Sun. May 19th, 2019

ਕੈਨੇਡਾ ‘ਚ ਪੰਜਾਬਣ ਮੰਤਰੀ ਬਣੀ ‘ਵੁਮੈਨ ਆਫ਼ ਦੀ ਈਅਰ’

ਕੈਨੇਡਾ ‘ਚ ਪੰਜਾਬਣ ਮੰਤਰੀ ਬਣੀ ‘ਵੁਮੈਨ ਆਫ਼ ਦੀ ਈਅਰ’

16-4

ਟੋਰਾਂਟੋ, 15 ਮਈ (ਏਜੰਸੀ): ਕੈਨੇਡਾ ਵਿੱਚ ਸਭ ਤੋਂ ਛੋਟੀ ਉਮਰ ਦੀ ਪੰਜਾਬੀ ਐੱਮ. ਪੀ. ਅਤੇ ਲਘੂ ਉਦਯੋਗ ਤੇ ਸੈਰ-ਸਪਾਟੇ ਬਾਰੇ ਮੰਤਰੀ ਬਰਦੀਸ਼ ਚੱਗਰ ਨੂੰ ”ਵੁਮੈਨ ਆਫ਼ ਦੀ ਈਅਰ” ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪੁਰਸਕਾਰ ਬਰਦੀਸ਼ ਚੱਗਰ ਨੂੰ ‘ਪਿੰਕ ਐਟੀਚਿਊਡ’ ਸੰਸਥਾ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਦਿੱਤਾ ਗਿਆ।

ਪਿੰਕ ਐਟੀਚਿਊਡ ਇੱਕ ਮੁਹਿੰਮ ਹੈ, ਜਿਸ ਰਾਹੀਂ ਹਰ ਸਾਲ ਦੱਖਣੀ ਭਾਰਤੀ ਮੂਲ ਦੀਆਂ ਮਹਿਲਾਵਾਂ ਦੇ ਹੁਨਰ ਦੀ ਪਛਾਣ ਕੀਤੀ ਜਾਂਦੀ ਹੈ। ਸੰਸਥਾ ਵੱਲੋਂ ਸਮਾਜ, ਰਾਜਨੀਤੀ ਅਤੇ ਅਰਥਵਿਵਸਥਾ ਦੇ ਖੇਤਰ ਵਿਚ ਖ਼ਾਸ ਉਪਲਬਧੀਆਂ ਹਾਸਲ ਕਰਨ ਵਾਲੀਆਂ ਮਹਿਲਾਵਾਂ ਨੂੰ ਐਵਾਰਡ ਦਿੱਤੇ ਜਾਂਦੇ ਹਨ।

ਚੱਗਰ ਨੇ ਨਵੰਬਰ, 2015 ਵਿਚ ਕੈਨੇਡਾ ਵਿਚ ਹੋਈਆਂ ਸੰਘੀ ਚੋਣਾਂ ਵਿਚ ਵਾਟਰਲੂ ਇਲਾਕੇ ਵਿੱਚ ਚੋਣ ਜਿੱਤੀ ਸੀ। ਸਰਕਾਰ ਬਣਨ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਨ੍ਹਾਂ ਨੂੰ ਲਘੂ ਉਦਯੋਗ ਅਤੇ ਸੈਰ-ਸਪਾਟਾ ਮੰਤਰਾਲਾ ਸੌਂਪਿਆ ਸੀ।

Leave a Reply

Your email address will not be published. Required fields are marked *

%d bloggers like this: