ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਕੈਨੇਡਾ ਦੇ ਸਰੀ ਚ’ ਰਹਿੰਦੇ ਇਕ ਦਿਉਲ ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਉਹਨਾਂ 11 ਮਹੀਨੇ ਦੇ ਆਪਣੇ ਬੱਚੇ ਦੇ ਇਲਾਜ ਲਈ ਲਾਈ ਮਦਦ ਦੀ ਗੁਹਾਰ

ਕੈਨੇਡਾ ਦੇ ਸਰੀ ਚ’ ਰਹਿੰਦੇ ਇਕ ਦਿਉਲ ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਉਹਨਾਂ 11 ਮਹੀਨੇ ਦੇ ਆਪਣੇ ਬੱਚੇ ਦੇ ਇਲਾਜ ਲਈ ਲਾਈ ਮਦਦ ਦੀ ਗੁਹਾਰ

ਨਿਊਯਾਰਕ/ ਸਰੀ, 30 ਜੁਲਾਈ ( ਰਾਜ ਗੋਗਨਾ )-ਕੈਨੇਡਾ ਦੇ ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਸ਼ਹਿਰ ਸਰੀ ਸ਼ਹਿਰ ਵਿੱਚ ਵੱਸਦੇ ਇੱਕ ਪੰਜਾਬੀ ਪਰਿਵਾਰ ਨੇ ਆਪਣੇ ਬੱਚੇ ਦੇ ਇਲਾਜ ਲਈ ਮਦਦ ਦੀ ਗੁਹਾਰ ਲਾਈ ਹੈ। ਦੱਸ ਦੱਈਏ ਕਿ ਉਨ੍ਹਾਂ ਦਾ 11 ਮਹੀਨੇ ਦਾ ਬੱਚਾ ਇੱਕ ਗੰਭੀਰ ਬਿਮਾਰੀ ਤੋਂ ਪੀੜ੍ਹਤ ਹੈ, ਜਿਸ ਦੇ ਇਲਾਜ ਲਈ ਉਹਨਾਂ ਨੂੰ ਲਗਭਗ 3 ਮਿਲੀਅਨ ਡਾਲਰ ਚਾਹੀਦੇ ਹਨ, ਪਰ ਉਨ ਕੋਲ ਹੁਣ ਤੱਕ ਸਿਰਫ਼ 68 ਹਜ਼ਾਰ ਡਾਲਰ ਫੰਡ ਇਕੱਠਾ ਹੋਇਆ ਹੈ। ਦੱਸ ਦੇਈਏ ਕਿ ਗਗਨਪ੍ਰੀਤ ਸਿੰਘ ਦਿਓਲ ਅਤੇ ਉਸ ਦੀ ਪਤਨੀ ਹਰਪ੍ਰੀਤ ਦਿਓਲ ਸਰੀ ਵਿੱਚ ਰਹਿੰਦੇ ਹਨ। ਉਸ ਦਾ ਮਾਸੂਮ ਬੱਚਾ ਆਰਿਅਨ ਦਿਓਲ, ਜਿਸ ਦੀ ਉਮਰ ਅਜੇ ਸਿਰਫ਼ 11 ਮਹੀਨੇ ਹੈ, ਉਹ ‘ਸਪਾਈਨਲ ਮਸਕਿਊਲਰ ਐਟ੍ਰੋਫ਼ੀ (ਐਸਐਮਏ)’ ਨਾਂ ਦੀ ਬਿਮਾਰੀ ਤੋਂ ਪੀੜਤ ਹੈ।

ਇਸ ਬਿਮਾਰੀ ਨਾਲ ਮਾਸਪੇਸ਼ੀਆਂ ਅਤੇ ਰੀੜ ਦੀ ਹੱਡੀ ਵਿੱਚ ਕਮਜ਼ੋਰੀ ਆ ਜਾਂਦੀ ਹੈ। ਜੇਕਰ ਇਸ ਬਿਮਾਰੀ ਦਾ ਸਮੇਂ ‘ਤੇ ਇਲਾਜ ਨਾ ਹੋਵੇ ਤਾਂ ਮੌਤ ਤੱਕ ਹੋ ਜਾਂਦੀ ਹੈ। ਹਰਪ੍ਰੀਤ ਦਿਓਲ ਨੇ ਦੱਸਿਆ ਕਿ ਜਦੋਂ ਆਰਿਅਨ ਦਾ ਜਨਮ ਹੋਇਆ, ਉਸ ਵੇਲੇ ਉਹ ਬਿਲਕੁਲ ਤੰਦਰੁਸਤ ਸੀ। ਜਨਮ ਤੋਂ ਪੰਜ ਮਹੀਨੇ ਬਾਅਦ ਉਸ ਦੀਆਂ ਮਾਸਪੇਸ਼ੀਆਂ ਵਿੱਚ ਕਮਜ਼ੋਰੀ ਆਉਣੀ ਸ਼ੁਰੂ ਹੋ ਗਈ। ਉਹ ਆਰਿਅਨ ਨੂੰ ਪਹਿਲਾਂ ਸਰੀ ਮੈਮੋਰੀਅਲ ਹਸਪਤਾਲ ਲੈ ਕੇ ਗਏ, ਜਿੱਥੋਂ ਉਸ ਨੂੰ ਬੀ.ਸੀ. ਚਿਲਡਰਨਜ਼ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ ਗਿਆ। ਉੱਥੇ ਡਾਕਟਰਾਂ ਨੇ ਦੱਸਿਆ ਕਿ ਆਰਿਅਨ ਨੂੰ ‘ਸਪਾਈਨਲ ਮਸਕਿਊਲਰ ਐਟ੍ਰੋਫ਼ੀ’ ਬਿਮਾਰੀ ਹੈ, ਜੋ ਪਹਿਲੀ ਸਟੇਜ ‘ਤੇ ਹੈ। ਡਾਕਟਰਾਂ ਨੇ ਦੱਸਿਆ ਕਿ ਆਰਿਅਨ ਦੇ ਇਲਾਜ ‘ਤੇ ਲਗਭਗ 3 ਮਿਲੀਅਨ ਡਾਲਰ (30 ਲੱਖ ਡਾਲਰ) ਖਰਚ ਆਵੇਗਾ। ਬੱਚੇ ਦੀ ਗੰਭੀਰ ਬਿਮਾਰੀ ਅਤੇ ਉਸ ਦੇ ਇਲਾਜ ‘ਤੇ ਇੰਨਾ ਖਰਚ ਆਉਣ ਦੀ ਗੱਲ ਸੁਣ ਕੇ ਗਗਨਪ੍ਰੀਤ ਦਿਓਲ ਅਤੇ ਉਸ ਦੀ ਪਤਨੀ ਹਰਪ੍ਰੀਤ ਦਿਓਲ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਹਿੰਮਤ ਨਹੀਂ ਹਾਰੀ ਅਤੇ ਆਪਣੇ ਬੱਚੇ ਦੇ ਇਲਾਜ ਲਈ ਫੰਡ ਕਰਨ ਵਾਸਤੇ ਮੁਹਿੰਮ ਚਲਾਉਣ ਦਾ ਫ਼ੈਸਲਾ ਕੀਤਾ, ਜਿਸ ਤਹਿਤ ਹੁਣ ਤੱਕ ਕੋਲ ਸਿਰਫ਼ 68 ਹਜ਼ਾਰ ਡਾਲਰ ਇਕੱਠੇ ਹੋਏ ਹਨ।

ਪੰਜਾਬੀ ਜੋੜੇ ਨੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਹੈ ਕਿ ਦੀ ਮਦਦ ਕੀਤੀ ਜਾਵੇ, ਤਾਂ ਜੋ ਦੇ ਮਾਸੂਮ ਬੱਚੇ ਆਰਿਅਨ ਦਿਓਲ ਦੀ ਜਾਨ ਬਚ ਜਾਵੇ। ਦਿਓਲ ਪਰਿਵਾਰ ਦੀ ਮਦਦ ਲਈ facebook.com/Aryanfight.sma. ‘ਤੇ ਮੁਹਿੰਮ ਚੱਲ ਰਹੀ ਹੈ, ਜਿਸ ਵਿੱਚ ਕੋਈ ਵੀ ਦਾਨੀ ਸੱਜਣ ਆਪਣਾ ਬਣਦਾ ਯੋਗਦਾਨ ਪਾ ਸਕਦਾ ਹੈ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: