ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਕੈਨੇਡਾ ਚ’ ਵੱਸਦਾ ਪੰਜਾਬੀ ਗਾਇਕ ਹਰਪ੍ਰੀਤ ਰੰਧਾਵਾ ਲੈ ਕੇ ਹਾਜਿਰ ਹੋਇਆਂ, ਇਕ ਹੋਰ ਨਵਾਂ ਗੀਤ “ ਜੇ ਪੜ੍ਹ ਦਿੱਤਾ ਤੇਰਾ ਅਰਦਾਸਾ ਦਿੱਲੀਏ, ਵੇਲਾ ਹੱਥ ਨਹੀਂ ਆਉਣਾ”

ਕੈਨੇਡਾ ਚ’ ਵੱਸਦਾ ਪੰਜਾਬੀ ਗਾਇਕ ਹਰਪ੍ਰੀਤ ਰੰਧਾਵਾ ਲੈ ਕੇ ਹਾਜਿਰ ਹੋਇਆਂ, ਇਕ ਹੋਰ ਨਵਾਂ ਗੀਤ “ ਜੇ ਪੜ੍ਹ ਦਿੱਤਾ ਤੇਰਾ ਅਰਦਾਸਾ ਦਿੱਲੀਏ, ਵੇਲਾ ਹੱਥ ਨਹੀਂ ਆਉਣਾ”

ਨਿਊਯਾਰਕ/ ਟੋਰਾਟੋ 31 ਨਵੰਬਰ ( ਰਾਜ ਗੋਗਨਾ )- ਅਸੀਂ ਜਗੀਰਾ ਵਾਲੇ ਨਹੀਂ ਅਸੀਂ ਜਮੀਰਾ ਵਾਲੇ ਹਾਂ, ਜਿਹੜਾ ਹੱਕਾਂ ਲਈ ਲੜੇ ਤੇ ਉਹਨੂੰ ਆਖਦੇ ਕੇ ਇਹ ਤਾਂ ਅੱਤਵਾਦੀ ਹੋ ਗਏ, ਫੋਟੋ ਵਿਕਦੀ ਉਹਨਾ ਦੀ ਜਿਹੜੇ ਆਪ ਲੋਕ ਨਹੀਂ ਵਿਕਦੇ, ਅਸੀਂ ਪੰਜਾਬੀ ਹਾਂ ਕੀ ਨਹੀਂ ਕਰ ਸਕਦੇ,ਬਾਜ਼ਾ ਵਾਲਿਆਂ ਬਾਜ਼ ਤੇਰਾ ਤਾਹੀਉਂ ਘੁੰਮਦਾ ਗੁਰੂਦਵਾਰਿਆ ਤੇ, ਜੇ ਸਚਿਆ ਨਾਲ ਬਹਿਣਾ ਏ ਲੋਕਾਂ ਕਾਫਰ ਕਾਫਰ ਕਹਿਣਾ ਏ ਤੇ ਅਨੇਕਾਂ ਸਮਾਜ ਨੂੰ ਸੇਧ ਦੇਣ ਵਾਲੇ ਗੀਤਾਂ ਨੂੰ ਗਾਉਣ ਵਾਲਾ ਸਾਡਾ ਕੈਨੇਡੀਅਨ ਲੋਕ ਗਾਇਕ ਹਰਪ੍ਰੀਤ ਰੰਧਾਵਾ ਦਾ ਕਿਸਾਨਾਂ ਦੇ ਹੱਕ ਵਿੱਚ ਤੇ ਸਪੋਟ ਕਰਦਾ ਹੋਇਆ ਬਿਲਕੁਲ ਨਵਾਂ ਗੀਤ ਦਿੱਲੀਏ ਜੋ ਪਹਿਲੀ ਦਸੰਬਰ ਨੂੰ ਰਿਲੀਜ਼ ਕੀਤਾ ਜਾਵੇਗਾ|

ਇਸ ਗੀਤ ਨੂੰ ਪਸਿੱਧ ਗੀਤਕਾਰ ਸਾਹਿਬ ਢਿੱਲੋਂ ਜੀ ਹੁਣਾਂ ਨੇ ਬਹੁਤ ਵਧੀਆ ਢੰਗ ਨਾਲ ਆਪਣੀ ਕਲਮ ਨਾਲ ਪਰੋਇਆ ਹੈ ਜਿਸਦੇ ਬੋਲ ਨੇ ਜੇ ਪੜ੍ਹ ਦਿੱਤਾ ਤੇਰਾ ਅਰਦਾਸਾ ਦਿੱਲੀਏ ਵੇਲਾ ਹੱਥ ਨਹੀਓਂ ਆਉਣਾ ਇਸ ਗੀਤ ਨੂੰ ਸੰਗੀਤ ਦਿੱਤਾ ਬਬਲੂ ਸਨਿਆਲ ਨੇ ਇਸ ਨੂੰ ਲੋਕ ਰੰਗ ਆਡੀਉ ਤੇ ਸੁਖਵਿੰਦਰ ਸਿੰਘ ਯੂ .ਕੇ ਵਲੋਂ ਪੇਸ਼ ਕੀਤਾ ਜਾਵੇਗਾ ਰੰਧਾਵਾ ਨੇ ਸਾਡੇ ਪੱਤਰਕਾਰ ਨੂੰ ਦਸਿਆ ਕਿ ਇਸ ਗੀਤ ਨੂੰ ਆਪਣੇ ਕਿਸਾਨ ਭਰਾਵਾਂ ਤਕ ਪਹੁੰਚਾਉਣ ਲਈ ਸਾਡੇ ਸਤਿਕਾਰਤ ਸੋਢੀ ਨਾਗਰਾ, ਕੁਲਵੀਰ ਮਾਣਕ, ਤੇਜਿੰਦਰ ਕੁਰਾਲੀ,ਤੀਰਥ ਦਿਉਲ,ਬਲਜੀਤ ਸੰਘਾ ,ਸੀਨੀਅਰ ਪੱਤਰਕਾਰ ਰਾਜ ਗੋਗਨਾ ਯੂ ਐਸ ਏ, ਮੰਗਾ ਰਹੀਮਪੁਰੀ, ਸੁਖਵਿੰਦਰ ਸੋਹੀ, ਮਲਕੀਤ ਧੀਰਪੁਰੀਆ,ਬੱਗਾ ਸਲਕਾਣੀਆ ਪਰਮਜੀਤ ਸੰਨੀ, ਸੰਦੀਪ ਡਰੋਲੀ, ਹੁਣਾਂ ਬਹੁਤ ਯੋਗਦਾਨ ਪਾਇਆ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: