Fri. Apr 19th, 2019

ਕੈਨੇਡਾ ਵਿੱਚ ਔਰਤ ਦੀ ਇੱਕ ਫੋਨ ਕਾਲ ਨੇ ਸਾਰੇ ਪੰਜਾਬੀ ਭਾਈਚਾਰੇ ਵਿੱਚ ਜਿਸ ਤਰਾਂ ਦਾ ਵਾਵੇਲਾ ਖੜ੍ਹਾ ਕਰ ਦਿੱਤਾ ਹੈ, ਬਹੁਤ ਹੀ ਮੰਦਭਾਗਾ ਹੈ: ਬਾਬਾ ਬਲਜੀਤ ਸਿੰਘ ਸਿਵਿਆ ਵਾਲੇ

ਕੈਨੇਡਾ ਵਿੱਚ ਔਰਤ ਦੀ ਇੱਕ ਫੋਨ ਕਾਲ ਨੇ ਸਾਰੇ ਪੰਜਾਬੀ ਭਾਈਚਾਰੇ ਵਿੱਚ ਜਿਸ ਤਰਾਂ ਦਾ ਵਾਵੇਲਾ ਖੜ੍ਹਾ ਕਰ ਦਿੱਤਾ ਹੈ, ਬਹੁਤ ਹੀ ਮੰਦਭਾਗਾ ਹੈ: ਬਾਬਾ ਬਲਜੀਤ ਸਿੰਘ ਸਿਵਿਆ ਵਾਲੇ

ਬਠਿੰਡਾ, 26 ਨਵੰਬਰ (ਪਰਵਿੰਦਜੀਤ ਸਿੰਘ): ਅੱਜ ਕੱਲ ਕੈਨੇਡਾ ਵਿੱਚ ਖਾਸ ਕਰਕੇ ਪੰਜਾਬੀ ਭਾਈਚਾਰੇ ਵਿੱਚ ਇੱਕ ਬੜਾ ਵੱਡਾ ਬਖੇੜਾ ਚੱਲ ਰਿਹਾ ਹੈ। ਇੱਕ ਟੀ ਵੀ ਸ਼ੋ ਦੌਰਾਨ ਕਿਸੇ ਔਰਤ ਦੀ ਇੱਕ ਫੋਨ ਕਾਲ ਨੇ ਸਾਰੇ ਪੰਜਾਬੀ ਭਾਈਚਾਰੇ ਵਿੱਚ ਜਿਸ ਤਰਾਂ ਦਾ ਵਾਵੇਲਾਖੜ੍ਹਾ ਕਰ ਦਿੱਤਾ ਹੈ … ਬਹੁਤ ਹੀ ਮੰਦਭਾਗਾ ਹੈ। ਸਾਡੇ ਪੰਜਾਬੋਂ ਆਏ ਵਿਦਿਆਰਥੀਆਂ ਦਾ ਇਸ ਤਰਾਂ ਨਾਲ ਚਰਿੱਤਰ ਹਰਨ ਕਰਨਾ ਕਿਸੇ ਵੀ ਤਰਾਂ ਨਾਲ ਵਾਜਿਬਨਹੀਂ ਹੈ। ਚੰਗਾ ਹੁੰਦਾ ਜੇ ਟੀ ਵੀ ਪ੍ਰੋਗਰਾਮ ਦਾ ਪੇਸ਼-ਕਰਤਾ ਜਾਂ ਉਸਦੇ ਨਾਲ ਬੈਠਾ ਸਹਿਯੋਗੀ ਪੱਤਰਕਾਰ ਇਸ ਫੋਨ ਕਰਨਵਾਲੀ ਔਰਤ ਨੂੰ ਰੋਕ ਕੇ ਉਸ ਔਰਤ ਦੁਆਰਾ ਵਿਦਿਆਰਥੀਆਂ ਲਈ ਬੋਲੀ ਗਈ ਭਾਸ਼ਾ ਦਾ ਵਿਰੋਧ ਕੀਤਾ ਹੁੰਦਾ। ਅਤੇ ਇਸ ਘਟਨਾ ਨੂੰ ਕਿਸੇ ਇੱਕ ਦੀ ਵਿਚਾਰਧਾਰਾ ਕਹਿ ਕੇ ਰੱਦ ਕੀਤਾ ਗਿਆ ਹੁੰਦਾ। ਪਰ ਅਫ਼ਸੋਸ …ਅਜਿਹਾ ਹੋਇਆ ਨਹੀਂ।

ਜਿਸ ਦਾ ਨਤੀਜਾ ਇਹ ਨਿੱਕਲਿਆ ਕੇ ਇਸ ਸੰਬੰਧੀ ਕਿੰਨੀਆਂ ਹੀ ਵੀਡੀਉ ਨਿੱਕਲੀਆਂ ਅਤੇ ਕਿੰਨੀਆਂ ਹੀ ਇੱਕ ਦੂਜੇਵਿਰੁੱਧ ਬਿਆਨ ਬਾਜ਼ੀਆਂ ਹੁੰਦੀਆਂ ਰਹੀਆਂ ਤੇ ਹੋ ਰਹੀਆਂ ਹਨ। ਅੰਤਰ-ਰਾਸ਼ਟਰੀ ਵਿਦਿਆਰਥੀਆਂ ਵੱਲੋਂ ਇਸ ਸਭ ਕੁਝ ਨੂੰ ਸੁਣ ਕੇ ਗੁੱਸੇ ਹੋਣਾ ਲਾਜਮੀ ਸੀ ਅਤੇ ਹੋਇਆ ਵੀ ਇਸੇਤਰਾਂ। ਇਸੇ ਦੀ ਜਵਾਬੀ ਕਰਵਾਈ ਦੌਰਾਨ ਇਹਨਾਂ ਵਿਦਿਆਰਥੀਆਂ ਨੇ ਵੀ ਉਸ ਟੀ ਵੀ ਹੋਸਟ ਦੇ ਖਿਲਾਫ ਆਪਣੀ ਭੜਾਸਕੱਢੀ। ਬਹੁਤ ਮਾੜਾ ਚੰਗਾ ਬੋਲਿਆ ਗਿਆ ਅਤੇ ਇਥੋਂ ਦੇ (ਕੈਨੇਡਾ ਦੇ) ਬਸ਼ਿੰਦਿਆਂ ਲਈ, ਉਹਨਾਂ ਦੇ ਬੱਚਿਆਂ ਲਈ ਅਤੇਉਹਨਾਂ ਦੇ ਕਾਰ ਵਿਹਾਰ ਲਈ ਬਹੁਤ ਕੁਝ ਕਹਿ ਦਿੱਤਾ ਗਿਆ। ਜਿਸ ਤਰਾਂ ਟੀ ਵੀ ਤੇ ਬੋਲੀ ਉਸ ਔਰਤ ਦੇ ਕਹੇ ਬੋਲ ਅੰਤਰ-ਰਾਸ਼ਟਰੀ ਵਿਦਿਆਰਥੀਆਂ ਨੂੰ ਚੁਭੇ ਸਨ, ਉਸੇ ਤਰਾਂਇਹਨਾਂ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੁਆਰਾ ਆਪਣੀਆਂ ਜਵਾਬੀ ਵੀਡੀਓਜ਼ ਨਾਲ ਵੀ ਸਾਡੇ ਚੋਂ ਕਈਆਂ ਨੂੰਕਈ ਕੁਝ ਚੁਭਿਆ ਹੈ। ਸਾਡੇ ਇਹ ਵਿਦਿਆਰਥੀ ਆਪਣਾ ਪੱਖ ਰੱਖਦੇ ਰੱਖਦੇ ਲੱਗਦਾ ਹੈ ਉਸ ਟੀ ਵੀ ਹੋਸਟ ਤੋਂ ਵੀ ਅੱਗੇ ਲੰਘ ਗਏ ਹਨ। ਅਜਿਹਾ ਕਤਈ ਨਹੀਂ ਸੀ ਹੋਣਾ ਚਾਹੀਦਾ। ਇਸ ਬਾਰੇ ਵਿਦਿਆਰਥੀਆਂ ਨੂੰ ਵੀ ਸੰਜਮ ਰੱਖਣਾ ਚਾਹੀਦਾ ਹੈ। ਉਸ ਟੀ ਵੀ ਹੋਸਟ ਨੇ ਤਾਂ ਅੰਤਰ-ਰਾਸ਼ਟਰੀ ਵਿਦਿਆਰਥੀਆਂ ਨੂੰ ਜੇਹਲ ਜਾਣ ਤੱਕ ਦੀਆਂ ਧਮਕੀਆਂ ਤੱਕ ਦੇਮਾਰੀਆਂ।

ਮੇਰੀ ਜਾਚੇ ਇਹ ਸਾਰਾ ਕੁਝ ਜਿਸ ਤਰਾਂ ਨਾਲ ਹੋ ਰਿਹਾ ਤੇ ਜਿਸ ਤਰਾਂ ਨਾਲ ਇਸਨੂੰ ਕਿਸੇ ਇੱਕ ਦੀ ਬੇਵਕੂਫੀ ਭਰੀ ਹਰਕਤ ਨਾਲ ਸਾਰੇ ਭਾਈਚਾਰੇ ਵਿੱਚ ਖ਼ਲਲ ਪੈਦਾ ਹੋ ਰਿਹਾ ਹੈ, ਉਸ ਨੂੰ ਰੋਕਣ ਦੀ ਜਰੂਰਤ ਹੈ। ਇਸ ਸਾਰੇ ਘਟਨਾਕ੍ਰਮ ਨਾਲ ਕਿਸੇ ਅਖੌਤੀ ਪੱਤਰਕਾਰ ਜਾਂ ਟੀ ਵੀ ਹੋਸਟ ਨੂੰ ਤਾਂ ਕੁਝ ਨਹੀਂ ਹੋਣਾ …. ਪਰ ਇਹਨਾਂਅੰਤਰ-ਰਾਸ਼ਟਰੀ ਵਿਦਿਆਰਥੀਆਂ ਦੇ ਖਿਲਾਫ ਹੋ ਰਹੇ ਪ੍ਰਚਾਰ ਨਾਲ ਇਹਨਾਂ ਦਾ ਕੋਈ ਨਾ ਕੋਈ. ਕਿਸੇ ਨਾ ਕਿਸੇਤਰਾਂ ਨੁਕਸਾਨ ਜਰੂਰ ਹੁੰਦਾ ਨਜ਼ਰ ਆ ਰਿਹਾ ਹੈ।

ਆਹ ਅੰਤਰ-ਰਾਸ਼ਟਰੀ ਵਿਦਿਆਰਥੀ ਵੀ ਸਾਡੇ ਭਾਈਚਾਰੇ ਦਾ ਇੱਕ ਅਹਿਮ ਹਿੱਸਾ ਹਨ। ਇਹ ਸਾਰੇ ਵਿਦਿਆਰਥੀ ਸਾਡੇ ਚੋਂ ਹੀ ਕਿਸੇ ਨਾ ਕਿਸੇ ਦੇ ਧੀਆਂ, ਪੁੱਤ, ਭਤੀਜੇ, ਭਾਣਜੇ, ਸਾਲੇ, ਸਾਲੀਆਂ ਜਾਂ ਭੈਣ ਭਰਾਹਨ। ਜੋ ਕੇ ਕਰੋੜਾਂ ਵਿੱਚੋਂ ਪਰਖੇ ਹੋਏ ਅਤੇ ਸਖਤ ਇਮਤਿਹਾਨਾਂ ਨੂੰ ਪਾਸ ਕਰਕੇ ਹੀ ਕੈਨੇਡਾ ਪਹੁੰਚੇ ਹਨ।

ਇੱਥੇ ਰਹਿ ਕੇ ਵੀ ਜਿੰਨੀ ਮੇਹਨਤ ਇਹ ਵਿਦਿਆਰਥੀ ਕਰਦੇ ਹਨ, ਉਸ ਨੂੰ ਦੇਖ ਕੇ ਤਾਂ ਸਾਨੂੰ ਇਹਨਾਂ ਦੇ ਚੰਗੇ ਭਵਿੱਖਲਈ ਇਹਨਾਂ ਦੀ ਮੱਦਦ ਅਤੇ ਸਹਿਯੋਗ ਕਰਨਾ ਬਣਦਾ ਹੈ। ਜੇਕਰ ਇਹ ਕੋਈ ਗ਼ਲਤੀ ਕਰਦੇ ਹਨ ਤਾਂ ਇਹਨਾਂ ਨੂੰ ਸਮਝਾਉਣ ਦੀ ਲੋੜ ਹੈ, ਨਾ ਕੇ ਇਹਨਾਂ ਖਿਲਾਫ ਟੀ ਵੀ ਤੇਚਰਚਾ ਕਰਨ ਦੀ। ਪਰ ਜੋ ਇਹ ਕੁਝ ਕੁ ਲੋਕ ਕਰ ਰਹੇ ਹਨ, ਨਿੰਦਣਯੋਗ ਹੈ।

Share Button

Leave a Reply

Your email address will not be published. Required fields are marked *

%d bloggers like this: