ਕੈਨੇਡਾ ਸਰਕਾਰ ਲਿਆ ਰਹੀ ਹੈ ਇਹ ਨਵੇਂ ਨਿਯਮ, ਵਿਦੇਸ਼ ਜਾਣਾ ਹੋਵੇਗਾ ਆਸਾਨ

ਕੈਨੇਡਾ ਸਰਕਾਰ ਲਿਆ ਰਹੀ ਹੈ ਇਹ ਨਵੇਂ ਨਿਯਮ, ਵਿਦੇਸ਼ ਜਾਣਾ ਹੋਵੇਗਾ ਆਸਾਨ
ਪੰਜਾਬ ਦੇ ਜਿਆਦਾਤਰ ਨੌਜਵਾਨ ਵਿਦੇਸ਼ਾਂ ਚ ਸੇਟਲ ਹੋਣਾ ਚਾਹੁੰਦੇ ਹਨ ਇਸ ਲਈ ਉਹ ਬਿਨ੍ਹਾਂ ਸੋਚੇ ਸਮਝੇ ਪੈਸੇ ਲਗਾਉਣ ਲਈ ਵੀ ਤਿਆਰ ਰਹਿੰਦੇ ਹਨ। ਪਰ ਕਈ ਵਾਰ ਨੌਜਵਾਨ ਧੋਖਾਧੜੀ ਦਾ ਵੀ ਸ਼ਿਕਾਰ ਹੋ ਜਾਂਦੇ ਹਨ। ਪਰ ਕਈ ਵਾਰ ਨੌਜਵਾਨਾਂ ਦੀ ਲੱਖਾਂ ਕੋਸ਼ਿਸ਼ਾਂ ਤੋਂ ਬਾਅਦ ਵੀ ਉਨ੍ਹਾਂ ਨੂੰ ਵਰਕ ਪਰਮਿਟ ਨਹੀਂ ਮਿਲਦਾ। ਪਰ ਹੁਣ ਕੈਨੇਡਾ ਸਰਕਾਰ ਕੈਨੇਡਾ ਆਉਣ ਵਾਲੇ ਨੌਜਵਾਨਾਂ ਤੇ ਮਹਿਰਬਾਨ ਹੁੰਦੀ ਹੋਈ ਦਿਖਾਈ ਦੇ ਰਹੀ ਹੈ। ਕੈਨੇਡਾ ਸਰਕਾਰ ਨੇ 1 ਮਾਰਚ ਤੋਂ ਵਰਕ ਪਰਮਿਟ ਵੀਜ਼ਾ ਵੇਚਣ ਦਾ ਪਲਾਨ ਬਣਾਇਆ ਹੈ। ਨਾਲ ਹੀ ਵਰਕ ਪਰਮਿਟ ਦੀ ਸ਼ਰਤਾਂ ’ਚ ਵੀ ਢਿੱਲ ਦਿੱਤੀ। ਨਾਲ ਹੀ ਜਿਸ ਤਰ੍ਹਾਂ ਦਾ ਕੰਮ ਹੋਵੇਗਾ ਉਸੇ ਅਨੁਸਾਰ ਹੀ ਫੀਸ ਲਗੇਗੀ। ਕੰਮ ਮੁਤਾਬਿਕ ਲੱਗਣ ਵਾਲੀ ਫੀਸ ਵੀ 4 ਤੋਂ 16 ਲੱਖ ਦੇ ਵਿਚਾਲੇ ਹੋਵੇਗੀ। ਇਸ ਨਾਲ ਏਜੰਟ ਦੀ ਭੂਮਿਕਾ ਖਤਮ ਹੋ ਜਾਵੇਗੀ। ਜਿਸ ਨਾਲ ਨੌਜਵਾਨਾਂ ਦਾ ਧੋਖਾਧੜੀ ਦਾ ਸ਼ਿਕਾਰ ਹੋ ਜਾਣ ਦੇ ਮਾਮਲੇ ਘੱਟ ਹੋ ਜਾਣਗੇ।
ਵਰਕ ਪਰਮਿਟ ਵੀਜ਼ਾ ਵੇਚਣ ਦਾ ਇਹ ਹੈ ਪਲਾਨ
1 ਮਾਰਚ ਤੋਂ ਵਰਕ ਪਰਮਿਟ ਦੀ ਇਹ ਨਵੀਂ ਨੀਤੀ ਸ਼ੁਰੂ ਹੋ ਜਾਵੇਗੀ। ਨਵੇਂ ਨਿਯਮਾਂ ਮੁਤਾਬਿਕ ਹੁਣ ਆਈਲੇਟਸ ਵੀ ਜਰੂਰੀ ਹੋਵੇਗਾ। ਇਕ ਵਿਦਿਆਰਥੀ ਦਾ ਸਾਲ ਚ ਘੱਟੋ ਘੱਟ ਖਰਚਾ 20 ਤੋਂ 30 ਲੱਖ ਰੁਪਏ ਤੱਕ ਹੋਵੇਗਾ। ਜੋ 2 ਸਾਲਾਂ ਦੇ ਕੋਰਸ ਦੌਰਾਨ ਦੋਗੁਣਾ ਤੇ 3 ਸਾਲਾ ਦੇ ਕੋਰਸ ਦੌਰਾਨ ਤਿਗੁਣਾ ਹੋ ਜਾਂਦਾ ਹੈ। ਨੌਜਵਾਨਾਂ ਨੂੰ ਵਰਕ ਪਰਮਿਟ ਦੇ ਲਈ ਕੈਨੇਡਾ ਸਰਕਾਰ ਦੇ ਪੋਰਟਲ ਤੇ ਅਪਲਾਈ ਕਰਨਾ ਹੋਵੇਗਾ। ਸਿੱਖਿਆ ਤੇ ਇੰਡੀਆ ਚ ਵਰਕ ਤਜਰਬਾਂ ਤੇ ਕੈਨੇਡਾ ਚ ਉਸ ਕੰਮ ਨੂੰ ਲੈਕੇ ਕੰਮਕਾਰਾਂ ਦੀ ਲੋੜ ਨੂੰ ਦੇਖ ਕੇ ਵੀਜ਼ਾ ਦਿੱਤਾ ਜਾਵੇਗਾ। ਫਾਰਮ ਨੂੰ ਮਨਜੂਰੀ ਮਿਲਣ ਤੋਂ ਬਾਅਦ ਫੀਸ ਲਈ ਜਾਵੇਗੀ। ਨੌਜਵਾਨਾਂ ਤੋਂ ਲਈ ਜਾਣ ਵਾਲੀ ਫੀਸ 4 ਤੋਂ 16 ਲੱਖ ਰੁਪਏ ਤੱਕ ਹੋਵੇਗੀ।