Tue. Apr 23rd, 2019

ਕੈਨੇਡਾ ਸਰਕਾਰ ਵਲੋਂ ਅਪ੍ਰੈਲ ਮਹੀਨੇ ਸਿੱਖ ਵਿਰਾਸਤੀ ਮਨਾਉਣ ਦਾ ਐਲਾਨ

ਕੈਨੇਡਾ ਸਰਕਾਰ ਵਲੋਂ ਅਪ੍ਰੈਲ ਮਹੀਨੇ ਸਿੱਖ ਵਿਰਾਸਤੀ ਮਨਾਉਣ ਦਾ ਐਲਾਨ
13 ਅਪ੍ਰੈਲ ਦੇ ਵੈਨਕੁਵਰ ਵਿਖੇ ਸਜਾਏ ਜਾ ਰਹੇ ਨਗਰ ਕੀਰਤਨ ਵਿਚ ਪ੍ਰਧਾਨਮੰਤਰੀ ਹਾਜਿਰੀ ਭਰ ਸਕਦੇ ਹਨ

ਨਵੀਂ ਦਿੱਲੀ 12 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ): ਕੈਨੇਡਾ ਦੀ ਫੈਡਰਲ ਸਰਕਾਰ ਦੇ ਬੀਸੀ ਦੇ ਉਦਾਰਵਾਦੀ ਨੇਤਾ ਸੁੱਖ ਧਾਲੀਵਾਲ ਵਲੋਂ ਇਕ ਬਿਲ ਪਾਸ ਕਰਕੇ ਅਪ੍ਰੈਲ ਮਹੀਨੇ ਨੂੰ ਸਿੱਖ ਵਿਰਾਸਤ ਮਹੀਨਾ ਮਨਾਉਣ ਦਾ ਐਲਾਨ ਕੀਤਾ ਹੈ । ਕੈਨੇਡਾ ਦੇ ਕੂਝ ਪ੍ਰਾਂਤ ਅਤੇ ਅਮੇਰਿਕਾ ਦੇ ਕੂਝ ਸੁਬਿਆਂ ਵਲੋਂ ਪਹਿਲਾਂ ਹੀ ਅਪ੍ਰੈਲ ਨੂੰ ਸਿੱਖ ਵਿਰਸਾ ਮਨਾਏ ਜਾਣ ਦਾ ਐਲਾਨ ਕਰ ਦਿੱਤਾ ਸੀ ਜਿਸ ਨੂੰ ਦੇਖਦਿਆਂ ਬੀਤੇ ਕਲ ਸੰਸਦ ਵਿਚ ਪੇਸ਼ ਕੀਤੇ ਗਏ ਬਿਲ ਸੀ 376 ਵਿਚ ਹਾਉਸ ਆਫ ਕਾਮਨਜ਼ ਨੇ ਵੀ ਕੈਨੇਡਾ ਵਿਚ ਅਪ੍ਰੈਲ ਨੂੰ ਸਿੱਖ ਵਿਰਾਸਤੀ ਮਹੀਨਾ ਮਨਾਉਣ ਦਾ ਐਲਾਨ ਕੀਤਾ ।
ਸੁੱਖ ਧਾਲੀਵਾਲ ਵਲੋਂ ਪੇਸ਼ ਕੀਤਾ ਗਿਆ ਬਿਲ ਅਪ੍ਰੈਲ ਮਹੀਨੇ ਨੂੰ ਸਿੱਖ ਵਿਰਾਸਤੀ ਮਹੀਨੇ ਦੇ ਰੂਪ ਵਿਚ ਮਨਾਉਣ ਲਈ ਨਿਸ਼ਚਿਤ ਕਰਦਾ ਹੈ ਉਸ ਨਾਲ ਕੈਨੇਡਾ ਵਿਚ ਰਹਿ ਰਹੇ ਸਿੱਖਾਂ ਦੇ ਯੁਗਦਾਨ ਨੂੰ ਸਰਕਾਰੀ ਮਾਨਤਾ ਦਿੱਤੀ ਜਾਦੀਂ ਹੈ ਤੇ ਇਸ ਬਿਲ ਨੂੰ ਤਕਰੀਬਨ 20 ਪੰਜਾਬੀ ਸਮਾਜ ਨਾਲ ਸੰਬੰਧਤ ਮੈਂਬਰਾਂ ਨੇ ਸਮਰਥਨ ਦਿੱਤਾ ਸੀ ।
ਖਾਲਸਾ ਸਾਜਨਾ ਦਿਹਾੜੇ ਮਨਾਏ ਜਾ ਰਹੇ ਵੈਨਕੂਵਰ ਵਿਚ ਸਜਾਏ ਜਾ ਰਹੇ 13 ਅਪ੍ਰੈਲ ਦੇ ਨਗਰ ਕੀਰਤਨ ਵਿਚ ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੁਡੋ ਵੀ ਸ਼ਾਮਿਲ ਹੋ ਰਹੇ ਹਨ ।

Share Button

Leave a Reply

Your email address will not be published. Required fields are marked *

%d bloggers like this: