ਕੈਨੇਡਾ ‘ਚ ਪੰਜਾਬੀ ਟਰੱਕ ਡਰਾਈਵਰ ਨੇ ਕਬੂਲੇ ਦੋਸ਼, ਹਾਦਸੇ ‘ਚ ਗਈਆਂ ਸੀ 16 ਜਾਨਾਂ

ਕੈਨੇਡਾ ‘ਚ ਪੰਜਾਬੀ ਟਰੱਕ ਡਰਾਈਵਰ ਨੇ ਕਬੂਲੇ ਦੋਸ਼, ਹਾਦਸੇ ‘ਚ ਗਈਆਂ ਸੀ 16 ਜਾਨਾਂ

ਟਰਾਂਟੋ: ਹੰਬੋਲਟ ਬਰੌਂਕਸ ਜੂਨੀਅਰ ਹਾਕੀ ਟੀਮ ਦੀ ਬੱਸ ਨਾਲ ਹੋਏ ਜਾਨਲੇਵਾ ਕਰੈਸ਼ ਦੇ ਮਾਮਲੇ ਵਿੱਚ ਟਰਾਂਸਪੋਰਟ ਟਰੱਕ ਦੇ ਚਾਲਕ ਨੇ ਦੋਸ਼ ਕਬੂਲ ਲਏ ਹਨ। ਮੰਗਲਵਾਰ ਨੂੰ ਸਸਕੈਚੂਇਨ ਦੇ ਮੈਲਫੋਰਟ ਦੇ ਕੋਰਟ ਵਿੱਚ ਜਸਕੀਰਤ ਸਿੰਘ ਸਿੱਧੂ ਦੀ ਪੇਸ਼ੀ ਹੋਈ। ਬੀਤੇ ਸਾਲ ਅਪ੍ਰੈਲ ਵਿੱਚ ਹੋਈ ਇਸ ਦੁਰਘਟਨਾ ਵਿੱਚ 16 ਲੋਕਾਂ ਦੀ ਜਾਨ ਜਾਂਦੀ ਰਹੀ ਸੀ, ਜਦਕਿ 13 ਖਿਡਾਰੀ ਜ਼ਖ਼ਮੀ ਹੋ ਗਏ ਸਨ।

ਹੰਬੋਲਟ ਬਰੌਂਕਸ ਬੱਸ ਦੁਰਘਟਨਾ ਦੇ ਮਾਮਲੇ ਵਿੱਚ ਸੈਮੀ-ਚਾਲਕ ਜਸਕੀਰਤ ਸਿੱਧੂ ਡਰਾਈਵਿੰਗ ਸਬੰਧੀ 29 ਇਲਜ਼ਾਮਾਂ ਦਾ ਸਾਹਮਣਾ ਕਰ ਰਿਹਾ ਹੈ। ਅਪ੍ਰੈਲ ਵਿੱਚ ਬਰੌਂਕਸ, ਨਿਪਾਵਿਨ ਵੱਲ ਜਾ ਰਹੇ ਸਨ ਤੇ 6 ਅਪ੍ਰੈਲ ਨੂੰ ਸਸਕੈਚੂਇਨ ਜੂਨੀਅਰ ਹਾਕੀ ਲੀਗ ਦੀ ਪਲੇਅਆਫ ਗੇਮ ਖੇਡੀ ਜਾਣੀ ਸੀ। ਰਸਤੇ ਵਿੱਚ ਟਿਸਡੇਲ ਨੇੜੇ ਇਹ ਕਰੈਸ਼ ਹੋ ਗਿਆ ਸੀ। ਸਿੱਧੂ ਨੇ ਕੋਰਟ ਵਿੱਚ ਪੇਸ਼ੀ ਦੌਰਾਨ ਕਿਹਾ, ‘ਮੈਂ ਦੋਸ਼ ਕਬੂਲ ਕਰਦਾ ਹਾਂ।’

ਇਸ ਬਾਬਤ ਹੰਬੋਲਟ ਬਰੌਂਕਸ ਨੇ ਵੀ ਬਿਆਨ ਜਾਰੀ ਕੀਤਾ ਹੈ ਤੇ ਤਸੱਲੀ ਜਾਹਿਰ ਕੀਤੀ ਹੈ ਕਿ, ਮਾਮਲੇ ਵਿੱਚ ਟ੍ਰਾਇਲ ਦੇ ਅੱਗੇ ਵਧਣ ਤੋਂ ਪਹਿਲਾਂ ਹੀ ਇਸ ਦਾ ਹੱਲ ਹੋ ਗਿਆ ਹੈ। ਹੰਬੋਲਟ ਬਰੌਂਕਸ ਦੇ ਪ੍ਰਧਾਨ ਜੇਮੀ ਬਰੌਕਮੈਨ ਨੇ ਬਿਆਨ ਵਿੱਚ ਆਖਿਆ ਕਿ ਸਿੱਧੂ ਵੱਲੋਂ ਦੋਸ਼ ਕਬੂਲੇ ਜਾਣਾ ਇੱਕ ਸਕਾਰਾਤਮਕ ਕਦਮ ਹੈ। ਇਸ ਨਾਲ ਹਾਦਸੇ ਵਿੱਚ ਬਚੇ ਲੋਕਾਂ, ਪੀੜਤ ਪਰਿਵਾਰਾਂ, ਟੀਮ ਤੇ ਭਾਈਚਾਰੇ ਨੂੰ ਰਾਹਤ ਮਿਲੇਗੀ।

ਉਨ੍ਹਾਂ ਕਿਹਾ ਕਿ ਉਹ ਜਾਣਦੇ ਹਨ ਕਿ ਇਸ ਘਟਨਾ ਨੇ ਸਿੱਧੂ ‘ਤੇ ਵੀ ਡੂੰਘਾ ਅਸਰ ਕੀਤਾ ਹੈ। ਉਨ੍ਹਾਂ ਦੀ ਲਾਪ੍ਰਵਾਹੀ ਸਾਰੀ ਉਮਰ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੀ ਰਹੇਗੀ ਪਰ ਉਨ੍ਹਾਂ ਕਿਹਾ ਕਿ ਸ਼ਾਇਦ ਦੋਸ਼ ਕਬੂਲਣ ਨਾਲ ਸਿੱਧੂ ਨੂੰ ਵੀ ਕੁਝ ਜ਼ਹਿਨੀ ਰਾਹਤ ਮਿਲੇਗੀ।

Share Button

Leave a Reply

Your email address will not be published. Required fields are marked *

%d bloggers like this: