ਕੈਨੇਡਾ ਨੇ ਮੰਗੀ ਭਾਰਤ ਤੋਂ ਮਾਫੀ, BSF ਅਫਸਰ ਲਈ ਖੋਲ਼੍ਹੇ ਦਰ

ss1

ਕੈਨੇਡਾ ਨੇ ਮੰਗੀ ਭਾਰਤ ਤੋਂ ਮਾਫੀ, BSF ਅਫਸਰ ਲਈ ਖੋਲ਼੍ਹੇ ਦਰ

ਬੀਐਸਐਫ ਦੇ ਸਾਬਕਾ ਅਧਿਕਾਰੀ ਤੇਜਿੰਦਰ ਸਿੰਘ ਢਿੱਲੋਂ ਨਾਲ ਵੈਨਕੂਵਰ ਦੇ ਹਵਾਈ ਅੱਡੇ ਉੱਤੇ ਹੋਏ ਬਦਸਲੂਕੀ ਦੇ ਮਾਮਲੇ ਉੱਤੇ ਕੈਨੇਡਾ ਨੇ ਭਾਰਤ ਤੋਂ ਮੁਆਫ਼ੀ ਮੰਗੀ ਹੈ। ਦਿੱਲੀ ਸਥਿਤ ਕੈਨੇਡਾ ਹਾਈ ਕਮਿਸ਼ਨ ਨੇ ਤੇਜਿੰਦਰ ਸਿੰਘ ਢਿੱਲੋਂ ਤੋਂ ਮੁਆਫ਼ੀ ਮੰਗੀ ਤੇ ਕੈਨੇਡਾ ਜਾਣ ਲਈ ਵੀਜ਼ੇ ਦੇ ਨਾਲ-ਨਾਲ ਟਿਕਟ ਵੀ ਦਿੱਤੀ ਹੈ।

ਯਾਦ ਰਹੇ ਕਿ ਤੇਜਿੰਦਰ ਸਿੰਘ ਢਿੱਲੋਂ ਆਪਣੀ ਪਤਨੀ ਨਾਲ ਕੁਝ ਦਿਨ ਪਹਿਲਾਂ ਸੈਲਾਨੀ ਵੀਜ਼ੇ ਉੱਤੇ ਵੈਨਕੂਵਰ ਪਹੁੰਚਿਆ ਸੀ। ਉੱਥੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਤੇ ਸੀਆਰਪੀਐਫ ਉੱਤੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਦਾ ਦੋਸ਼ ਲਾ ਕੇ ਉਨ੍ਹਾਂ ਦਾ ਵੀਜ਼ਾ ਰੱਦ ਕਰ ਦਿੱਤਾ ਤੇ ਵਾਪਸ ਭਾਰਤ ਭੇਜ ਦਿੱਤਾ ਸੀ। ਭਾਰਤ ਪਰਤ ਕੇ ਤੇਜਿੰਦਰ ਸਿੰਘ ਢਿੱਲੋਂ ਨੇ ਇਹ ਮਾਮਲਾ ਮੀਡੀਆ ਸਾਹਮਣੇ ਰੱਖਿਆ ਜਿਸ ਤੋਂ ਬਾਅਦ ਵਿਦੇਸ਼ ਮੰਤਰਾਲਾ ਹਰਕਤ ਵਿੱਚ ਆਇਆ।

ਇਸ ਤੋਂ ਬਾਅਦ ਕੈਨੇਡਾ ਦੇ ਹਾਈ ਕਮਿਸ਼ਨ ਨਾਦਿਰ ਪਟੇਲ ਨੇ ਇਸ ਘਟਨਾ ਉੱਤੇ ਅਫ਼ਸੋਸ ਪ੍ਰਗਟਾਇਆ। ਤੇਜਿੰਦਰ ਸਿੰਘ ਢਿੱਲੋਂ ਸੀਆਰਪੀਐਫ ਤੋਂ ਇੰਸਪੈਕਟਰ ਜਨਰਲ ਆਫ਼ ਪੁਲਿਸ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਸਨ। ਤੇਜਿੰਦਰ ਸਿੰਘ ਢਿੱਲੋਂ ਵੈਨਕੂਵਰ ਵਿੱਚ ਆਪਣੀ ਭਤੀਜੀ ਦੇ ਵਿਆਹ ਵਿੱਚ ਸ਼ਾਮਲ ਹੋਣ ਗਏ ਸਨ। ਹੁਣ ਇੱਕ ਵਾਰ ਫਿਰ ਤੋਂ ਉਹ ਨਵੇਂ ਸਿਰ ਤੋਂ ਵੀਜ਼ਾ ਲੈ ਕੇ ਕੈਨੇਡਾ ਜਾਣਗੇ।

Share Button

Leave a Reply

Your email address will not be published. Required fields are marked *