Thu. Jul 11th, 2019

ਕੈਂਸਰ ਨੂੰ ਹਰਾ ਕੇ ਭਾਰਤ ਪਰਤੇ ਅਦਾਕਾਰ ਇਰਫਾਨ ਖਾਨ

ਕੈਂਸਰ ਨੂੰ ਹਰਾ ਕੇ ਭਾਰਤ ਪਰਤੇ ਅਦਾਕਾਰ ਇਰਫਾਨ ਖਾਨ

ਲੰਡਨ ‘ਚ ਕੈਂਸਰ ਦਾ ਇਲਾਜ ਕਰਾਉਣ ਤੋਂ ਬਾਅਦ ਬਾਲੀਵੁੱਡ ਅਦਾਕਾਰ ਇਰਫ਼ਾਨ ਖਾਨ ਭਾਰਤ ਪਰਤ ਆਏ ਹਨ। ਇਸ ਦੀ ਪੁਸ਼ਟੀ ਉਨ੍ਹਾਂ ਨੇ ਟਵਿਟਰ ‘ਤੇ ਲਿਖੇ ਆਪਣੇ ਸੰਦੇਸ਼ ‘ਚ ਕੀਤੀ ਹੈ। ਇਸ ‘ਚ ਉਨ੍ਹਾਂ ਨੇ ਚਾਹੁਣ ਵਾਲਿਆਂ ਤੇ ਛੇਤੀ ਸਿਹਤਮੰਦ ਹੋਣ ਦੀ ਦੁਆ ਮੰਗਣ ਵਾਲਿਆਂ ਦਾ ਧੰਨਵਾਦ ਕੀਤਾ।

ਸਿਹਤ ਕਾਰਨਾਂ ਕਰ ਕੇ ਲੰਬੇ ਸਮੇਂ ਤੋਂ ਫਿਲਮੀ ਪਰਦੇ ਤੋਂ ਦੂਰ ਰਹੇ ਇਰਫ਼ਾਨ ਖਾਨ ਨੂੰ ਮੰਗਲਵਾਰ ਨੂੰ ਮੁੰਬਈ ਹਵਾਈ ਅੱਡੇ ‘ਤੇ ਦੇਖਿਆ ਗਿਆ ਸੀ। ਇਕ ਦਿਨ ਬਾਅਦ ਬੁੱਧਵਾਰ ਨੂੰ ਇਰਫ਼ਾਨ ਨੇ ਟਵਿਟਰ ਜ਼ਰੀਏ ਆਪਣੇ ਪਰਤਣ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਆਪਣੇ ਟਵੀਟ ‘ਚ ਕਿਹਾ, ਕਿਤੇ ਨਾ ਕਿਤੇ ਅਸੀਂ ਜਿੱਤ ਦੀ ਇੱਛਾ ‘ਚ ਇਹ ਭੁੱਲ ਜਾਂਦੇ ਹਨ ਕਿ ਕਿਸੇ ਦਾ ਪਿਆਰ ਪਾਉਣਾ ਕਿੰਨਾ ਮਹੱਤਵਪੂਰਣ ਹੈ। ਜਦੋਂ ਅਸੀਂ ਅਸੁਰੱਖਿਅਤ ਹੁੰਦੇ ਹਾਂ ਉਦੋਂ ਸਾਨੂੰ ਅਹਿਸਾਸ ਹੁੰਦਾ ਹੈ। ਮੈਂ ਪਿਆਰ ਤੇ ਸਹਿਯੋਗ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿਉਂਕਿ ਇਸ ਨਾਲ ਮੈਨੂੰ ਸਿਹਤਮੰਦ ਹੋਣ ‘ਚ ਮਦਦ ਮਿਲੀ ਹੈ। ਇਸ ਲਈ ਮੈਂ ਵਾਪਸ ਪਰਤਿਆ ਹਾਂ ਤਾਂ ਜੋ ਮੈਂ ਤਹਿ ਦਿਲ ਨਾਲ ਤੁਹਾਡਾ ਸ਼ੁਕਰੀਆ ਅਦਾ ਕਰ ਸਕਾਂ।

Leave a Reply

Your email address will not be published. Required fields are marked *

%d bloggers like this: