Sun. Aug 18th, 2019

ਕੈਂਸਰ ਫੈਲਣ ਤੋਂ ਰੋਕ ਸਕਦੀ ਦਰਦ ਦੀ ਗੋਲ਼ੀ ਐਸਪ੍ਰਿਨ

ਕੈਂਸਰ ਫੈਲਣ ਤੋਂ ਰੋਕ ਸਕਦੀ ਦਰਦ ਦੀ ਗੋਲ਼ੀ ਐਸਪ੍ਰਿਨ

  • ਕੈਂਸਰ ਇੱਕ ਅਜਿਹੀ ਬਿਮਾਰੀ ਹੈ ਜਿਸ ਦੇ ਇਲਾਜ ਦੀ ਖੋਜ ਅਜੇ ਤਕ ਜਾਰੀ ਹੈ। ਹਾਲ ਹੀ ਵਿੱਚ ਲੰਡਨ ਦੇ ਵਿਗਿਆਨੀਆਂ ਨੇ ਨਵਾਂ ਉਪਾਅ ਖੋਜਿਆ ਹੈ। ਹਾਲਾਂਕਿ ਇਹ ਉਪਾਅ ਇਲਾਜ ਦਾ ਇੱਕ ਬਦਲ ਹੀ ਹੈ। ਦਰਅਸਲ ਵਿਗਿਆਨੀਆਂ ਦਾ ਕਹਿਣਾ ਹੈ ਕਿ ਦਰਦ ਦੀ ਗੋਲ਼ੀ ਐਸਪ੍ਰਿਨ ਲੈਣ ਨਾਲ ਕੈਂਸਰ ਦੇ ਮਰੀਜ਼ਾਂ ਦੇ ਜਿਊਂਦੇ ਰਹਿਣ ਦੀ ਉਮੀਦ ਵਧ ਜਾਂਦੀ ਹੈ। ਇਸ ਦਵਾਈ ਦੇ ਇਸਤੇਮਾਲ ਨਾਲ ਸਰੀਰ ਦੇ ਦੂਜੇ ਅੰਗਾਂ ਵਿੱਚ ਬਿਮਾਰੀ ਫੈਲਣ ਦਾ ਖ਼ਤਰਾ ਵੀ ਘੱਟ ਹੋ ਸਕਦਾ ਹੈ।

    ਖੋਜੀਆਂ ਨੇ 71 ਮੈਡੀਕਲ ਕੇਸ ਸਟੱਡੀਜ਼ ਦਾ ਵਿਸ਼ਲੇਸ਼ਣ ਕੀਤਾ, ਜਿਸ ਵਿੱਚ ਐਸਪ੍ਰਿਨ ਲੈਣ ਵਾਲੇ ਕੈਂਸਰ ਪੀੜਤ 1,20,000 ਮਰੀਜ਼ਾਂ ਤੇ ਐਸਪ੍ਰਿਨ ਨਾ ਲੈਣ ਵਾਲੇ 4 ਲੱਖ ਮਰੀਜ਼ਾਂ ਦੇ ਜਿਊਂਦੇ ਰਹਿਣ ਦਾ ਸੰਭਾਵਨਾ ਵੇਖੀ ਗਈ। ਇਸ ਵਿੱਚ ਪਤਾ ਲੱਗਾ ਕਿ ਕੈਂਸਰ ਦੇ ਕੁਝ ਮਾਮਲਿਆਂ ਵਿੱਚ ਐਸਪ੍ਰਿਨ ਲੈਣ ਵਾਲੇ ਮਰੀਜ਼ਾਂ ਦੇ ਜਿਊਂਦੇ ਰਹਿਣ ਦੀ ਸੰਭਾਵਨਾ 20 ਤੋਂ 30 ਫੀਸਦੀ ਵੱਧ ਸੀ।

Leave a Reply

Your email address will not be published. Required fields are marked *

%d bloggers like this: