ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਕੈਨੇਡਾ ਪਹੁੰਚਣ ਵਾਲੇ ਮੁਸਾਫ਼ਰਾਂ ਦਾ ਏਅਰਪੋਰਟ ਤੇ ਹੋਵੇਗਾ ਕੋਵਿਡ-19 ਪੀ.ਸੀ.ਆਰ. ਟੈਸਟ

ਕੈਨੇਡਾ ਪਹੁੰਚਣ ਵਾਲੇ ਮੁਸਾਫ਼ਰਾਂ ਦਾ ਏਅਰਪੋਰਟ ਤੇ ਹੋਵੇਗਾ ਕੋਵਿਡ-19 ਪੀ.ਸੀ.ਆਰ. ਟੈਸਟ

ਆਪਣੇ ਖਰਚੇ ‘ਤੇ ਹੋਟਲ ਵਿਚ ਕੁਆਰੰਟੀਨ ਕਰਨਾ ਪਵੇਗਾ

ਹਰਦਮ ਮਾਨ

ਸਰੀ, 30 ਜਨਵਰੀ 2021- ਕੈਨੇਡਾ ਵਿਚ ਪਹੁੰਚਣ ਵਾਲੇ ਹਰ ਇਕ ਵਿਦੇਸ਼ੀ ਯਾਤਰੀ ਦਾ ਹੁਣ ਏਅਰਪੋਰਟ ‘ਤੇ ਕੋਵਿਡ-19 ਪੀ.ਸੀ.ਆਰ. ਟੈਸਟ ਕੀਤਾ ਜਾਵੇਗਾ ਅਤੇ ਇਸ ਟੈਸਟ ਦਾ ਨਤੀਜਾ ਆਉਣ ਤੱਕ (ਜੋ ਲੱਗਭੱਗ 3 ਦਿਨ ਤੱਕ ਦਾ ਸਮਾਂ ਲੱਗ ਸਕਦਾ ਹੈ) ਯਾਤਰੀਆਂ ਨੂੰ ਆਪਣੇ ਖਰਚੇ ‘ਤੇ ਹੋਟਲ ਵਿਚ ਕੁਆਰੰਟੀਨ ਕਰਨਾ ਪਵੇਗਾ।

ਇਹ ਐਲਾਨ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਇਸ ਤੋਂ ਬਾਅਦ ਜਿਹੜੇ ਲੋਕਾਂ ਦੇ ਟੈਸਟ ਨਤੀਜੇ ਨੈਗੇਟਿਵ ਆਉਣਗੇ, ਉਹ ਕਿਸੇ ਘਰ ਜਾਂ ਆਪਣੀ ਲੋੜ ਅਨੁਸਾਰ ਜਗ੍ਹਾ ‘ਤੇ 14 ਦਿਨ ਲਈ ਕੁਆਰੰਟੀਨ ਕਰ ਸਕਣਗੇ। ਜੇਕਰ ਇਹ ਨਤੀਜੇ ਪਾਜ਼ਿਟਿਵ ਆਉਂਦੇ ਹਨ ਤਾਂ ਸਰਕਾਰ ਵੱਲੋਂ ਸਿਲੈਕਟ ਕੀਤੇ ਸਥਾਨ ‘ਤੇ ਕੁਆਰੰਟੀਨ ਕਰਨਾ ਲਾਜ਼ਮੀ ਹੋਵੇਗਾ।

ਇਸੇ ਦੌਰਾਨ ਜਸਟਿਨ ਟਰੂਡੋ ਨੇ ਦੱਸਿਆ ਹੈ ਕਿ ਕੈਨੇਡਾ ਦੇ ਏਅਰ ਕੈਰੀਅਰਜ਼ ਨੇ ਇਸ ਐਤਵਾਰ ਤੋਂ ਕਰੈਬੀਅਨ ਅਤੇ ਮੈਕਸੀਕੋ ਦੀਆਂ ਸੇਵਾਵਾਂ ਰੱਦ ਕਰਨ ਦੀ ਮੰਨਜ਼ੂਰੀ ਦੇ ਦਿੱਤੀ ਹੈ ਅਤੇ ਇਹ ਸੇਵਾਵਾਂ 30 ਅਪ੍ਰੈਲ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ। ਰੱਦ ਕੀਤੀਆਂ ਏਅਰ ਸੇਵਾਵਾਂ ਵਿਚ ਏਅਰ ਕੈਨੇਡਾ, ਵੈਸਟਜੈਟ, ਸਨਵਿੰਗ ਅਤੇ ਏਅਰ ਟਰਾਂਜ਼ੈਟ ਦੀਆਂ ਫਲਾਈਟਸ ਸ਼ਾਮਿਲ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੀਆਂ ਅੰਤਰਰਾਸ਼ਟਰੀ ਫਲਾਈਟਸ ਨੂੰ 4 ਹਵਾਈ ਅੱਡਿਆਂ (ਵੈਨਕੂਵਰ, ਟੋਰਾਂਟੋ, ਕੈਲਗਰੀ ਅਤੇ ਮੌਂਟਰੀਅਲ) ‘ਤੇ ਹੀ ਉਤਰਨ ਦੀ ਆਗਿਆ ਹੋਵੇਗੀ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: