ਕੈਨੇਡਾ ਨੇ ਭਾਰਤੀ ਵਿਦਿਆਰਥੀਆਂ ਲਈ ਕੀਤਾ ਨਵਾਂ ਵੀਜ਼ਾ ਪ੍ਰੋਗਰਾਮ ਸ਼ੁਰੂ

ss1

ਕੈਨੇਡਾ ਨੇ ਭਾਰਤੀ ਵਿਦਿਆਰਥੀਆਂ ਲਈ ਕੀਤਾ ਨਵਾਂ ਵੀਜ਼ਾ ਪ੍ਰੋਗਰਾਮ ਸ਼ੁਰੂ

ਜਸਟਿਨ ਟਰੂਡੋ ਸਰਕਾਰ ਨੇ ਵੀਜ਼ਾ ਪ੍ਰਕਿਰਿਆ ਦਾ ਸਮਾਂ ਘਟਾਉਣ ਲਈ ਵਿਦਿਅਕ ਵੀਜ਼ਾ ਵਿੱਚ ਕੁਝ ਬਦਲਾਅ ਕੀਤੇ ਹਨ ਜਿਸ ਨਾਲ ਵੱਧ ਤੋਂ ਵੱਧ ਵਿਦਿਆਰਥੀ ਆਪਣੀ ਉਚੇਰੀ ਪੜ੍ਹਾਈ ਕੈਨੇਡਾ ਵਿੱਚ ਕਰ ਸਕਣ। ਕੈਨੇਡਾ ਸਰਕਾਰ ਦਾ ਦਾਅਵਾ ਹੈ ਕਿ ਨਵਾਂ ਪ੍ਰੋਗਰਾਮ ਵਿਦਿਆਰਥੀਆਂ ਲਈ ਚੀਜ਼ਾਂ ਨੂੰ ਵਧੇਰੇ ਸੁਖਾਲਾ ਬਣਾ ਦੇਵੇਗਾ। ਸਰਕਾਰ ਮੁਤਾਬਕ ਉਨ੍ਹਾਂ ਵਿਦਿਆਰਥੀਆਂ ਨੂੰ ਲਾਭ ਹੋਵੇਗਾ ਜੋ ਕੈਨੇਡਾ ਵਿੱਚ ਪੱਕੇ ਰਿਹਾਇਸ਼ੀ ਬਣਨ ਦੇ ਯੋਗ ਹਨ।

ਵਿਦਿਆਰਥੀਆਂ ਲਈ ਨਵੇਂ ਪ੍ਰੋਗਰਾਮ ਦਾ ਨਾਂ ਸਟੂਡੈਂਟ ਡਾਇਰੈਕਟ ਸਟ੍ਰੀਮ (ਐਸਡੀਐਸ) ਰੱਖਿਆ ਗਿਆ ਹੈ ਜੋ ਬੀਤੀ ਅੱਠ ਜੂਨ ਤੋਂ ਭਾਰਤ ਵਿੱਚ ਪੁਰਾਣੇ ਸਟੂਡੈਂਟ ਪਾਰਟਨਰਸ਼ਿਪ ਪ੍ਰੋਗਰਾਨ (ਐਸਪੀਪੀ) ਤੇ ਚੀਨ, ਫਿਲੀਪੀਨ ਤੇ ਵੀਅਤਨਾਮ ਦੇ ਮੌਜੂਦਾ ਵਿਦਿਅਕ ਵੀਜ਼ਾ ਪ੍ਰੋਗਰਾਮਾਂ ਦੀ ਥਾਂ ‘ਤੇ ਲਿਆਂਦਾ ਗਿਆ ਹੈ। ਪੁਰਾਣੇ ਐਸਪੀਪੀ ਪ੍ਰੋਗਰਾਮ ਤਹਿਤ ਜਿੱਥੇ ਭਾਰਤੀ ਵਿਦਿਆਰਥੀਆਂ ਨੂੰ ਉਚੇਰੀ ਵਿੱਦਿਆ ਲਈ 40 ਵਿਦਿਅਕ ਅਦਾਰਿਆਂ ਵਿੱਚੋਂ ਕੋਈ ਇੱਕ ਚੁਣਨਾ ਪੈਂਦਾ ਸੀ ਜਦਕਿ ਨਵਾਂ ਐਸਡੀਐਸ ਪ੍ਰੋਗਰਾਮ ਤਹਿਤ ਵਿਦਿਆਰਥੀ ਪ੍ਰਾਈਵੇਟ ਤੇ ਸਰਕਾਰੀ ਉਚੇਰੀ ਸਿੱਖਿਆ ਦੇ ਵਿਸ਼ੇਸ਼ ਸਿੱਖਿਆ ਅਦਾਰਿਆਂ (ਡੀਐਲਆਈ) ਵਿੱਚ ਆਪਣੀ ਪੜ੍ਹਾਈ ਕਰ ਸਕਦੇ ਹਨ।

