ਕੈਨੇਡਾ ਵਿੱਚ ਪਹਿਲੀ ਸਿੱਖ ਮਹਿਲਾ ਬਣੀ ਸੁਪਰੀਮ ਕੋਰਟ ਦੀ ਜੱਜ

ਕੈਨੇਡਾ ਵਿੱਚ ਪਹਿਲੀ ਸਿੱਖ ਮਹਿਲਾ ਬਣੀ ਸੁਪਰੀਮ ਕੋਰਟ ਦੀ ਜੱਜ

ਟੋਰਾਂਟੋ, 24 ਜੂਨ:  ਕੈਨੇਡੀਅਨ ਸਿੱਖ ਵਕੀਲ ਪਲਬਿੰਦਰ ਕੌਰ ਸ਼ੇਰਗਿੱਲ ਨੂੰ ‘ਸੁਪਰੀਮ ਕੋਰਟ ਆਫ ਬ੍ਰਿਟਿਸ਼ ਕੋਲੰਬੀਆ’ ਦੀ ਮਾਣਯੋਗ ਜੱਜ ਨਿਯੁਕਤ ਕੀਤਾ ਗਿਆ ਹੈ| ਕੈਨੇਡਾ ਦੇ ਇਤਿਹਾਸ ਵਿੱਚ ਉਹ ਪਹਿਲੀ ਦਸਤਾਰਧਾਰੀ ਜੱਜ ਹੋਵੇਗੀ| ‘ਮਿਨੀਸਟਰ ਆਫ ਜਸਟਿਸ ਤੇ ਅਟਾਰਨੀ ਜਨਰਲ ਆਫ ਕੈਨੇਡਾ’ ਦੇ ਆਨਰੇਬਲ ਜੋਡੀ ਵਿਲਸਨ-    ਰੇਅਬੋਅਲਡ ਨੇ ਇਸ ਦੀ ਘੋਸ਼ਣਾ ਕੀਤੀ ਹੈ| ਉਨ੍ਹਾਂ ਨੇ ਇੱਥੇ 3 ਨਿਯੁਕਤੀਆਂ ਕੀਤੀਆਂ|  ਸ਼ੇਰਗਿੱਲ ਮਨੁੱਖੀ ਅਧਿਕਾਰਾਂ ਦੀ ਵਕਾਲਤ ਕਰਦੀ ਰਹੀ ਹੈ ਤੇ ਉਹ ਕੈਨੇਡੀਅਨ ਸਿੱਖ ਭਾਈਚਾਰੇ ਦੇ ਕਈ ਖਾਸ ਮੁੱਦਿਆਂ ਦੀ ਵਕਾਲਤ ਕਰਦੀਰਹੀ ਹੈ| ਸ਼ੇਰਗਿੱਲ ਦਾ ਸੰਬੰਧ ਜਲੰਧਰ ਨਾਲ ਹੈ| ਜ਼ਿਲ੍ਹਾ ਜਲੰਧਰ ਦੇ ਮਸ਼ਹੂਰ ਪਿੰਡ ਰੁੜਕਾਂ ਕਲਾਂ ਪਲਬਿੰਦਰ ਕੌਰ ਦੇ ਪੇਕੇ ਹਨ ਜਦਕਿ ਉਹ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਮਸ਼ਹੂਰ ਪਿੰਡ ਜਗਤਪੁਰ (ਨਜ਼ਦੀਕ ਮੁਕੰਦਪੁਰ) ਵਿਖੇ ਵਿਆਹੀ ਹੋਈ ਹੈ|
ਸਿੱਖ ਭਾਈਚਾਰੇ ਦੇ ਨਾਲ-ਨਾਲ ਪੰਜਾਬੀਆਂ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ| ਸ਼ੇਰਗਿੱਲ ਸਿੱਖ ਭਾਈਚਾਰੇ ਲਈ ਕਾਫੀ ਕੰਮ ਕਰ ਚੁੱਕੀ ਹੈ ਤੇ ਉਹ ਰਾਸ਼ਟਰੀ ਤੇ ਕੌਮਾਂਤਰੀ ਪੱਧਰ ਤੇ ਸਿੱਖ ਮੁੱਦਿਆਂ ਬਾਰੇ ਗੱਲ ਕਰਦੀ ਰਹੀ ਹੈ| ਸ਼ੇਰਗਿੱਲ 2002 ਤੋਂ 2008 ਤਕ ‘ਫਰਾਸਰ ਹੈਲਥ ਅਥਾਰਟੀ ਬੋਰਡ’ ਦੀ ਡਾਇਰੈਕਟਰ ਰਹਿ ਚੁੱਕੀ ਹੈ| ਉਹ ‘ਨੈਸ਼ਨਲ ਐਡਮਿਨਿਸਟਰੇਟਿਵ ਲਾਅ ਸੈਕਸ਼ਨ’ ਦਾ ਹਿੱਸਾ ਵੀ ਰਹਿ ਚੁੱਕੀ ਹੈ| ਉਸ ਨੇ 1991 ਤੋਂ ਡਬਲਿਊ ਐਸ.ਓ ਲਈ ਜਨਰਲ ਕਾਨੂੰਨੀ ਸਲਾਹਕਾਰ ਦੇ ਤੌਰ ਤੇ ਲਈ ਸੇਵਾ ਨਿਭਾਈ ਹੈ|  ਡਬਲਿਊ ਐਸ.ਓ ਦੇ ਮੁਖੀ ਮੁਖਬੀਰ ਸਿੰਘ ਨੇ ਕਿਹਾ ਕਿ ਜਸਟਿਸ ਸ਼ੇਰਗਿੱਲ ਇਕ ਮੀਲਪੱਥਰ ਸਥਾਪਤ ਕਰੇਗੀ| ਉਸਨੇ ਬਹੁਤ ਸਾਰੇ ਲੋਕਾਂ ਲਈ ਮਿਸਾਲ ਸਥਾਪਤ ਕੀਤੀ ਹੈ|

Share Button

Leave a Reply

Your email address will not be published. Required fields are marked *

%d bloggers like this: