ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. Jun 3rd, 2020

ਕੈਨੇਡਾ ਦੇ ਲੋਕ ਗਾਇਕ ਹਰਪ੍ਰੀਤ ਰੰਧਾਵਾ ਦੇ ਇਕ ਆਏ ਧਾਰਮਿਕ ਸ਼ਬਦ ਬਾਬਾ ਨਾਨਕ ਜੀ ਨੂੰ ਮਿਲਿਆਂ ਭਰਵਾ ਹੁੰਗਾਰਾ

ਕੈਨੇਡਾ ਦੇ ਲੋਕ ਗਾਇਕ ਹਰਪ੍ਰੀਤ ਰੰਧਾਵਾ ਦੇ ਇਕ ਆਏ ਧਾਰਮਿਕ ਸ਼ਬਦ ਬਾਬਾ ਨਾਨਕ ਜੀ ਨੂੰ ਮਿਲਿਆਂ ਭਰਵਾ ਹੁੰਗਾਰਾ

ਨਿਊਯਾਰਕ, 7 ਨਵੰਬਰ ( ਰਾਜ ਗੋਗਨਾ )- ਕੈਨੇਡਾ ਦੇ ਨਾਮਵਰ ਗਾਇਕ ਹਰਪ੍ਰੀਤ ਰੰਧਾਵਾ ਵੱਲੋਂ ਗਾਏ ਗਏ ਬਾਬਾ ਨਾਨਕ ਜੀ ਦੇ ਟਾਈਟਲ ਹੇਠ ਇਕ ਧਾਰਮਿਕ ਸ਼ਬਦ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਵੇਂ ਪ੍ਰਕਾਸ ਪੁਰਬ ਨੂੰ ਸਮਰਪਿਤ ਇਕ ਧਾਰਮਿਕ ਸ਼ਬਦ ਬੀਤੇੰ ਦਿਨੀਂ ਰਿਲੀਜ਼ ਕਰ ਦਿੱਤਾ ਹੈ। ਜਿਸ ਨੂੰ ਕਾਫ਼ੀ ਲੋਕਾਂ ਨੇ ਪਸੰਦ ਕੀਤਾ ਹੈ।ਸਾਡੇ ਪੱਤਰਕਾਰ ਨਾਲ ਫ਼ੋਨ ਵਾਰਤਾ ਦੋਰਾਨ ਗਾਇਕ ਰੰਧਾਵਾ ਨੇ ਦੱਸਿਆ ਕਿ ਮੈਂ ਆਸ ਕਰਦਾ ਹਾਂ ਕਿ ਤੁਹਾਨੂੰ ਸਾਡੀ ਕੀਤੀ ਮਿਹਨਤ ਪਸੰਦ ਆਵੇਗੀ ।

ਇਸ ਸ਼ਬਦ ਦੇ ਬੋਲ ਲਿਖੇ ਨੇ ਜੱਸ ਵਰਿਆਹਾਂ ਵਾਲੇ ਨੇ, ਸੰਗੀਤ ਦੀਆਂ ਧੁਨਾਂ ਵਿੱਚ ਪਰੋਇਆ ਹਰਪ੍ਰੀਤ ਅਨਾੜੀ ਜੀ ਨੇ, ਲੋਕ ਰੰਗ ਆਡੀਓ ਤੇ ਬਲਜੀਤ ਫੌਜੀ ਜੀ ਦੀ ਪੇਸ਼ਕਸ਼ ਹੈ ਅਤੇ ਕੰਪੋਜ ਕੀਤਾ ਜੱਸ ਸੰਘਾ ਜੀ ਨੇ ਇੰਨਾਂ ਦੀ ਪੂਰੀ ਟੀਮ ਦਾ ਜਿੰਨ੍ਹਾਂ ਵਿੱਚ ਸਾਹਿਬ ਸਿੰਘ ਢਿੱਲੋਂ, ਸੋਢੀ ਨਾਗਰਾ ਰੋਕਣ ਪੰਜਾਬ ਦੀ, ਸਾਬੀ ਸੁਖੀਆ ਨੰਗਲ, ਕੁਲਵਿੰਦਰ ਸਿੰਘ, ਦੇਵ ਮੁੰਡੀ ਕੈਨੇਡਾ, ਗੋਰਾ ਧਨੋਆ ਕੈਨੇਡਾ ਜਗਰੂਪ ਮਾਨ, ਟੋਨੀ ਜੋਹਲ, ਰਾਜ ਗੌਗਨਾ ਯੂ ਐਸ ਏ ਸੀਨੀਅਰ ਪੱਤਰਕਾਰ, ਬਲਜੀਤ ਸੰਘਾ ਅਜੀਤ, ਬੱਗਾ ਸਲਕਾਣੀਆ ,ਸੁਖਵਿੰਦਰ ਸਿੰਘ ਸੋਹੀ ਸਾਹਿਬ, ਬੋਬੀ ਅਟਵਾਲ, ਤਰਸੇਮ ਔਜਲਾ , ਮਲਕੀਤ ਧੀਰਪੁਰੀਆ ਆਦਿ ਲੋਕਾਂ ਦੇ ਵਿਸ਼ੇਸ਼ ਸਹਿਯੋਗ ਦੇਣ ਪ੍ਰਤੀ ਗਾਇਕ ਹਰਪ੍ਰੀਤ ਰੰਧਾਵਾ ਨੇ ਦਿਲ ਦੀਆ ਗਹਿਰਾਈਆਂ ਤੋ ਵਿਸ਼ੇਸ਼ ਧੰਨਵਾਦ ਕੀਤਾ ਹੈ।

Leave a Reply

Your email address will not be published. Required fields are marked *

%d bloggers like this: