ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਕੈਨੇਡਾ ਦੇ ਨਾਮਵਰ ਲੋਕ ਗਾਇਕ ਹਰਪ੍ਰੀਤ ਰੰਧਾਵਾ ਦਾ ਨਵਾਂ ਗੀਤ ਮਿਸਿੰਗ ਪੰਜਾਬ 10 ਅਕਤੂਬਰ ਨੂੰ ਰਿਲੀਜ ਹੋਵੇਗਾ

ਕੈਨੇਡਾ ਦੇ ਨਾਮਵਰ ਲੋਕ ਗਾਇਕ ਹਰਪ੍ਰੀਤ ਰੰਧਾਵਾ ਦਾ ਨਵਾਂ ਗੀਤ ਮਿਸਿੰਗ ਪੰਜਾਬ 10 ਅਕਤੂਬਰ ਨੂੰ ਰਿਲੀਜ ਹੋਵੇਗਾ

ਨਿਊਯਾਰਕ/ ਟੋਰਾਟੋ, 7 ਅਕਤੂਬਰ (ਰਾਜ ਗੋਗਨਾ): ਆਵੀ ਵੇਖਣੇ ਨੂੰ ਤੂੰ ਵੀ ਮੇਰੇ ਹਾਣੀਆਂ ਸਾਡੇ ਪਿੰਡ ਮੇਲਾ ਲੱਗਦਾ, ਤੇਰੇ ਵਾਅਦੇ ਕਿੱਥੇ ਗਏ, ਮੈ ਕਿਹਨੂੰ ਕਿਹਨੂੰ ਦੱਸਾਂ ਇਹ ਰਾਜ ਦੀਆਂ ਗੱਲਾ, ਮਸਲਾ ਹੈ ਅਠਾਰਾਂ ਲੱਖ ਦਾ, ਫੋਟੋ ਵਿਕਦੀ ਉਹਨਾ ਦੀ ਜਿਹੜੇ ਆਪ ਲੋਕ ਨਹੀਂ ਵਿਕਦੇ, ਰਹਿਣ ਚੜ੍ਹਦੀ ਕਲਾ ਚ ਬਈ ਸਾਡੇ ਯਾਰ ਕਨੇਡਾ ਵਾਲੇ, ਕਿੱਦਾ ਪਿੰਡ ਨੂੰ ਜਾਈਏ ਰੱਬਾ ਸਾਰੇ ਬਦਲ ਗਏ ਤੇ ਹੋਰ ਅਨੇਕਾਂ ਗੀਤਾਂ ਨੂੰ ਗਾਉਣ ਵਾਲਾ ਪਿੰਡ ਲੱਖਣ ਕਲਾਂ ਤੋਂ ਕੈਨੇਡਾ ਦੀ ਧਰਤੀ ਉਤੇ ਪੱਕੇ ਤੌਰ ਤੇ ਰਹਿਣ ਵਾਲਾ ਇਹ ਗਾਇਕ ਹਰਪ੍ਰੀਤ ਰੰਧਾਵਾ ਜਿਨ੍ਹਾਂ ਦਾ ਬਿਲਕੁਲ ਨਵਾਂ ਗੀਤ ਮਿਸਇੰਗ ਪੰਜਾਬ 10 ਅਕਤੂਬਰ ਨੂੰ ਰਿਲੀਜ਼ ਹੋ ਰਿਹਾ ਜਿਸ ਨੂੰ ਆਪਣੀ ਕਲਮ ਨਾਲ ਪਰੋਇਆ ਪ੍ਰਸਿੱਧ ਦੋ ਗੀਤਕਾਰਾਂ ਸਾਹਿਬ ਢਿੱਲੋਂ ਤੇ ਦਲਜੀਤ ਬੂਟਾ ਭਾਈ ਰੂਪਾ ਹੁਣਾਂ ਨੇ ਸੰਗੀਤ ਦੀਆਂ ਧੁਨਾਂ ਵਿੱਚ ਪਰੋਇਆ ਨੋਜਵਾਨ ਸੰਗੀਤਕਾਰ ਪਵੀ ਜੀ ਨੇ, ਨੇ ਇਸ ਗੀਤ ਨੂੰ ਪੰਜਾਬ ਦੀ ਪਸਿੱਧ ਕੰਪਨੀ ਲੌਕ ਰੰਗ ਆਡੀਓ ਤੇ ਕਨੇਡਾ ਦੇ ਮਸ਼ਹੂਰ ਰਿਆਲਟਰ ਜਗਰੂਪ ਮਾਨ ਵੱਲੋਂ ਪੇਸ਼ ਕੀਤਾ ਜਾਵੇਗਾ ਇਸ ਗੀਤ ਦੀ ਵੀਡੀਓ ਫਰੈਡਜ ਸਟੂਡੀਓ ਟਰਾਂਟੋ ਦੀ ਟੀਮ ਨੇ ਤਿਆਰ ਕੀਤੀ ਹੈ|

 ਗਾਇਕ ਰੰਧਾਵਾ ਨੇ ਫੋਨ ਦੌਰਾਨ ਸਾਡੇ ਪੱਤਰਕਾਰ ਨੂੰ ਦਸਿਆ ਕਿ ਇਸ ਗੀਤ ਵਿੱਚ ਆਪਣੇ ਬਚਪਨ ਦੀਆਂ ਯਾਦਾਂ ਨੂੰ ਬਹੁਤ ਵਧੀਆ ਢੰਗ ਨਾਲ ਇਸ ਗੀਤ ਵਿੱਚ ਗੀਤਕਾਰਾਂ ਕੋਲੋਂ ਲਿਖਿਵਾਇਆ ਗਿਆ ਹੈ ਤੇ ਇਸ ਗੀਤ ਨੂੰ ਰੱਬ ਵਰਗੇ ਸਰੋਤਿਆਂ ਤਕ ਪਹੁੰਚਾਉਣ ਲਈ ਆਪਣੀ ਸਾਰੀ ਟੀਮ ਦਾ ਜਿਨ੍ਹਾਂ ਵਿੱਚ ਸੋਢੀ ਨਾਗਰਾ ਰੋਣਕ ਪੰਜਾਬ ਦੀ, ਰਾਜ ਗੋਗਨਾ ਸੀਨੀਅਰ ਜਰਨਲਿਸਟ ਯੂ .ਐਸ .ਏ ਸੀਨੀਅਰ, ਬਲਜੀਤ ਸੰਘਾ ਹਰਦੀਪ ਕੰਗ ਅਜੀਤ , ਸੁਖਵਿੰਦਰ ਸੋਹੀ,ਬੱਗਾ ਸਲਕਾਣੀਆ, ਗਾਇਕ ਜੱਸ ਸੰਘਾ, ਦਲਵਿੰਦਰ ਦਿਆਲਪੁਰੀ, ਸਾਬੀ ਸੁਖੀਆ ਨੰਗਲ, ਕੁਲਵਿੰਦਰ ਸਿੰਘ ਲੋਕ ਰੰਗ ਆਡੀਓ, ਟੇਕ ਚੰਦ, ,ਕੁਲਵਿੰਦਰ ਅਟਵਾਲ ਇਟਲੀ, ਸੁਰਜੀਤ ਸਰਾਂ ਚੁਪਕੀਤੀ, ਜਗਵੀਰ ਨਿੱਝਰ, ਤੇਜਿੰਦਰ ਨਿੱਝਰ ਕੁਰਾਲੀ, ਜਗਦੀਪ ਨਾਹਲ,ਸਿਕੰਦਰ ਸਿੰਘ ਝੰਡ ਜੁਰਾਹਾ, ਮਲਕੀਤ ਧੀਰਪੁਰੀਆ, ਗੁਰਜਾਪ ਰੰਧਾਵਾ ਹੁਣਾਂ ਦਾ ਦਿਲੋਂ ਧੰਨਵਾਦੀ ਹਾਂ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: