ਕੈਨੇਡਾ ਦੀ ਕਿਸਾਨ ਜੱਥੇਬੰਦੀ ਨੈਸ਼ਨਲ ਫਾਰਮਰ ਯੂਨੀਅਨ ਵੱਲੋਂ ਭਾਰਤ ਦੇ ਕਿਸਾਨਾਂ ਦੀ ਹਿਮਾਇਤ ਦਾ ਐਲਾਨ

ਕੈਨੇਡਾ ਦੀ ਕਿਸਾਨ ਜੱਥੇਬੰਦੀ ਨੈਸ਼ਨਲ ਫਾਰਮਰ ਯੂਨੀਅਨ ਵੱਲੋਂ ਭਾਰਤ ਦੇ ਕਿਸਾਨਾਂ ਦੀ ਹਿਮਾਇਤ ਦਾ ਐਲਾਨ
ਟੋਰਾਟੋ 6 ਦਸੰਬਰ (ਰਾਜ ਗੋਗਨਾ /ਕੁਲਤਰਨ ਪਧਿਆਣਾ)—ਕੈਨੇਡਾ ਦੀ ਇਕ ਵੱਡੀ ਕਿਸਾਨ ਜਥੇਬੰਦੀ ਨੈਸ਼ਨਲ ਫਾਰਮਰ ਯੂਨੀਅਨ ਦੇ ਪ੍ਰਧਾਨ ਕੇਟੀ ਵਾਰਡ ਤੇ ਵਾਈਸ ਪ੍ਰਧਾਨ ਸਟੀਵਰਟ ਵੇਲਜ਼ ਨੇ ਭਾਰਤ ਦੇ ਕਿਸਾਨੀ ਸੰਘਰਸ਼ ਦਾ ਸਮਰਥਨ ਕਰ ਦਿੱਤਾ ਹੈ।
ਜੱਥੇਬੰਦੀ ਨੇ ਕਿਹਾ ਹੈ ਕਿ ਉਹ ਕਿਸਾਨਾਂ ਦੀਆਂ ਮੁਸਕਲਾਂ ਨੂੰ ਸਮਝਦੇ ਹਨ । ਉਨਾਂ ਕਿਹਾ ਹੈ ਕਿ ਉਨਾਂ ਨੂੰ ਸਮਝ ਹੈ ਕਿ ਇਹੋ ਜਿਹੀਆਂ ਨੀਤੀਆਂ ਨੇ ਦੁਨੀਆ ਭਰ ਦੇ ਕਿਸਾਨਾਂ ਦਾ ਕਿੰਨਾ ਨੁਕਸਾਨ ਕੀਤਾ ਹੈ ।
ਉਨਾਂ ਕਿਹਾ ਹੈ ਕਿ ਜਦੋਂ ਕਿਸਾਨਾਂ ਨੇ ਇਨਾਂ ਬਿਲਾਂ ਦੀ ਕਦੇ ਮੰਗ ਹੀ ਨਹੀਂ ਕੀਤੀ ਸੀ ਫਿਰ ਕਿਉਂ ਇਹ ਬਿਲ ਲਿਆਂਦੇ ਗਏ ਹਨ। ਨੈਸ਼ਨਲ ਫਾਰਮਰ ਯੂਨੀਅਨ ਵੱਲੋਂ ਬਿਆਨ ਆਉਣ ਤੋਂ ਬਾਅਦ ਜੋ ਮੀਡੀਆਕਾਰ ਸਰਕਾਰ ਦੀ ਬੋਲੀ ਬੋਲ ਰਹੇ ਹਨ ਕੀ ਉਹ ਕੈਨੇਡਾ ਦੇ ਲੋਕਲ ਕਿਸਾਨਾਂ ਨਾਲ ਜਾ ਕੇ ਗੱਲਬਾਤ ਕਰਨਗੇ ਕਿ ਆਖਿਰ ਉਹ ਕਿਉਂ ਇਨ੍ਹਾਂ ਨੀਤੀਆਂ ਦੇ ਖਿਲਾਫ ਹਨ ? ਕਿਉਂ ਲੋਕਲ ਕਿਸਾਨਾਂ ਨੇ ਭਾਰਤ ਸਰਕਾਰ ਦੇ ਬਿਲਾਂ ਨੂੰ ਵਿਨਾਸ਼ਕਾਰੀ ਦੱਸਿਆ ਹੈ, ਸਾਡੇ ਨੁਮਾਇੰਦਿਆਂ ਨੂੰ ਵੀ ਕੈਨੇਡਾ ਦੇ ਲੋਕਲ ਕਿਸਾਨਾਂ ਦੀਆਂ ਮੁਸਕਲਾਂ ਨੂੰ ਸਮਝਨਾ ਚਾਹੀਦਾ ਹੈ ਤੇ ਉਨਾਂ ਲਈ ਵੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।