ਕੈਨੇਡਾ ਸਰਕਾਰ ਦਾ CRPF ‘ਤੇ ਵੱਡਾ ਇਲਜ਼ਾਮ, ਅਫਸਰ ਨੂੰ ਵਾਪਸ ਮੋੜਿਆ

ss1

ਕੈਨੇਡਾ ਸਰਕਾਰ ਦਾ CRPF ‘ਤੇ ਵੱਡਾ ਇਲਜ਼ਾਮ, ਅਫਸਰ ਨੂੰ ਵਾਪਸ ਮੋੜਿਆ

ਕੈਨੇਡਾ ਦੇ ਹਵਾਈ ਅੱਡੇ ‘ਤੇ ਸੀਆਰਪੀਐਫ ‘ਤੇ ਅਜਿਹਾ ਇਲਜ਼ਾਮ ਲੱਗਿਆ ਜਿਸ ‘ਤੇ ਭਾਰਤ ਸਰਕਾਰ ਨੇ ਸਖ਼ਤ ਵਿਰੋਧ ਜਤਾਇਆ ਹੈ। ਇਹ ਘਟਨਾ ਵਾਪਰੀ ਕੈਨੇਡਾ ਦੇ ਹਵਾਈ ਅੱਡੇ ‘ਤੇ ਜਿੱਥੇ ਸੀ.ਆਰ.ਪੀ.ਐਫ. ਦੇ ਸਾਬਕਾ ਆਈ.ਜੀ. ਤੇਜਿੰਦਰ ਸਿੰਘ ਢਿੱਲੋਂ ਨੂੰ ਰੋਕ ਲਿਆ ਗਿਆ। ਉਨ੍ਹਾਂ ‘ਤੇ ਅਧਿਕਾਰੀਆਂ ਨੇ ਇਲਜ਼ਾਮ ਲਾਇਆ ਕਿ ਜਿਸ ਫੋਰਸ ‘ਚ ਉਹ ਕੰਮ ਕਰਦੇ ਸਨ, ਉਹ ਵੱਡੇ ਪੱਧਰ ‘ਤੇ ‘ਮਨੁੱਖੀ ਅਧਿਕਾਰਾਂ ਦੀ ਉਲੰਘਣਾ’ ਕਰਦੀ ਹੈ।
ਤੇਜਿੰਦਰ ਸਿੰਘ ਨੇ ਪੀਟੀਆਈ ਨੂੰ ਦੱਸਿਆ ਕਿ ਉਹ ਪਰਿਵਾਰਕ ਸਮਾਗਮ ਲਈ ਆਪਣੀ ਪਤਨੀ ਸਮੇਤ 18 ਮਈ ਨੂੰ ਕੈਨੇਡਾ ਦੇ ਵੈਨਕੂਵਰ ਹਵਾਈ ਅੱਡੇ ‘ਤੇ ਪੁੱਜਾ ਸੀ। ਕੈਨੇਡਾ ਦੀ ਸਰਹੱਦੀ ਏਜੰਸੀ ਨੇ ਉਨ੍ਹਾਂ ਨੂੰ ਹਵਾਈ ਅੱਡੇ ‘ਤੇ ਰੋਕ ਲਿਆ ਤੇ ਅੱਗੇ ਜਾਣ ਦੀ ਆਗਿਆ ਨਹੀਂ ਦਿੱਤੀ। ਉਨ੍ਹਾਂ ਕਿਹਾ, “ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਸੀ.ਆਰ.ਪੀ.ਐਫ. ਦਾ ਸੇਵਾਮੁਕਤ ਸੀਨੀਅਰ ਅਧਿਕਾਰੀ ਹਾਂ ਪਰ ਉਨ੍ਹਾਂ ਨੇ ਮੇਰੀ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ ਤੇ ਮੇਰੇ ਨਾਲ ਬੜੀ ਬਦਤਮੀਜ਼ੀ ਨਾਲ ਗੱਲ ਕੀਤੀ।” ਉਨ੍ਹਾਂ ਨੇ ਟੀ.ਐਸ. ਢਿੱਲੋਂ ਦੀ ਪਤਨੀ ਨੂੰ ਤਾਂ ਅੱਗੇ ਜਾਣ ਦੀ ਆਗਿਆ ਦੇ ਦਿੱਤੀ ਪਰ ਉਨ੍ਹਾਂ ਨੂੰ 20 ਮਈ ਨੂੰ ਵਾਪਸ ਭਾਰਤ ਭੇਜ ਦਿੱਤਾ।
ਭਾਰਤ ਸਰਕਾਰ ਨੇ ਇਸ ਮਾਮਲੇ ਨੂੰ ਕੈਨੇਡਾ ਦੀ ਸਰਕਾਰ ਸਾਹਮਣੇ ਸਖ਼ਤੀ ਨਾਲ ਉਠਾਇਆ ਹੈ। ਵਿਦੇਸ਼ ਮੰਤਰਾਲੇ ਨੇ ਬੁਲਾਰੇ ਗੋਪਾਲ ਬਾਗਲੇ ਕਿਹਾ ਕਿ ਸਾਡੇ ਸੁਰੱਖਿਆ ਬਲ ਸੀ.ਆਰ.ਪੀ.ਐਫ. ਲਈ ਅਜਿਹੀ ਸ਼ਬਦਾਵਲੀ ਸਾਨੂੰ ਮਨਜ਼ੂਰ ਨਹੀਂ ਹੈ। ਅਸੀਂ ਇਸ ਮਾਮਲੇ ਨੂੰ ਕੈਨੇਡਾ ਸਰਕਾਰ ਸਾਹਮਣੇ ਸਖ਼ਤੀ ਨਾਲ ਪੇਸ਼ ਕੀਤਾ ਹੈ।
Share Button

Leave a Reply

Your email address will not be published. Required fields are marked *