ਕੈਨੇਡਾ ਵਾਸੀ ਨਿੱਝਰ ਨੇ ਖਾਲਿਸਤਾਨੀ ਹਿੰਸਾ ਦੇ ਦੋਸ਼ ਨਕਾਰੇ

ss1

ਕੈਨੇਡਾ ਵਾਸੀ ਨਿੱਝਰ ਨੇ ਖਾਲਿਸਤਾਨੀ ਹਿੰਸਾ ਦੇ ਦੋਸ਼ ਨਕਾਰੇ

ਕੈਨੇਡਾ ਦੇ ਸਰੀ ਵਾਸੀ ਹਰਦੀਪ ਸਿੰਘ ਨਿੱਝਰ ਨੇ ਭਾਰਤੀ ਏਜੰਸੀਆਂ ਵਲੋਂ ਖੁਦ ਤੇ ਲਾਏ ਖਾਲਿਸਤਾਨੀ ਟੈਰਰ ਫੋਰਸ ਦੇ ਮੁਖੀ ਹੋਣ ਦੇ ਦੋਸ਼ਾਂ ਤੋਂ ਸਾਫ਼ ਇਨਕਾਰ ਕਰਦਿਆਂ ਕਿਹਾ ਹੈ ਕਿ ਉਸ ਦਾ ਇਸ ਗ੍ਰੋਉਪ ਜਾਂ ਕਿਸੇ ਵੀ ਹੋਰ ਖਾਲਿਸਤਾਨੀ ਗਰੁੱਪ ਨਾਲ ਕੋਈ ਸਬੰਧ ਨਹੀਂ ਹੈ ਤੇ ਉਸਨੂੰ ਫਸਾਇਆ ਜਾ ਰਿਹਾ ਹੈ।
ਨਿੱਝਰ ਦਾ ਇਹ ਬਿਆਨ ਕੈਨੇਡਾ ਦੇ ਮਸ਼ਹੂਰ ਅਖਬਾਰ ਦਾ ਪ੍ਰੋਵਿੰਸ ਨੇ ਛਾਪਿਆ ਹੈ। ਇਸ ਰਿਪੋਰਟ ਚ ਨਿੱਝਰ ਦੇ ਹਵਾਲੇ ਨਾਲ ਦਾਵਾ ਕੀਤਾ ਗਿਆ ਹੈ ਕਿ ਉਸਦਾ ਸਰੀ ਚ ਆਪਣਾ ਪਲੰਬਿੰਗ ਦਾ ਬਿਜਨਸ ਹੈ ਤੇ ਉਹ ਪਿਛਲੇ ੨੦ ਸਾਲ ਤੇ ਕੈਨੇਡਾ ਚ ਹੀ ਹੈ। ਉਸ ਦਾ ਕਹਿਣਾ ਹੈ ਉਸ ਕੋਲ ਕਿਸੇ ਵੀ ਭਾਰਤੀ ਵਖਵਾਦੀ ਗਰੁੱਪ ਚ ਸ਼ਾਮਲ ਹੋਣ ਦਾ ਕੋਈ ਵਿਹਲ ਨਹੀਂ ਹੈ ਤੇ ਭਾਰਤੀ ਮੀਡੀਆ ਦੇ ਇਕ ਹਿੱਸੇ ਵਲੋਂ ਇਸ ਸਬੰਧੀ ਛਾਪੀਆਂ ਖਬਰਾਂ ਝੂਠੀਆਂ ਹਨ। ਉਸ ਦਾ ਇਹ ਵੀ ਕਹਿਣਾ ਹੈ ਕਿ ਉਹ ਇਸ ਖਿਲਾਫ਼ ਕਨੂੰਨੀ ਕਾਰਵਾਈ ਲਈ ਵਕੀਲ ਨੂੰ ਮਿਲ ਰਿਹਾ ਹੈ। ਉਸ ਦਾ ਕਹਿਣਾ ਹੈ ਕੀ ੨੦੦੭ ਦੇ ਸ਼ਿੰਗਾਰ ਬੰਬ ਕਾਂਡ ਨਾਲ ਵੀ ਉਸਦਾ ਕੋਈ ਸਬੰਧ ਨਹੀਂ ਹੈ।

Share Button

Leave a Reply

Your email address will not be published. Required fields are marked *