ਵੱਡੀਆਂ ਤਬਦੀਲੀਆਂ-

ਐਸਡੀਐਸ ਪ੍ਰੋਗਰਾਮ ਤਹਿਤ ਵੱਡੀਆਂ ਤਬਦੀਲੀਆਂ ਫੀਸਾਂ ਤੇ ਆਈਲੈਟਸ ਬੈਂਡਜ਼ ਵਿੱਚ ਕੀਤੀਆਂ ਗਈਆਂ ਹਨ। ਉਚੇਰੀ ਵਿਦਿਆ ਲੈਣ ਵਾਲੇ ਵਿਦਿਆਰਥੀ ਨੂੰ ਆਪਣੀ ਇੱਕ ਸਾਲ ਦੀ ਟਿਊਸ਼ਨ ਫੀਸ ਪਹਿਲਾਂ ਹੀ ਅਦਾ ਕਰਨੀ ਪਵੇਗੀ ਤੇ 10,000 ਕੈਨੇਡੀਅਨ ਡਾਲਰਾਂ ਨਾਲ ਆਪਣੇ ਰਹਿਣ ਸਹਿਣ ਦੇ ਖ਼ਰਚਿਆਂ ਲਈ ਗਾਰੰਟਿਡ ਨਿਵੇਸ਼ ਪ੍ਰਮਾਣ ਪੱਤਰ (ਜੀਆਈਸੀ) ਹਾਸਲ ਕਰਨਾ ਪਵੇਗਾ।

ਇਸ ਤੋਂ ਇਲਾਵਾ ਆਈਲੈਟਸ ਵਿੱਚ ਘੱਟੋ-ਘੱਟ ਛੇ ਬੈਂਡ ਹਾਸਲ ਕਰਨੇ ਪੈਣਗੇ। ਜੇਕਰ ਆਈਲੈਟਸ ਦੇ ਸੁਣਨ, ਪੜ੍ਹਨ, ਲਿਖਣ ਤੇ ਬੋਲਣ ਵਾਲੇ ਹਿੱਸੇ ‘ਚ ਕਿਸੇ ਇੱਕ ਵਿੱਚੋਂ ਵੀ ਬੈਂਡ ਛੇ ਤੋਂ ਘੱਟ ਹੋਏ ਤਾਂ ਉਹ ਬਿਨੈਕਾਰ ਐਸਡੀਐਸ ਪ੍ਰੋਗਰਾਮ ਤਹਿਤ ਯੋਗ ਨਹੀਂ ਮੰਨਿਆ ਜਾਵੇਗਾ। ਕੈਨੇਡਾ ਸਰਕਾਰ ਦਾ ਦਾਅਵਾ ਹੈ ਕਿ ਐਸਡੀਐਸ ਪ੍ਰੋਗਰਾਮ ਤਹਿਤ 45 ਦਿਨਾਂ ਵਿੱਚ ਵਿਦਿਅਕ ਵੀਜ਼ਾ ਬਾਰੇ ਨਿਰਣਾ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਮੈਡੀਕਲ ਵਗੈਰਾ ਦੀ ਜ਼ਰੂਰਤ ਪਹਿਲਾਂ ਵਾਂਗ ਹੋਵੇਗੀ।

Share Button

Leave a Reply

Your email address will not be published. Required fields are marked *