ਕੈਨੇਡਾ ਦੇ ਸ਼ਹਿਰ ਸਰੀ ‘ਚ ਸਜਾਇਆ ਗਿਆ ਨਗਰ ਕੀਰਤਨ, ਆਇਆ ਸੰਗਤਾਂ ਦਾ ਹੜ੍ਹ 

ss1

ਕੈਨੇਡਾ ਦੇ ਸ਼ਹਿਰ ਸਰੀ ‘ਚ ਸਜਾਇਆ ਗਿਆ ਨਗਰ ਕੀਰਤਨ, ਆਇਆ ਸੰਗਤਾਂ ਦਾ ਹੜ੍ਹ

ਨਿੳੂਯਾਰਕ, ( ਰਾਜ ਗੋਗਨਾ )— ਬੀਤੇ ਦਿਨ ਕੈਨੇਡਾ ਦੇ ਪੰਜਾਬੀਆਂ ਦੇ ਸੰਘਣੀ ਅਬਾਦੀ ਵਾਲੇ ਇਲਾਕੇ ਸਰੀ ਕੈਨੇਡਾ ਦੇ ਸ਼ਹਿਰ ਸਰੀ ‘ਚ ਸ਼ਨੀਵਾਰ ਯਾਨੀ ਕਿ 21 ਅਪ੍ਰੈਲ 2018 ਨੂੰ ਵਿਸਾਖੀ ਅਤੇ ਖਾਲਸਾ ਪੰਥ ਦੀ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਨਗਰ ਕੀਰਤਨ ਵਿਚ ਤਕਰੀਬਨ 500,000 ਸੰਗਤਾਂ ਨੇ ਹਿੱਸਾ ਲਿਆ, ਜਿਨ੍ਹਾਂ ‘ਚ ਦੁਨੀਆ ਭਰ ਤੋਂ ਆਏ ਸੈਲਾਨੀ ਵੀ ਸ਼ਾਮਲ ਸਨ।

PunjabKesari

ਸਰੀ ਸ਼ਹਿਰ ਦੇ ਟਾਊਨ ਨਿਊਟਨ ਤੋਂ ਸ਼ਨੀਵਾਰ ਦੀ ਸਵੇਰੇ ਤਕਰੀਬਨ 9.00 ਵਜੇ ਤੋਂ ਪਹਿਲਾਂ ਵਿਸ਼ਾਲ ਨਗਰ ਕੀਰਤਨ ਸ਼ੁਰੂ ਹੋਇਆ ਅਤੇ ਸੰਗਤਾਂ ਦਾ ਭਾਰੀ ਇਕੱਠ ਨਾਲ-ਨਾਲ ਵਾਹਿਗੁਰੂ ਦਾ ਜਾਪ ਕਰਦੀਆਂ ਅੱਗੇ ਵਧ ਰਹੀਆਂ ਸਨ।

  PunjabKesari
ਗੁਰਦੁਆਰਾ ਸਾਹਿਬ ਦਮਸ਼ੇਸ਼ ਦਰਬਾਰ ਵਿਖੇ ਨਗਰ ਕੀਰਤਨ ਦੀ ਸਮਾਪਤੀ ਕੀਤੀ ਗਈ। ਗਲੀਆਂ ਅਤੇ ਸੜਕਾਂ ‘ਤੇ ਸੰਗਤਾਂ ਦੀ ਵੱਡੀ ਭੀੜ ਦੇਖਣ ਨੂੰ ਮਿਲੀ। ਕਈ ਪਰਿਵਾਰਾਂ ਵਲੋਂ ਤੰਬੂ ਲਾਏ ਗਏ ਸਨ ਤਾਂ ਕਿ ਸੂਰਜ ਦੀ ਤਪਸ਼ ਤੋਂ ਸੰਗਤ ਨੂੰ ਬਚਾਇਆ ਜਾ ਸਕੇ। ਥਾਂ-ਥਾਂ ‘ਤੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ।
Share Button

Leave a Reply

Your email address will not be published. Required fields are marked *