ਕੈਨੇਡਾ ਵੱਸਦੇ ਪੰਜਾਬੀ ਭਾਈਚਾਰੇ ‘ਚ ਸੋਗ ਦੀ ਲਹਿਰ, ਭਿਆਨਕ ਹਾਦਸੇ ‘ਚ ਨੌਜਵਾਨ ਟਰੱਕ ਡਰਾਈਵਰ ਦੀ ਮੌਤ

ss1

ਕੈਨੇਡਾ ਵੱਸਦੇ ਪੰਜਾਬੀ ਭਾਈਚਾਰੇ ‘ਚ ਸੋਗ ਦੀ ਲਹਿਰ, ਭਿਆਨਕ ਹਾਦਸੇ ‘ਚ ਨੌਜਵਾਨ ਟਰੱਕ ਡਰਾਈਵਰ ਦੀ ਮੌਤ

ਟੋਰਾਂਟੋ— ਕੈਨੇਡਾ ਵਿਚ ਵਾਪਰੇ ਭਿਆਨਕ ਹਾਦਸੇ ਵਿਚ ਪੰਜਾਬੀ ਟਰੱਕ ਡਰਾਈਵਰ ਕਮਲਪ੍ਰੀਤ ਸਿੰਘ ਚੀਮਾ ਦੀ ਮੌਤ ਹੋ ਗਈ। ਇਹ ਹਾਦਸਾ ਸਸਕਾਟੂਨ ਨੇੜੇ 13 ਨਵੰਬਰ ਨੂੰ ਵਾਪਰਿਆ ਸੀ। ਹਾਦਸੇ ਵਿਚ ਸ਼ਾਮਲ ਦੂਜੇ ਵਾਹਨ ਦਾ ਸੰਤੁਲਨ ਵਿਗੜਨ ਕਾਰਨ ਇਹ ਹਾਦਸਾ ਵਾਪਰਿਆ। ਕਮਲਪ੍ਰੀਤ ਮਹਿਜ਼ 33 ਸਾਲਾਂ ਦਾ ਸੀ। ਉਹ ਆਪਣੇ ਪਿੱਛੇ ਪਤਨੀ, ਮਾਤਾ ਅਤੇ ਇਕ ਛੋਟੇ ਭਰਾ ਨੂੰ ਛੱਡ ਗਿਆ ਹੈ। ਦੋ ਸਾਲ ਪਹਿਲਾਂ ਹੀ ਗੰਭੀਰ ਬੀਮਾਰੀ ਦੇ ਚੱਲਦੇ ਉਸ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਸੀ। ਉਹ ਘਰ ਵਿਚ ਇਕਲੌਤਾ ਕਮਾਉਣ ਵਾਲਾ ਸੀ। ਕਮਲਪ੍ਰੀਤ ਦਾ ਅੰਤਮ ਸੰਸਕਾਰ ਕੈਲਗਰੀ ਦੇ ਕੰਟਰੀ ਹਿਲਜ਼ ਕ੍ਰੀਮੇਟੋਰੀਅਮ ਵਿਖੇ 20 ਨਵੰਬਰ ਨੂੰ ਕਰ ਦਿੱਤਾ ਗਿਆ। ਅਚਾਨਕ ਹੋਈ ਕਮਲਪ੍ਰੀਤ ਦੀ ਮੌਤ ਕਾਰਨ ਉਸ ਦਾ ਪਰਿਵਾਰ ਅਤੇ ਪੂਰਾ ਪੰਜਾਬੀ ਭਾਈਚਾਰਾ ਸਦਮੇ ਵਿਚ ਹੈ।

Share Button