Sat. Aug 24th, 2019

ਕੈਦੀਆਂ ਤੋਂ ਰਿਸ਼ਵਤ ਮਾਮਲੇ ਵਿੱਚ ਭਗੌੜਾ ਚੱਲ ਰਹੇ ਡਿਪਟੀ ਸੁਪਰਡੈਂਟ ਨੇ ਨਾਟਕੀ ਢੰਗ ਨਾਲ ਕੀਤਾ ਆਤਮ ਸਮਰਪਣ

ਕੈਦੀਆਂ ਤੋਂ ਰਿਸ਼ਵਤ ਮਾਮਲੇ ਵਿੱਚ ਭਗੌੜਾ ਚੱਲ ਰਹੇ ਡਿਪਟੀ ਸੁਪਰਡੈਂਟ ਨੇ ਨਾਟਕੀ ਢੰਗ ਨਾਲ ਕੀਤਾ ਆਤਮ ਸਮਰਪਣ

ਮਾਨਸਾ, 19 ਮਈ- ਕੈਦੀਆਂ ਤੋਂ ਰਿਸ਼ਵਤ ਲੈਣ ਦੇ ਦੋਸ਼ ਹੇਠ ਚੱਲ ਰਹੇ ਡਿਪਟੀ ਸੁਪਰਡੈਂਟ ਗੁਰਜੀਤ ਸਿµਘ ਬਰਾੜ ਨੇ ਅੱਜ ਮਾਨਸਾ ਦੀ ਇਕ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ ਹੈ। ਇਸ ਸਬµਧੀ ਜਾਣਕਾਰੀ ਦਿੰਦਿਆਂ ਐਸ.ਪੀ. ਵਿਜੀਲੈਂਸ ਭੁਪਿੰਦਰ ਸਿੰਘ ਬਰਾੜ ਨੇ ਦੱਸਿਆ ਕਿ 17 ਦਸµਬਰ 2017 ਨੂੰ ਜ਼ਿਲ੍ਹਾ ਜੇਲ੍ਹ ਮਾਨਸਾ ਵਿੱਚ ਬੰਦ ਕੈਦੀ ਗੋਰਵ ਦੇ ਭਰਾ ਰਵਿµਦਰ ਕੁਮਾਰ ਵਾਸੀ ਸ਼ਾਹਬਾਦ ਮਾਰਕੰਡਾ (ਹਰਿਆਣਾ) ਵੱਲੋਂ ਇਹ ਸ਼ਿਕਾਇਤ ਕੀਤੀ ਗਈ ਕਿ ਡਿਪਟੀ ਸੁਪਰਡੈਂਟ ਗੁਰਜੀਤ ਸਿੰਘ ਜ਼ੇਲ੍ਹ ਵਿੱਚ ਬµਦ ਕੈਦੀਆਂ ਤੋਂ ਉਨ੍ਹਾਂ ਨੂੰ ਮਨ ਮਰਜੀ ਦੇ ਸਾਥੀਆਂ ਨਾਲ ਬੈਰਕਾਂ ਵਿੱਚ ਰੱਖਣ, ਜ਼ੇਲ੍ਹ ਅੰਦਰ ਮੋਬਾਇਲ ਅਤੇ ਹੋਰ ਸਹੂਲਤਾਂ ਦੇਣ ਅਤੇ ਮਨ ਪਸੰਦ ਮਸ਼ੱਕਤ ’ਤੇ ਲਾਉਣ ਬਦਲੇ 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਹੈ। ਉਸ ਵੱਲੋਂ ਇਹ ਕੰਮ ਆਪਣੇ ਸਹਾਇਕ ਸੁਪਰਡੈਂਟ ਸਿਕੰਦਰ ਸਿੰਘ ਦੀ ਨਿਗਰਾਨੀ ਹੇਠ ਕੰਟੀਨ ’ਤੇ ਕੰਮ ਕਰਦੇ ਕੈਦੀ ਪਵਨ ਕੁਮਾਰ ਦੀ ਦੇਖ—ਰੇਖ ਹੇਠ ਕੀਤਾ ਜਾਂਦਾ ਹੈ।
ਐਸ.ਪੀ. ਨੇ ਦੱਸਿਆ ਕਿ ਸ਼ਿਕਾਇਤ ਕਰਤਾ ਅਨੁਸਾਰ ਇਹ ਰਿਸ਼ਵਤ ਜਾਂ ਤਾਂ ਨਗਦ ਲਈ ਜਾਂਦੀ ਸੀ ਜਾਂ ਫਿਰ ਭਰੋਸੇਯੋਗ ਕੈਦੀਆਂ ਦੇ ਬੈਂਕ ਖਾਤਿਆਂ ਵਿੱਚ ਪਵਾ ਲਈ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਕਰਤਾ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਭਰਾ ਗੋਰਵ ਕੈਦੀ ਪਵਨ ਕੁਮਾਰ ਨਾਲ ਕੰਟੀਨ ’ਤੇ ਕਮ ਕਰਦਾ ਰਿਹਾ ਹੈ ਅਤੇ ਉਸ ਦੇ ਖਾਤੇ ਵਿੱਚ ਵੀ ਪਵਨ ਕੁਮਾਰ ਦੇ ਕਹਿਣ ’ਤੇ ਕੈਦੀਆਂ ਦੇ ਵਾਰਸਾਂ ਵੱਲੋਂ ਰਕਮਾਂ ਪਵਾਈਆਂ ਗਈਆਂ ਹਨ। ਉਸ ਦੇ ਭਰਾ ਨੂੰ ਤµਗ ਪ®ੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਕੁੱਟ ਮਾਰ ਵੀ ਕੀਤੀ ਗਈ ਹੈ। ਰਵਿੰਦਰ ਕੁਮਾਰ ਨੇ ਦੱਸਿਆ ਕਿ ਕੈਦੀ ਪਵਨ ਕੁਮਾਰ ਨੇ ਆਪਣੇ ਮੋਬਾਇਲ ਤੋਂ ਮੇਰੇ ਨਾਲ ਗੱਲ ਕਰਕੇ ਮੇਰਾ ਭਰਾ ਗੋਰਵ ਦੇ ਖਾਤੇ ਵਿੱਚ ਜਮ੍ਹਾ ਹੋਈਆਂ ਰਕਮਾਂ ਬਦਲੇ 86,200/— ਰੁਪਏ ਦੇ ਚੈਕ ਅਤੇ 50 ਹਜ਼ਾਰ ਰੁਪਏ ਨਗਦੀ ਦੀ ਮੰਗ ਕੀਤੀ ਗਈ ਹੈ। ਐਸ.ਪੀ. ਨੇ ਦੱਸਿਆ ਕਿ ਰਵਿµਦਰ ਕੁਮਾਰ ਦੇ ਬਿਆਨਾਂ ’ਤੇ ਮੁਕੱਦਮਾ ਨµਬਰ 21 ਮਿਤੀ 17/12/2017 ਅਧੀਨ ਧਾਰਾ 7/8/13 (1) ਡੀ ਰ/ਵ 13(2) ਪੀ.ਸੀ. ਐਕਟ 1988, 327/166/34/120ਬੀ , ਆਈ.ਪੀ.ਸੀ. ਥਾਣਾ ਵਿਜੀਲੈਂਸ ਬਿਊਰੋ, ਬਠਿੰਡਾ ਵਿਰੁੱਧ ਗੁਰਜੀਤ ਸਿµਘ ਬਰਾੜ ਡਿਪਟੀ ਸੁਪਰਡੈਂਟ, ਸਿਕµਦਰ ਸਿµਘ ਸਹਾਇਕ ਸੁਪਰਡੈਂਟ ਅਤੇ ਕੈਦੀ ਪਵਨ ਕੁਮਾਰ ਜ਼ਿਲ੍ਹਾ ਜੇਲ੍ਹ ਮਾਨਸਾ ਦਰਜ ਹੋਇਆ ਸੀ ਅਤੇ ਮਿਤੀ 17/12/2017 ਨੂੰ ਸਿਕੰਦਰ ਸਿੰਘ ਅਤੇ ਪਵਨ ਕੁਮਾਰ ਜੇਲ੍ਹ ਹਦੂਦ ਤੋਂ ਬਾਹਰ ਤਾਮਕੋਟ—ਭੈਣੀਬਾਘਾ ਲਿµਕ ਰੋਡ ’ਤੇ 50 ਹਜ਼ਾਰ ਦੀ ਰਿਸ਼ਵਤ ਅਤੇ 86,200/— ਰੁਪਏ ਦਾ ਰਿਸ਼ਵਤੀ ਚੈਕ ਸਮੇਤ ਵਿਜੀਲੈਂਸ ਬਿਊਰੋ ਬਠਿµਡਾ ਵੱਲੋਂ ਗਿ®ਫਤਾਰ ਕੀਤੇ ਗਏ ਸਨ।
ਐਸ.ਪੀ. ਸ਼®ੀ ਸਿੱਧੂ ਨੇ ਦੱਸਿਆ ਕਿ ਮੁਕੱਦਮੇ ਦੀ ਤਫਤੀਸ਼ ਦੌਰਾਨ ਬਰਾਮਦ ਦਸਤਾਵੇਜ਼ਾਂ ਅਤੇ ਦੋਸ਼ੀ ਕੈਦੀ ਪਵਨ ਕੁਮਾਰ ਦੀ ਪੁੱਛਗਿੱਛ ’ਤੇ ਦਵਿੰਦਰ ਸਿੰਘ ਰੰਧਾਵਾ ਸੁਪਰਡੈਂਟ ਜੇਲ੍ਹ, ਗੁਰਜੀਤ ਸਿੰਘ ਬਰਾੜ ਡਿਪਟੀ ਸੁਪਰਡੈਂਟ ਅਤੇ ਸਿਕੰਦਰ ਸਿੰਘ ਸਹਾਇਕ ਸੁਪਰਡੈਂਟ ਜੇਲ੍ਹ ਵੱਲੋਂ ਜੇਲ੍ਹ ਵਿੱਚ ਬੰਦ ਕੈਦੀਆਂ/ਹਵਾਲਾਤੀਆਂ ਤੋਂ ਉਨ੍ਹਾਂ ਨੂੰ ਮਨਮਰਜੀ ਦੇ ਸਾਥੀਆਂ ਨਾਲ ਬµਦ ਰੱਖਣ ਮੋਬਾਇਲ ਫੋਨ, ਹੀਟਰ, ਗੱਦੇ ਆਦਿ ਸਹੂਲਤਾਂ ਦੇਣ, ਨਸ਼ਿਆਂ ਦੀ ਵਰਤੋਂ ਦੀ ਖੁੱਲ ਦੇਣ ਅਤੇ ਡਿਊਟੀ ਵਿੱਚ ਬਿਨ੍ਹਾਂ ਲਿਖਾਏ ਮੁਲਾਕਾਤਾਂ ਦੀਆਂ ਸਹੂਲਤਾਂ ਦੇਕੇ ਰਿਸ਼ਵਤਾਂ ਹਾਸਿਲ ਕਰਨ ਦੇ ਖੁਲਾਸੇ ਹੋਏ ਸਨ। ਉਨ੍ਹਾਂ ਦੱਸਿਆ ਕਿ ਕੈਦੀ ਪਵਨ ਕੁਮਾਰ ਤੋਂ ਰੇਡ ਦੌਰਾਨ ਫੜੇ ਗਏ ਮੋਬਾਇਲ ਫੋਨ ਦੀ ਜੇਲ੍ਹ ਵਿੱਚ ਵਰਤੋ ਕੀਤੇ ਜਾਣ ਅਤੇ ਜੇਲ੍ਹ ਅਧਿਕਾਰੀਆਂ ਨਾਲ ਇਸ ਫੋਨ ਤੋਂ ਗੱਲਬਾਤ ਹੋਣ ਦੇ ਵੀ ਖੁਲਾਸੇ ਹੋਏ ਹਨ।
ਉਨ੍ਹਾਂ ਦੱਸਿਆ ਕਿ ਇਸ ਮੁਕੱਦਮੇ ਦੀ ਤਫ਼ਤੀਸ਼ ਦੌਰਾਨ ਇਸ ਰਿਸ਼ਵਤੀ ਮਾਮਲੇ ਵਿੱਚ ਦਵਿµਦਰ ਸਿੰਘ ਰੰਧਾਵਾ ਸੁਪਰਡੈਂਟ ਜ਼ਿਲ੍ਹਾ ਜੇਲ੍ਹ ਮਾਨਸਾ ਦੀ ਮਿਲੀ ਭੁਗਤ ਹੋਣ ਦੇ ਕਾਰਨ ਉਸ ਨੂੰ ਮੁਕੱਦਮੇ ਵਿੱਚ ਨਾਮਜਦ ਕਰਕੇ 17 ਮਈ 2018 ਨੂੰ ਗਿ®ਫ਼ਤਾਰੀ ਕੀਤੀ ਜਾ ਚੁੱਕੀ ਹੈ ਅਤੇ ਉਸ ਦਾ ਪੁਲੀਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਡਿਪਟੀ ਸੁਪਰਡੈਂਟ ਗੁਰਜੀਤ ਸਿµਘ ਬਰਾੜ, ਜੋ ਕਿ ਮੁਕੱਦਮਾ ਦਰਜ ਹੋਣ ਤੋਂ ਲੈਕੇ ਭਗੌੜਾ ਚੱਲ ਰਿਹਾ ਸੀ, ਦੇ ਖਿਲਾਫ਼ ਅਦਾਲਤ ਸੀ.ਜੇ.ਐਮ. ਮਾਨਸਾ ਵਿੱਚ ਭਗੌੜਾ ਘੋਸ਼ਿਤ ਕਰਨ ਦੀ ਕਾਰਵਾਈ ਚੱਲ ਰਹੀ ਸੀ, ਜਿਸ ਦੀ 19 ਮਈ 2018 ਨੂੰ ਸੁਣਵਾਈ ਨਿਸ਼ਚਿਤ ਸੀ। ਉਨ੍ਹਾਂ ਦੱਸਿਆ ਕਿ ਗੁਰਜੀਤ ਸਿµਘ ਬਰਾੜ ਵੱਲੋਂ ਅੱਜ ਅਦਾਲਤ ਮਾਨਸਾ ਵਿੱਚ ਪੇਸ਼ ਹੋਣ ’ਤੇ ਉਸ ਨੂੰ ਮੁਕੱਦਮਾ ਹਜ਼ਾ ਵਿੱਚ ਡੀ.ਐਸ.ਪੀ. ਵਿਜੀਲੈਂਸ ਮਨਜੀਤ ਸਿੰਘ ਸਿੱਧੂ ਵੱਲੋਂ ਗਿ®ਫ਼ਤਾਰ ਕਰਕੇ ਪੁਲੀਸ ਰਿਮਾਂਡ ਹਾਸਿਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *

%d bloggers like this: