ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. May 28th, 2020

ਕੈਨੇਡਾ ਤੋਂ ਪੰਜਾਬ ਪਹੁੰਚੇ ਛੇ ਮੋਟਰਸਾਈਕਲ ਸਵਾਰ ਸਿੱਖਾਂ ਦਾ ਭਰਵਾਂ ਸਵਾਗਤ

ਕੈਨੇਡਾ ਤੋਂ ਪੰਜਾਬ ਪਹੁੰਚੇ ਛੇ ਮੋਟਰਸਾਈਕਲ ਸਵਾਰ ਸਿੱਖਾਂ ਦਾ ਭਰਵਾਂ ਸਵਾਗਤ
ਖਾਲਸਾ ਏਡ ਇੰਟਰਨੈਸ਼ਨਲ ਦੇ ਸੇਵਾ ਕਾਰਜਾਂ ਵਾਸਤੇ ਯੋਗਦਾਨ ਪਾਉਣ ਦੀ ਅਪੀਲ

ਜੰਡਿਆਲਾ ਗੁਰੂ, 12 ਮਈ ਵਰਿੰਦਰ ਸਿੰਘ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਬ ਨੂੰ ਸਪਰਪਿਤ ਕੈਨੇਡਾ ਤੋਂ ਛੇ ਸਿੰਘ ਪੰਜਾਬ ਦੀ ਧਰਤੀ ‘ਤੇ ਪਹੁੰਚੇ। ਇਹ ‘ਸਿੱਖ ਮੋਟਰਸਾਈਕਲ ਕਲਬ ਸਰੀ’ ਦੇ ਛੇ ਸਿੰਘ ਭਾਈ ਜਤਿੰਦਰ ਸਿੰਘ, ਭਾਈ ਅਜ਼ਾਦਵੀਰ ਸਿੰਘ ਸਿੱਧੂ, ਸੁਖਵੀਰ ਸਿੰਘ ਮਲੈਨ, ਜਸਮੀਤ ਪਾਲ ਸਿੰਘ, ਮਨਦੀਪ ਸਿੰਘ ਧਾਲੀਵਾਲ ਅਤੇ ਪ੍ਰਭਜੀਤ ਸਿੰਘ ਤੱਖਰ ਕੈਨੇਡਾ ਦੇ ਸ਼ਹਿਰ ਸਰੀ ਤੋਂ ਵੀਹ ਦੇਸ਼ਾਂ ਵਿੱਚੋਂ ਗੁਜ਼ਰਦੇ ਹੋਏ ਕਰੀਬ 40 ਦਿਨ ਦਾ ਸਫਰ ਤਹਿ ਕਰਕੇ ਵਾਹਗਾ ਸਰਹੱਦ ਰਾਹੀਂ ਪੰਜਾਬ ਦੇ ਸ਼ਹਿਰ ਖਡੂਰ ਸਾਹਿਬ ਪਹੁੰਚੇ। ਇੱਥੇ ਪਹੁੰਚਣ ‘ਤੇ ਕਾਰ ਸੇਵਾ ਵਾਲੇ ਸੰਤ ਬਾਬਾ ਸੇਵਾ ਸਿੰਘ ਜੀ ਅਤੇ ਇਲਾਕੇ ਦੀ ਸਮੂਹ ਸੰਗਤ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ।

ਇਸ ਮੌਕੇ ਜੰਡਿਆਲਾ ਗੁਰੂ ਤੋਂ ਗੁਰੂ ਮਾਨਿਓ ਗ੍ਰੰਥ ਸੇਵਕ ਜੱਥੇ ਦੇ ਮੈਂਬਰਾਂ ਅਤੇ ਪ੍ਰੈਸ ਯੂਨੀਅਨ ਜੰਡਿਆਲਾ ਗੁਰੂ ਦੇ ਪੱਤਰਕਾਰ ਸਾਥੀਆਂ ਵੱਲੋਂ ਮੋਟਰਸਾਈਕਲਾਂ ਦੇ ਵਿਸ਼ਾਲ ਜੱਥੇ ਨਾਲ ਖਡੂਰ ਸਾਹਿਬ ਪਹੁੰਚ ਕੇ ਕੈਨੇਡਾ ਤੋਂ ਅਏ ਇਨ੍ਹਾਂ ਸਿੰਘਾਂ ਨੂੰ ਜੀ ਅਇਆਂ ਆਖਿਆ ਗਿਆ ਅਤੇ ਪ੍ਰੈਸ ਯੂਨੀਅਨ ਜੰਡਿਆਲਾ ਗੁਰੂ ਵੱਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ ਭੇਂਟ ਕਰਕੇ ਸਨਮਾਨਤ ਕੀਤਾ ਗਿਆ।ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਜਥੇ ਦੇ ਮੈਂਬਰ ਭਾਈ ਜਤਿੰਦਰ ਸਿੰਘ ਨੇ ਦੱਸਿਆ ਉਹ ‘ਸਿੱਖ ਮੋਟਰਸਾਈਕਲ ਕਲੱਬ ਕੈਨੇਡਾ’ ਦੇ ਮੈਂਬਰ ਹਨ ਅਤੇ ਇਸ ਕਲੱਬ ਦੇ ਦੂਸਰੇ ਮੈਂਬਰਾਂ ਸਮੇਤ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਹ ਮੋਟਰਸਾਈਕਲ ਰਾਈਡ ਸਰੀ ਦੇ ਗੁਰਦੁਆਰਾ ਦੂਖ ਨਿਵਾਰਣ ਸਾਹਿਬ ਤੋਂ ਬਾਬਾ ਨਰਿੰਦਰ ਸਿੰਘ ਜੀ ਨੇ ਅਰਦਾਸ ਕਰਕੇ ਚੇਤਨਾ ਮਾਰਚ ਦੇ ਰੂਪ ਵਿੱਚ ਸੰਗਤਥ ਦੇ ਜੈਕਾਰਿਆਂ ਦੀ ਗੂੰਜ ਹੇਠ ਰਵਾਨਾ ਕੀਤਾ ਗਿਆ ਸੀ ਅਤੇ ਭਾਈ ਜਤਿੰਦਰ ਸਿੰਘ ਨੇ ਦੱਸਿਆ ਕੈਨੇਡਾ ਤੋਂ ਅਮਰੀਕਾ, ਇੰਗਲੈਂਡ ਅਤੇ ਸਾਰੇ ਯੁਰੌਪ ਦਾ ਚੱਕਰ ਲਗਾਉਂਦੇ ਹੋਏ ਟਰਕੀ ਰਾਹੀਂ ਇਰਾਨ ‘ਚੋਂ ਹੁੰਦੇ ਹੋਏ ਪਾਕਿਸਤਾਨਾਂ ਵਿੱਚ ਗੁਰਧਾਮਾਂ ਦੇ ਦਰਸ਼ਨ ਕਰਦੇ-ਕਰਦੇ ਕੱਲ ਵਾਹਗਾ ਸਰਹੱਦ ਤੋਂ ਇੱਥੇ ਪੰਜਾਬ ਦੀ ਧਰਤੀ ‘ਤੇ ਪਹੁੰਚੇ ਹਨ।ਉਨ੍ਹਾਂ ਦੱਸਿਆ ਇਸ ਰਾਈਡ ਦੇ ਤਹਿਤ ਉਨ੍ਹਾਂ ਵੱਲੋਂ ਸਾਰੇ ਰਸਤੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਅਤੇ ਸਿੱਖਿਆਵਾਂ ਦਾ ਪ੍ਰਚਾਰ ਕਰਦੇ ਆਏ ਹਨ ਅਤੇ ਸਿੱਖਾਂ ਦੀ ਸਿਰ ਕੱਢ ਸੰਸਥਾ ‘ਖਾਲਸਾ ਏਡ’ ਜੋ ਕਿ ਮਨੁੱਖਤਾ ਦੀ ਸੇਵਾ ਤਨ ਮਨ ਧੰਨ ਨਾਲ ਕਰ ਰਹੀ ਹੈ ਉਨ੍ਹਾਂ ਲਈ ਉਹ ਫੰਡ ਇਕੱਤਰ ਕਰਨ ਦਾ ਯਤਨ ਕਰ ਰਹੇ ਹਨ।

ਉਨ੍ਹਾਂ ਦੱਸਿਆ ਉਹ ਕੈਨੇਡਾ ‘ਤੇ ਯੌਰਪ ਤੋਂ ਫੰਡ ਇਕੱਤਰ ਕਰਦੇ ਹੋਏ ਇੱਥੇ ਪਹੁੰਚੇ ਹਨ ਅਤੇ ਅੱਜ ਉਨ੍ਹਾਂ ਬਹੁਤ ਖੁਸ਼ੀ ਪ੍ਰਾਪਤ ਹੋਈ ਹੈ ਕਿ ਉਹ ਅੱਜ ਅੱਠ ਗੁਰੂ ਸਹਿਬਾਨਾ ਦੀ ਚਰਨ ਛੋਹ ਪ੍ਰਾਪਤ ਧਰਤੀ ਖਡੂਰ ਸਾਹਿਬ ਵਿਖੇ ਪਹੁੰਚੇ ਹਨ।ਭਾਈ ਜਤਿੰਦਰ ਸਿੰਘ ਨੇ ਦੱਸਿਆ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਅਟਾਰੀ ਸਰਹੱਦ ਤੋਂ ਹੀ ਉਨ੍ਹਾਂ ਦੇ ਨਾਲ ਹਨ ਅਤੇ ਬਹੁਤ ਹੀ ਜ਼ਿਆਦਾ ਪਿਆਰ ਦੇ ਰਹੇ ਹਨ ।ਇੱਥੋਂ ਦੀ ਸੰਗਤ ਵਿੱਚ ਵੀ ਬਹੁਤ ਉਤਸ਼ਾਹ ਹੈ ਅਤੇ ਉਨ੍ਹਾਂ ਦੱਸਿਆਂ ਪਿਛਲੇ ਕੁਝ ਹਫਤਿਆਂ ਤੋਂ ਬਾਬਾ ਸੇਵਾ ਜੀ ਅਤੇ ਗਿਆਨੀ ਨਰਿੰਦਰ ਸਿੰਘ ਜੀ ਸੰਗਤ ਨੂੰ ਉਤਸ਼ਾਹਤ ਕਰ ਰਹੇ ਹਨ ਕਿ ਉਹ ਮਨੁੱਖਤਾ ਦੀ ਭਲਾਈ ਲਈ ਖਾਲਸਾ ਏਡ ਦੀ ਮੱਦਦ ਕਰਨ ਬਾਬਾ ਜੀ ਨੇ ਸੰਗਤ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੀ ਨੇਕ ਕਮਾਈ ਵਿੱਚੋਂ ਭਾਵੇਂ ਦੱਸ ਰੁਪਏ ਹੀ ਦਸਵੰਧ ਦਾ ਯੋਗਦਾਨ ਪਾਉ।ਉਨ੍ਹਾਂ ਦੱਸਿਆ ਕਿ ਖਾਲਸਾ ਏਡ ਦੀ ਮੱਦਦ ਵਾਸਤੇ ਲਿੰਕ ਬਣਿਆ ਹੋਇਆ ਹੈ ਜਿਸ ‘ਤੇ ਜਾ ਕੇ ਸੰਗਤਾਂ ਆਪਣਾ ਯੋਗਦਾਨ ਪਾ ਸਕਦੀ ਹੈ।ਸਿੱਖ ਮੋਟਰਸਾਈਕਲ ਕਲੱਬ ਦੇ ਮੈਂਬਰਾਂ ਨੇ ਦੱਸਿਆ ਕਿ ਅੱਜ ਉਹ ਖਡੂਰ ਸਾਹਿਬ ਤੋਂ ਸਮੂਹ ਸੰਗਤਾਂ ਦੇ ਇਸ ਵਿਸ਼ਾਲ ਇਕੱਠ ਦੇ ਨਾਲ ਚੇਤਨਾ ਮਾਰਚ ਦੇ ਰੂਪ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਧਰਤੀ ਸੁਲਤਾਨਪੁਰ ਲੋਧੀ ਜਾ ਕੇ ਇਸ ਰਾਈਡ ਨੂੰ ਸਮਾਪਤ ਕਰਨਗੇ।

Leave a Reply

Your email address will not be published. Required fields are marked *

%d bloggers like this: