ਕੈਂਚੀਆਂ ਦਾ ਚੌਰਾਹਾ ਦੇ ਰਿਹਾ ਹੈ ਹਾਦਸਿਆਂ ਨੂੰ ਸੱਦਾ

ss1

ਕੈਂਚੀਆਂ ਦਾ ਚੌਰਾਹਾ ਦੇ ਰਿਹਾ ਹੈ ਹਾਦਸਿਆਂ ਨੂੰ ਸੱਦਾ
ਦਿਸ਼ਾ ਸੂਚਕ ਬੋਰਡਾਂ ਤੋਂ ਸੱਖਣੇ ਰਾਸਤੇ ਚ ਅਕਸਰ ਭਟਕ ਜਾਂਦੇ ਹਨ ਰਾਹਗੀਰ

23-37
ਬਰੇਟਾ (ਰੀਤਵਾਲ):-ਸਥਾਨਕ ਸਹਿਰ ਦੇ ਬਣੇ ਕੈਂਚੀਆਂ ਦੇ ਚੌਰਾਹੇੇ ਤੇ ਟ੍ਰੈਫਿਕ ਦੀ ਸਮਿੱਸਆ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ ਇਸ ਰਸਤੇ ਤੇ ਕੋਈ ਦਿਸ਼ਾ ਸੂਚਕ ਬੋਰਡ ਨਾਂ ਹੋਣ ਕਾਰਨ ਅਕਸਰ ਰਾਹਗਿਰ ਦਿਸ਼ਾਹੀਣ ਹੋ ਜਾਂਦੇ ਹਨ ਸਮਾਜ ਸੇਵੀ ਮੈਬਰਾਂ ਨੇ ਦੱਸਿਆ ਹੈ ਕਿ ਇਸ ਚੌਰਾਹੇ ਦੀਆ ਅਸੀ ਪਹਿਲਾ ਵੀ ਕਈ ਵਾਰੀ ਵੱਖ ਵੱਖ ਅਖਬਾਰਾਂ ਵਿੱਚ ਖਬਰਾਂ ਪ੍ਰਕਸ਼ਿਤ ਕਰ ਚੁੱਕੇ ਹਾਂ ਪਰ ਪ੍ਰਸ਼ਾਸਨ ਅਜੇ ਵੀ ਇਸ ਚੌਰਾਹੇ ਰਸਤੇ ਚ ਆਵਾਜਾਈ ਪ੍ਰਬੰਧਾ ਤੋਂ ਬੇ ਖਬਰ ਹੈ ਲਗਦਾ ਹੈ ਪ੍ਰਸ਼ਾਸਨ ਅਜੇ ਕਿਸੇ ਵੱਡੇ ਹਾਦਸੇ ਦੀ ਉਡੀਕ ਚ ਹੈ ਇਸ ਚੌਰਾਹੇ ਨੂੰ ਹੁਣ ਅੰਨਾ ਚੌਕ ਕਿਹਾ ਜਾਣ ਲਗ ਪਿਆ ਹੈ ਕਿਉਕਿ ਇੱਥੇ ਅਕਸਰ ਭਿਆਨਕ ਹਾਦਸੇ ਵਾਪਰਦੇ ਰਹਿੰਦੇ ਹਨ ਛੋਟੇ ਮੋਟੇ ਹਾਦਸੇ ਤਾਂ ਇਸ ਚੌਰਾਹੇ ਵਿੱਚ ਆਮ ਹੀ ਵਾਪਰਦੇ ਰਹਿੰਦੇ ਹਨ ਪਰ ਇੱਥੇ ਪ੍ਰਸ਼ਾਸਨ ਵੱਲੋ ਅੱਜ ਤੱਕ ਇਨ੍ਹਾਂ ਹਾਦਸਿਆ ਨੂੰ ਰੋਕਣ ਲਈ ਚੌਕ ਦੀ ਉਸਾਰੀ ਨਹੀ ਕੀਤੀ ਗਈ ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾਂ ਪੈ ਰਿਹਾ ਹੈ।
ਜਿਕਰਯੋਗ ਹੈ ਕਿ ਇਹ ਚੌਰਾਹਾ ਪਟਿਆਲਾ, ਬਠਿੰਡਾ, ਲਹਿਰਾਗਾਗਾ ਅਤੇ ਇੱਕ ਸ਼ਹਿਰ ਵੱਲ ਜਾਂਦਾ ਹੈ ਇਸ ਚੌਰਾਹੇ ਵਿੱਚ ਹਰ ਸਮੇਂ ਭਾਰੀ ਟੈ੍ਰਫਿਕ ਲੱਗੀ ਰਹਿੰਦੀ ਹੈ ਇਸੇ ਚੌਰਾਹੇ ਤੇ ਅਕਸਰ ਇੱਕ-ਦੂਸਰੇ ਪਾਸਿਓ ਆਉਣ-ਜਾਣ ਵਾਲੇ ਵਾਹਨ ਆਪਸ ਵਿੱਚ ਟਕਰਾਉਦੇ ਰਹਿੰਦੇ ਹਨ ਇਸ ਚੌਰਾਹੇ ਵਿੱਚ ਪੁਲਿਸ ਨਾਕਾ ਲੱਗਿਆ ਹੋਣ ਕਾਰਨ ਭਾਵੇ ਕਿ ਟੈ੍ਰਫਿਕ ਅਤੇ ਹਾਦਸਿਆ ਤੇ ਕੁਝ ਕੰਟਰੋਲ ਤਾਂ ਰਹਿੰਦਾ ਹੈ ਪਰ ਪੁਲਿਸ ਨਾਕਾ 24 ਘੰਟੇ ਨਾ ਹੋਣ ਕਾਰਨ ਵਾਹਨ ਚਾਲਕ ਤੇਜ ਗਤੀ ਨਾਲ ਵਾਹਨ ਚਲਾੳੇੁਦੇ ਹਨ ਇਹੀ ਕਾਰਨ ਹੈ ਕਿ ਇਸ ਚੌਰਾਹੇ ਵਿੱਚ ਹਾਦਸੇ ਵਾਪਰਦੇ ਹਨ।ਸ਼ਹਿਰਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਚੌਰਾਹੇ ਵਿੱਚ ਇੱਕ ਚੌਂਕ ਦੀ ਉਸਾਰੀ ਕੀਤੀ ਜਾਵੇ ਅਤੇ ਚੌਰਾਹੇ ਉੱਤੇ ਪੁਲਿਸ ਨਾਕਾ 24 ਘੰਟੇ ਲਗਾਇਆ ਜਾਵੇ ਤਾਂ ਕਿ ਨਿੱਤ ਹੁੰਦੇ ਵਾਪਰਦੇ ਹਾਦਸਿਆ ਨੂੰ ਠੱਲ ਪਾਈ ਜਾ ਸਕੇ ਤੇ ਰਾਹਗੀਰਾਂ ਨੂੰ ਸੁੱਖ ਦਾ ਸਾਹ ਮਿਲ ਸਕੇ ।

Share Button

Leave a Reply

Your email address will not be published. Required fields are marked *