ਕੈਂਸਰ ਰੂਪੀ ਦੈਂਤ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ

ss1

ਕੈਂਸਰ ਰੂਪੀ ਦੈਂਤ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ
ਭਦੌੜ ਖੇਤਰ ਚ ਪੂਰੀ ਤਰਾਂ ਪੈਰ ਪਸਾਰ ਚੁੱਕੀ ਹੈ ਬੀਮਾਰੀ, ਪ੍ਰਸ਼ਾਸ਼ਨ ਕੁੰਭਕਰਨੀ ਨੀਂਦ ਚ

ਭਦੌੜ 24 ਦਸੰਬਰ (ਵਿਕਰਾਂਤ ਬਾਂਸਲ) ਭਦੌੜ ਇਲਾਕੇ ਵਿੱਚ ਤੇਜ਼ੀ ਨਾਲ ਵੱਧ ਰਹੇ ਕੈਂਸਰ ਰੂਪੀ ਦੈਂਤ ਨੇ ਇੱਕ ਹੋਰ ਨੌਜਵਾਨ ਜਿੰਦਗੀ ਨੂੰ ਆਪਣੀ ਬੁੱਕਲ ਵਿੱਚ ਲੈ ਲਿਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਸੰਜੀਵ ਕੁਮਾਰ ਉਰਫ਼ ਵਿਪਨ ਪੁੱਤਰ ਪਾਲ ਸਿੰਗਲਾ ਨਿਵਾਸੀ ਮਹੱਲਾ ਢੁੰਡਿਆ ਭਦੌੜ ਦੀ ਕੈਂਸਰ ਦੀ ਬੀਮਾਰੀ ਕਾਰਨ ਬੀਤੇ ਬੁੱਧਵਾਰ-ਵੀਰਵਾਰ ਦੀ ਰਾਤ ਮੌਤ ਹੋ ਗਈ ਸੰਜੀਵ ਕੁਮਾਰ ਉਰਫ਼ ਵਿਪਨ ਦਿਮਾਗ ਦੇ ਕੈਂਸਰ ਤੋਂ ਪੀੜਤ ਸੀ ਅਤੇ ਲਗਭਗ ਪਿਛਲੇ ਇੱਕ ਸਾਲ ਤੋਂ ਉਸਦਾ ਇਲਾਜ ਪੀ.ਜੀ.ਆਈ. ਚੰਡੀਗੜ ਤੋਂ ਚੱਲ ਰਿਹਾ ਸੀ।

         ਇਲਾਕੇ ਦੀਆਂ ਸਮਾਜਸੇਵੀ ਸੰਸਥਾਵਾਂ ਦੇ ਮੈਂਬਰਾਂ ਦਾ ਕਹਿਣਾਂ ਹੈ ਕਿ ਸ਼ਹਿਰ ਵਿੱਚ ਕੈਂਸਰ ਦੇ ਮਰੀਜਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵਧਦੀ ਹੀ ਜਾ ਰਹੀ ਹੈ ਉਹਨਾਂ ਅੱਗੇ ਕਿਹਾ ਕਿ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਪਿਛਲੇ ਕੁੱਝ ਸਾਲਾਂ ਵਿੱਚ ਹਜ਼ਾਰਾਂ ਮੌਤਾਂ ਹੋ ਚੁੱਕੀਆਂ ਹਨ ਅਤੇ ਪਤਾ ਹੀ ਨਹੀਂ ਕਿੰਨੀ ਵੱਡੀ ਗਿਣਤੀ ਵਿੱਚ ਹੋਰ ਕਿੰਨੇ ਮਰੀਜ਼ ਇਸ ਬਿਮਾਰੀ ਦੀ ਲਪੇਟ ਵਿੱਚ ਜੂਝ ਰਹੇ ਹਨ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਸਰਕਾਰਾਂ ਤਾਂ ਆਪਣੀ ਛੋਟੀ ਮੋਟੀ ਬਿਮਾਰੀ ਦਾ ਇਲਾਜ ਵੀ ਬਾਹਰਲੇ ਦੇਸ਼ਾਂ ਵਿੱਚ ਕਰਵਾਉਂਦੀਆਂ ਹਨ ਪਰ ਆਮ ਲੋਕ ਕਿਥੇ ਜਾਣ? ਦੱਸੋ ਸਰਕਾਰ ਜੀ, ਕਿਉਕਿ ਆਮ ਲੋਕਾਂ ਨੂੰ ਸਿਹਤ ਸਹੂਲਤਾਂ ਲਈ 100-200 ਕਿਲੋਮੀਟਰ ਦੀ ਦੂਰੀ ਤੇ ਬਣੇ ਹਸਪਤਾਲਾਂ ਵਿੱਚ ਭਾਰੀ ਲੁੱਟ ਦਾ ਸ਼ਿਕਾਰ ਹੋਣਾ ਪੈਂਦਾ ਹੈ ਜਿਥੇ ਉਨਾਂ ਦਾ ਇਲਾਜ ਘੱਟ ਅਤੇ ਲੁੱਟ ਮੋਟੀ ਕੀਤੀ ਜਾਂਦੀ ਹੈ ਸਮਾਜ ਸੇਵੀ ਮੈਬਰਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਦੁਆਰਾ ਹਰੇਕ ਜ਼ਿਲੇ ਵਿੱਚ ਇਸ ਬੀਮਾਰੀ ਦਾ ਇੱਕ ਇੱਕ ਵੱਡਾ ਹਸਪਤਾਲ ਖੋਲਿਆ ਜਾਵੇ ਤਾਂ ਇਸ ਬੀਮਾਰੀ ਦੇ ਦਿਨ ਪ੍ਰਤੀ ਦਿਨ ਵੱਧ ਰਹੀ ਮਰੀਜਾਂ ਦੀ ਗਿਣਤੀ ‘ਤੇ ਕਾਬੂ ਪਾਇਆ ਜਾ ਸਕਦਾ ਹੈ ਪਰ ਸਰਕਾਰਾਂ ਦੀ ਸਥਿਤੀ ਇਹਨਾਂ ਪ੍ਰਤੀ ਡਾਂਵਾਡੋਲ ਹੈ ਕਿਉਕਿ ਸਰਕਾਰ ਵੱਲੋਂ ਪਿਛਲੇ ਲੰਬੇ ਸਾਲਾਂ ਤੋਂ ਇਸ ਸਬੰਧੀ ਠੋਸ ਨੀਤੀ ਜਾਂ ਜਾਗਰੂਕਤਾ ਕੈਂਪ ਨਹੀ ਲਗਾਇਆ ਜਾ ਰਿਹਾ ਜੇਕਰ ਸਰਕਾਰ ਦੁਆਰਾ ਅੱਜ ਕੋਈ ਜਾਗਰੁਕਤਾ ਕੈਂਪ ਲਗਾਕੇ ਇਸ ਬੀਮਾਰੀ ਦੇ ਟੈਸਟ ਕਰਵਾਏ ਜਾਣ ਤਾਂ ਸਥਾਨਕ ਸ਼ਹਿਰ ਅਤੇ ਨਾਲ ਲਗਦੇ ਪਿੰਡਾਂ ਵਿੱਚ ਇਸ ਬੀਮਾਰੀ ਨਾਲ ਹਜਾਰਾਂ ਦੀ ਗਿਣਤੀ ਵਿੱਚ ਕੈਂਸਰ ਦੇ ਮਰੀਜ ਪਾਏ ਜਾਣਗੇ ਪਤਾ ਨਹੀ ਪ੍ਰਸ਼ਾਸਨ ਅਜੇ ਕਿੰਨੀਆਂ ਹੀ ਹੋਰ ਕੀਮਤੀ ਜਾਨਾਂ ਲੈ ਕੇ ਆਪਣੀ ਕੁੰਭਕਰਨੀ ਨੀਂਦ ਚੋਂ ਉਠੇਗਾ ਇਸ ਨਾਮੁਰਾਦ ਬਿਮਾਰੀ ਨਾਲ ਸ਼ਹਿਰ ਵਿੱਚ ਲਗਾਤਾਰ ਹੋ ਰਹੀਆਂ ਮੌਤਾਂ ਦੇਖ ਕਿ ਸ਼ਹਿਰ ਵਾਸੀਆਂ ਵਿੱਚ ਖੌਫ਼ ਦਾ ਮਾਹੌਲ ਬਣਿਆ ਹੋਇਆ ਹੈ।

Share Button

Leave a Reply

Your email address will not be published. Required fields are marked *