ਕੈਂਸਰ ਪੀੜਿਤ ਲੜਕੀ ਲਈ ਰੋੜੀ ਰੋਡ ਮਾਰਕਿਟ ਦੇ ਦੁਕਾਨਦਾਰਾਂ ਨੇ ਬਾਰਾਂ ਹਜ਼ਾਰ ਦੀ ਮੱਦਦ ਦੇਣ ਦਾ ਕੀਤਾ ਫੇਸਲਾ

ss1

ਕੈਂਸਰ ਪੀੜਿਤ ਲੜਕੀ ਲਈ ਰੋੜੀ ਰੋਡ ਮਾਰਕਿਟ ਦੇ ਦੁਕਾਨਦਾਰਾਂ ਨੇ ਬਾਰਾਂ ਹਜ਼ਾਰ ਦੀ ਮੱਦਦ ਦੇਣ ਦਾ ਕੀਤਾ ਫੇੈਸਲਾ

22-11
ਤਲਵੰਡੀ ਸਾਬੋ, 21 ਮਈ (ਗੁਰਜੰਟ ਸਿੰਘ ਨਥੇਹਾ)- ਕੈਂਸਰ ਦੀ ਮਰੀਜ਼ ਆਪਣੀ ਧੀ ਲਈ ਓਮ ਪ੍ਰਕਾਸ਼ ਬਠਿੰਡਾ ਨੇ ਅਖਬਾਰ ਰਾਹੀਂ ਖਬਰ ਲਗਵਾ ਕੇ ਉਸ ਦਾ ਇਲਾਜ ਕਰਵਾਉਣ ਲਈ ਲੋਕਾਂ ਤੋਂ ਪੈਸੇ ਦੀ ਮੱਦਦ ਮੰਗੀ ਸੀ ਇਸ ਖਬਰ ਨੂੰ ਪੜ੍ਹ ਕੇ ਤਲਵੰਡੀ ਸਾਬੋ ਰੋੜੀ ਰੋਡ ਮਾਰਕੀਟ ਦੇ ਦੁਕਾਨਦਾਰ ਦਾਨੀ ਸੱਜਣਾਂ ਨੇ ਉਸ ਦੀ ਲੜਕੀ ਲਈ ਬਾਰਾਂ ਹਜ਼ਾਰ ਦੀ ਰਾਸ਼ੀ ਇੱਕਠੀ ਕੀਤੀ ਤੇ ਉਸ ਦੇ ਪਿਤਾ ਨੂੰ ਇਹ ਰਾਸ਼ੀ ਦੇਣ ਲਈ ਉਸ ਦਾ ਪਤਾ ਕਰਕੇ ਉਸ ਨੂੰ ਰਾਸ਼ੀ ਭੇਂਟ ਕਰਨ ਦਾ ਫੈਸਲਾ ਲਿਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਪ੍ਰੀਤ ਸਿੰਘ ਅਤੇ ਗਗਨਦੀਪ ਨੇ ਦੱਸਿਆ ਕਿ ਉਹਨਾਂ ਅੱਜ ਅਖਬਾਰ ਵਿੱਚ ਖਬਰ ਪੜ੍ਹੀ ਕਿ ਇੱਕ ਛੋਟੀ ਲੜਕੀ ਜੋ ਅੱਠਵੀਂ ਕਲਾਸ ਵਿੱਚ ਪੜ੍ਹਦੀ ਸੀ, ਜਿਸ ਦੀ ਲੱਤ ਵਿੱਚੋਂ ਕੈਂਸਰ ਦੀ ਬਿਮਾਰੀ ਸ਼ੁਰੂ ਹੋ ਗਈ ਅਤੇ ਜਿਸ ਦੀ ਪਹਿਲੀ ਸਟੇਜ ਹੈ ਪਰ ਉਸ ਦਾ ਪਿਤਾ ਆਰਥਿਕ ਤੰਗੀ ਕਾਰਨ ਲੜਕੀ ਦਾ ਇਲਾਜ਼ ਨਹੀਂ ਕਰਵਾ ਸਕਦਾ। ਇਸ ਮਾਰਕੀਟ ਦੇ ਦੁਕਾਨਦਾਰਾਂ ਨੇ ਬੱਚੀ ਦਾ ਇਲਾਜ ਕਰਵਉਣ ਅਤੇ ਉਸ ਨੂੰ ਸਹਾਰਾ ਦੇਣ ਲਈ ਬਾਰਾਂ ਹਜ਼ਾਰ ਰੁਪਏ ਵਿੱਚੋਂ ਇੱਕਠੇ ਕਰ ਲਏ ਹਨ ਜੋ ਉਸ ਦੇ ਪਿਤਾ ਨੂੰ ਜਲਦੀ ਹੀ ਦਿੱਤੇ ਜਾਣਗੇ।
ਇਸ ਮੌਕੇ ਗਗਨਦੀਪ ਜਿੰਦਲ, ਹਰਪ੍ਰੀਤ ਸਿੰਘ, ਸੰਜੀਵ ਜਿੰਦਲ ਜਗਾ, ਗਗਨਦੀਪ ਨਵਾਂ ਪਿੰਡ, ਬਲਜਿੰਦਰ ਸਿੰਘ, ਕੁਲਵੰਤ ਸਿੰਘ ਗਿੱਲ, ਸਿੱਧੂ ਗੁਰੁ ਕਾਸ਼ੀ ਆਦਿ ਮੌਕੇ ‘ਤੇ ਸ਼ਾਮਲ ਸਨ।

Share Button

Leave a Reply

Your email address will not be published. Required fields are marked *