱਚ ਸ਼ਰਨ ਲਈ ਗਈ ਸੀ। ਇਨ੍ਹਾਂ ਸਿੱਖਾਂ ਅਤੇ ਹਿੰਦੂਆਂ ਦੇ ਮੁੜ ਵਸੇਬੇ ਲਈ ਕੋਸ਼ਿਸ਼ ਪਿਛਲੇ ਲੰਮੇ ਸਮੇਂ ਤੋਂ ਵਰਲਡ ਸਿੱਖ ਆਰਗੇਨਾਈਜੇਸ਼ਨ ਅਤੇ ਉੁੱਘ ਸਮਾਜਸੇਵੀ ਸਵਰਗਵਾਸੀ ਮਨਮੀਤ ਸਿੰਘ ਭੁੱਲਰ ਵਲੋਂ ਕੀਤੀ ਜਾ ਰਹੀ ਸੀ।

ਮਨਮੀਤ ਸਿੰਘ ਭੁੱਲਰ ਹੀ ਹਨ ਜਿਨ੍ਹਾਂ ਨੇ ਇਨ੍ਹਾਂ ਰਫਿਊਜੀਆਂ ਦੀ ਬਾਹ ਸਭ ਤੋਂ ਪਹਿਲਾਂ ਫੜੀ ਸੀ।ਉਨ੍ਹਾਂ ਦੇ ਸਰਵਗਵਾਸ ਤੋਂ ਬਾਅਦ ਉਨ੍ਹਾਂ ਦੇ ਨਾਮ ਉੱਤੇ ਬਣੀ ਸੰਸਥਾ ਮਨਮੀਤ ਸਿੰਘ ਭੂੱਲਰ ਫਾਊਂਡੇਸ਼ਨ ਅਤੇ ਬਾਕੀ ਸੰਸਥਾਵਾਂ ਵਲੋਂ ਲਗਾਤਾਰ ਕੈਨੇਡਾ ਸਰਕਾਰ ਤੋਂ ਇਨ੍ਹਾਂ ਰਫਿਊਜੀਆਂ ਲਈ ਪਰਮਾਨੈਂਟ ਸਟੀਜ਼ਿਨਸ਼ਿਪ ਦੀ ਮੰਗ ਕੀਤੀ ਜਾ ਰਹੀ ਸੀ। ਹੁਣ ਇਨ੍ਹਾਂ ਸੰਸਥਾਵਾਂ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈਣ ਜਾ ਰਿਹਾ ਹੈ।

ਮਨਮੀਤ ਸਿੰਘ ਭੁੱਲਰ ਫਾਊਂਡੇਸ਼ਨ ਨੇ ਕੈਨੇਡਾ ਦੇ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੂਸੈਨ ਦੇ ਹਵਾਲੇ ਨਾਲ ਦੱਸਿਆ ਹੈ ਕਿ ਕੈਨੇਡਾ ਸਰਕਾਰ ਜਲਦ ਹੀ ਇਨ੍ਹਾਂ ਅਫਗਾਨ ਰਫਿਊਜੀਆਂ ਨੂੰ ਕੈਨੇਡਾ ਵਿੱਚ ਪੱਕੀ ਰਿਹਾਇਸ਼ ਦੀ ਸੁਵਿਧਾ ਦੇਣ ਜਾ ਰਹੀ ਹੈ ਜਿਸ ਦਾ ਐਲਾਨ ਜਲਦ ਕਰ ਦਿੱਤਾ ਗਿਆ ਹੈ।ਫਾਊਂਡੇਸ਼ਨ ਨੇ ਦੱਸਿਆ ਕਿ ਸਾਨੂੰ ਉਮੀਦ ਹੈ ਕਿ ਜਲਦ ਹੀ ਕੈਨੇਡਾ ਸਰਕਾਰ ਬਣਦੀ ਕਾਰਵਾਈ ਕਰਕੇ ਇਨ੍ਹਾਂ ਰਫਿਊਜੀਆਂ ਨੂੰ ਪ੍ਰਮਾਨੈਂਟ ਸਿਟੀਜ਼ਨਸ਼ਿਪ ਦੇਵੇਗੀ।ਫਾਊਂਡੇਸ਼ਨ ਵਲੋਂ ਇਸ ਕਾਰਜ਼ ਵਿੱਚ ਯੋਗਦਾਨ ਪਾਉਣ ਵਾਲੇ ਹਰ ਇੱਕ ਵਿਅਕਤੀ ਦਾ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *

%d bloggers like this: