ਕੈਨੇਡਾ ‘ਚ 50 ਵਾਹਨਾਂ ਦੀ ਭਿਆਨਕ ਟੱਕਰ, 6 ਜ਼ਖ਼ਮੀ

ss1

ਕੈਨੇਡਾ ‘ਚ 50 ਵਾਹਨਾਂ ਦੀ ਭਿਆਨਕ ਟੱਕਰ, 6 ਜ਼ਖ਼ਮੀ

ਕੈਨੇਡਾ ਦੇ ਸ਼ਹਿਰ ਕੈਲਗਰੀ ‘ਚ 50 ਵਾਹਨ ਟਕਰਾਉਣ ਕਾਰਨ 6 ਲੋਕ ਜ਼ਖਮੀ ਹੋ ਗਏ। ਘਟਨਾ ਸ਼ੁੱਕਰਵਾਰ ਸਵੇਰੇ ਲਗਭਗ ਨੌਂ ਵਜੇ ਦੀ ਹੈ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

  ਸਥਾਨਕ ਪੁਲਿਸ ਮੁਤਾਬਕ ਸਟੋਨੀ ਟਰੇਲ ਅਤੇ ਚਾਰਪੈਰਲ ਬੁਲੇਵਾਰਡ(ਦੱਖਣੀ-ਪੂਰਬੀ) ਅਤੇ ਕਰੈਨਸਟਾਨ ਬੁਲੇਵਾਰਡ(ਦੱਖਣੀ-ਪੂਰਬੀ) ਸੜਕ ‘ਤੇ ਇੱਕ ਤੋਂ ਬਾਅਦ ਇੱਕ ਵਾਹਨ ਟਕਰਾਏ ਅਤੇ ਕੁੱਝ ਵਾਹਨ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ।

  ਮਾਮਲੇ ਦੀ ਜਾਂਚ ਕਰ ਰਹੇ ਕੈਲਗਰੀ ਪੁਲਿਸ ਦੇ ਸਰਜੈਂਟ ਜੈੱਫ ਬੈੱਲ ਨੇ ਦੱਸਿਆ ਕਿ ਇਹ ਬਹੁਤ ਭਿਆਨਕ ਹਾਦਸਾ ਸੀ ਬਾਰ ਸੁਣ ਕਿ ਕੋਈ ਯਕੀਨ ਨਹੀਂ ਕਰਦਾ ਸੀ ਕਿਉਂਕਿ ਉਨ੍ਹਾਂ ਨੇ ਹਾਲੇ ਤੱਕ 5 ਜਾਂ 10 ਵਾਹਨਾਂ ਦੀ ਟੱਕਰ ਬਾਰੇ ਹੀ ਸੁਣਿਆ ਸੀ ਪਰ ਇਕੱਠੇ 50 ਵਾਹਨਾਂ ਦੀ ਟੱਕਰ ਹੋਈ ਹੈ।

  ਉਨ੍ਹਾਂ ਦੱਸਿਆ ਕਿ ਇਸ ਹਾਦਸੇ ਨਾਲ 6 ਲੋਕ ਜ਼ਖਮੀ ਹੋਏ ਅਤੇ ਸਾਰੇ ਖ਼ਤਰੇ ਤੋਂ ਬਾਹਰ ਹਨ। ਇਸ ਹਾਦਸੇ ਨੂੰ 2018 ਦਾ ਵੱਡਾ ਹਾਦਸਾ ਕਿਹਾ ਜਾ ਸਕਦਾ ਹੈ, ਜਿਸ ‘ਚ ਰੱਬ ਨੇ ਹੱਥ ਦੇ ਕੇ ਲੋਕਾਂ ਦੀ ਜਾਨ ਬਚਾਈ।

  ਪਹਿਲਾਂ ਜ਼ਖਮੀਆਂ ਦੀ ਗਿਣਤੀ 8-9 ਦੱਸੀ ਜਾ ਰਹੀ ਸੀ ਪਰ ਬਾਅਦ ‘ਚ ਇਹ ਸਪਸ਼ਟ ਕੀਤਾ ਗਿਆ ਕਿ ਹਾਦਸੇ ‘ਚ 6 ਲੋਕ ਜ਼ਖਮੀ ਹੋਏ ਹਨ। ਪਿਛਲੇ ਦੋ ਦਿਨਾਂ ਤੋਂ ਕੈਲਗਰੀ ‘ਚ 25 ਸੈਂਟੀਮੀਟਰ ਤਕ ਬਰਫ਼ ਪਈ ਹੈ, ਇਸੇ ਕਾਰਨ ਸੜਕਾਂ ‘ਤੇ ਤਿਲ੍ਹਕਣ ਵਧ ਗਈ ਹੈ। ਕਈ ਦਿਨਾਂ ਤੋਂ ਲੋਕਾਂ ਨੂੰ ਵਾਰ-ਵਾਰ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਉਹ ਵਾਹਨ ਚਲਾਉਣ ਸਮੇਂ ਵਧੇਰੇ ਸਾਵਧਾਨੀ ਵਰਤਣ।

Share Button