ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jun 5th, 2020

ਕੈਨੇਡਾ ਦੀ ਕੋਰੋਨਾਵਾਇਰਸ ਖਿਲਾਫ ਜੰਗ ਵਿਚ ਸਿੱਖ ਨੂੰ ਦਿੱਤੀ ਗਈ ਅਹਿਮ ਜ਼ਿੰਮੇਵਾਰੀ

ਕੈਨੇਡਾ ਦੀ ਕੋਰੋਨਾਵਾਇਰਸ ਖਿਲਾਫ ਜੰਗ ਵਿਚ ਸਿੱਖ ਨੂੰ ਦਿੱਤੀ ਗਈ ਅਹਿਮ ਜ਼ਿੰਮੇਵਾਰੀ

ਓਟਾਵਾ: ਕੈਨੇਡਾ ਵਿਚ ਕੋਰੋਨਾਵਾਇਰਸ ਖਿਲਾਫ ਚਲ ਰਹੀ ਜੰਗ ਦੀ ਅਗਵਾਈ ਇਕ ਸਿੱਖ ਡਾਕਟਰ ਨੂੰ ਸੌਂਪੀ ਗਈ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਇਸ ਬਿਪਤਾ ਦੇ ਸਮੇਂ ਸਿੱਖ ਡਾਕਟਰ ਡਾ. ਹਰਪ੍ਰੀਤ ਸਿੰਘ ਕੋਚਰ ਨੂੰ ਐਸੋਸੀਏਟ ਡਿਪਟੀ ਮਨਿਸਟਰ ਆਫ ਹੈਲਥ ਨਿਯੁਕਤ ਕੀਤਾ ਹੈ।

ਇਸ ਤੋਂ ਪਹਿਲਾਂ ਡਾ. ਹਰਪ੍ਰੀਤ ਸਿੰਘ ਕੋਚਰ ਇਮੀਗ੍ਰੇਸ਼ਨ, ਰਫਿਊਜ਼ੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਮਹਿਕਮੇ ਦੇ ਆਪਰੇਸ਼ਨ ਸੈਕਟਰ ਵਿਚ ਬਤੌਰ ਅਸਿਸਟੈਂਟ ਡਿਪਟੀ ਮਨਿਸਟਰ ਵਜੋਂ ਤੈਨਾਤ ਸਨ।

ਕੈਨੇਡਾ ਦੇ ਪ੍ਰਧਾਨ ਮੰਤਰੀ ਵਲੋਂ ਡਾ. ਹਰਪ੍ਰੀਤ ਸਿੰਘ ਕੋਚਰ ਦੀ ਨਿਯੁਕਤੀ ‘ਤੇ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਕੋਰੋਨਾਵਾਇਰਸ ਖਿਲਾਫ ਕੈਨੇਡਾ ਦੀ ਲੜਾਈ ਵਿਚ ਉਹ ਕੈਨੇਡਾ ਸਰਕਾਰ ਦੀਆਂ ਨੀਤੀਆਂ ਨੂੰ ਚਲਾਉਣਗੇ।

ਡਾ. ਹਰਪ੍ਰੀਤ ਸਿੰਘ ਕੋਚਰ ਨੇ ਆਪਣੀ ਬੈਚਲਰ ਡਿਗਰੀ ਅਤੇ ਮਾਸਟਰ ਡਿਗਰੀ ਵੈਟਰਨਰੀ ਸਾਇੰਸ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਕੀਤੀ ਸੀ। ਇਸ ਤੋਂ ਬਾਅਦ ਉਹਨਾਂ ਕੈਨੇਡਾ ਦੀ ਯੂਨੀਵਰਸਿਟੀ ਤੋਂ ਐਨੀਮਲ ਬਾਇਓਟੈਕਨੋਲੋਜੀ ਵਿਚ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ।

Leave a Reply

Your email address will not be published. Required fields are marked *

%d bloggers like this: