ਕੈਂਸਰ ਪੀੜਿਤ ਨੂੰ ਦਿੱਤੀ ਸਹਾਇਤਾ ਰਾਸ਼ੀ

ss1

ਕੈਂਸਰ ਪੀੜਿਤ ਨੂੰ ਦਿੱਤੀ ਸਹਾਇਤਾ ਰਾਸ਼ੀ
ਸਾਂਝੀ ਸੰਘਰਸ਼ ਕਮੇਟੀ ਨੇ ਕੀਤੀ ਦਾਨੀ ਪੁਰਸ਼ਾਂ ਨੂੰ ਸਹਾਇਤਾ ਦੀ ਅਪੀਲ

1-9
ਤਲਵੰਡੀ ਸਾਬੋ, 31 ਮਈ (ਗੁਰਜੰਟ ਸਿੰਘ ਨਥੇਹਾ)-ਸਥਾਨਕ ਸ਼ਹਿਰ ਅੰਦਰ ਲੋਕ ਮਸਲਿਆਂ ਨੂੰ ਉਭਾਰਨ ਅਤੇ ਹੱਲ ਕਰਵਾਉਣ ਲਈ ਬਣੀ ਸੰਘਰਸ਼ ਕਮੇਟੀ ਵੱਲੋਂ ਪਿੰਡ ਕੈਲੇਬਾਂਦਰ ਵਿਖੇ ਕੈਂਸਰ ਪੀੜਿਤ ਬਿੰਦਰ ਸਿੰਘ ਦੇ ਇਲਾਜ਼ ਅਤੇ ਉਸਦੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਵਿੱਤੀ ਸਹਾਇਤਾ ਲਈ ਲਾਈ ਗਈ ਗੁਹਾਰ ਦੇ ਮੱਦੇਨਜ਼ਰ ਇੱਕ ਦਾਨੀ ਸੱਜਣ ਵੱਲੋਂ ਭੇਜੀ ਸਹਾਇਤਾ ਰਾਸ਼ੀ ਪੀੜਿਤ  ਦੇ ਪਰਿਵਾਰ ਨੂੰ ਸੌਂਪੀ ਗਈ।
ਇਸ ਸੰਬੰਧੀ ਸਾਂਝੀ ਸੰਘਰਸ਼ ਕਮੇਟੀ ਦੇ ਆਗੂ ਜਸਪਾਲ ਸਿੰਘ ਗਿੱਲ ਨੇ ਦੱਸਿਆ ਕਿ ਕੈਂਸਰ ਪੀੜਿਤ ਬਿੰਦਰ ਸਿੰਘ ਦੇ ਪਰਿਵਾਰ ਵਿੱਚ ਕੋਈ ਬੇਟਾ ਨਹੀਂ ਹੈ ਸਗੋਂ ਚਾਰ ਬੇਟੀਆਂ ਹੀ ਹਨ ਜਿਸ ਲਈ ਕੋਈ ਕਮਾਉਣ ਵਾਲਾ ਨਹੀਂ ਹੈ। ਆਗੂ ਨੇ ਹੋਰ ਦੱਸਿਆ ਕਿ ਪੀੜਿਤ ਦੇ ਘਰ ਦੀ ਮਾਲੀ ਹਾਲਤ ਠੀਕ ਨਾ ਹੋਣ ਕਾਰਨ ਉਸਦੀਆਂ ਦੋ ਬੇਟੀਆਂ ਕਿਸੇ ਰਿਸ਼ਤੇਦਾਰ ਕੋਲ ਰਹਿ ਰਹੀਆਂ ਹਨ ਅਤੇ ਪੜ੍ਹਾਈ ਵਿੱਚੇ ਛੱਡ ਚੁੱਕੀਆਂ ਹਨ। ਸ. ਗਿੱਲ ਨੇ ਕਿਹਾ ਕਿ ਮੀਡੀਆ ਵਿੱਚ ਆਉਣ ਤੋਂ ਬਾਅਦ ਕੁੱਝ ਦਾਨੀ ਸੱਜਣਾਂ ਦੇ ਇਸ ਪਰਿਵਾਰ ਦੀ ਮੱਦਦ ਕਰਨ ਲਈ ਪੇਸ਼ਕਸ਼ ਕੀਤੀ ਹੈ ਜਿਸ ਦੇ ਚਲਦਿਆਂ ਇੱਕ ਦਾਨੀ ਸੱਜਣ ਨੇ ੫੦੦੦/- ਰੁਪਏ ਦੀ ਰਾਸ਼ੀ ਸੰਘਰਸ਼ ਕਮੇਟੀ ਰਾਹੀਂ ਪੀੜਿਤ ਪਰਿਵਾਰ ਨੂੰ ਭੇਜੀ ਹੈ ਜੋ ਕਿ ਕਮੇਟੀ ਮੈਂਬਰਾਂ ਨੇ ਬਿੰਦਰ ਸਿੰਘ ਦੇ ਘਰ ਜਾ ਕੇ ਉਸਦੀ ਲੜਕੀ ਨੂੰ ਸੌਂਪ ਦਿੱਤੀ ਹੈ।
ਕਮੇਟੀ ਆਗੂਆਂ ਅਤੇ ਪਰਿਵਾਰ ਨੇ ਜਿੱਥੇ ਦਾਨੀ ਸੱਜਣ ਦਾ ਧੰਨਵਾਦ ਕੀਤਾ ਹੈ ਉੱਥੇ ਦਾਨੀ ਪੁਰਸ਼ਾਂ ਨੂੰ ਅਪੀਲ ਵੀ ਕੀਤੀ ਹੈ ਕਿ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ ਤਾਂ ਕਿ ਬਿੰਦਰ ਸਿੰਘ ਦਾ ਇਲਾਜ਼ ਹੋ ਸਕੇ। ਇਸ ਮੌਕੇ ਜਸਪਾਲ ਸਿੰਘ ਗਿੱਲ ਦੇ ਨਾਲ ਰਾਜੂ ਔਲਖ,ਜਸਵੰਤ ਸਿੰਘ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *